10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਵਾਰਡ ਨੰਬਰ 5 ਦੇ ਇਲਾਕਿਆਂ ’ਚ ਮੱਛਰਾਂ ਦੀ ਰੋਕਥਾਮ ਲਈ ਫੌਗਿੰਗ ਕਰਵਾਈ

ਮਲੋਟ, 9 ਅਕਤੂਬਰ (ਪਾਟਿਲ)-ਨਗਰ ਕੌਂਸਲ ਮਲੋਟ ਵਲੋਂ ਵਾਰਡ ਨੰਬਰ 5 ਵਿਚ ਮੱਛਰਾਂ ਦੀ ਵਧ ਰਹੀ ਸਮੱਸਿਆ ਨੂੰ ਦੇਖਦਿਆਂ ਅੱਜ ਵੱਖ-ਵੱਖ ਇਲਾਕਿਆਂ ਵਿਚ ਮੱਛਰਾਂ ਦੀ ਰੋਕਥਾਮ ਲਈ ਫੌਗਿੰਗ ਕਰਵਾਈ ਗਈ। ਵਾਰਡ ਦੀ ਐਮ.

ਅਜੀਤ ਡੈਸਕ 10-10-2026
ਮਲੋਟ, 9 ਅਕਤੂਬਰ (ਪਾਟਿਲ)-ਨਗਰ ਕੌਂਸਲ ਮਲੋਟ ਵਲੋਂ ਵਾਰਡ ਨੰਬਰ 5 ਵਿਚ ਮੱਛਰਾਂ ਦੀ ਵਧ ਰਹੀ ਸਮੱਸਿਆ ਨੂੰ ਦੇਖਦਿਆਂ ਅੱਜ ਵੱਖ-ਵੱਖ ਇਲਾਕਿਆਂ ਵਿਚ ਮੱਛਰਾਂ ਦੀ ਰੋਕਥਾਮ ਲਈ ਫੌਗਿੰਗ ਕਰਵਾਈ ਗਈ। ਵਾਰਡ ਦੀ ਐਮ.ਸੀ. ਸੰਤੋਸ਼ ਗਗਨੇਜਾ, ਬਲਦੇਵ ਕੁਮਾਰ ਲਾਲੀ ਗਗਨੇਜਾ ਅਤੇ ਨੌਜਵਾਨ ਆਗੂ ਸੁਨੀਲ ਕੁਮਾਰ ਸ਼ੰਟੀ ਗਗਨੇਜਾ ਮੌਜੂਦ ਸਨ। ਇਸ ਦੌਰਾਨ ਵਾਰਡ ਨੰਬਰ 5 ਦੇ ਗੋਬਿੰਦ ਨਗਰ, ਕ੍ਰਿਸ਼ਨਾ ਕਲੋਨੀ, ਦਸਮੇਸ਼ ਕਲੋਨੀ ਅਤੇ ਮੀਨਾ ਬਜ਼ਾਰ ਸਮੇਤ ਵੱਖ-ਵੱਖ ਇਲਾਕਿਆਂ ਵਿਚ ਫੌਗਿੰਗ ਕਰਵਾਈ ਗਈ, ਤਾਂ ਜੋ ਮੱਛਰਾਂ ਦੀ ਪੈਦਾਵਾਰ ਅਤੇ ਉਨ੍ਹਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਇਆ ਜਾ ਸਕੇ। ਇਸ ਮੌਕੇ ਨੌਜਵਾਨ ਆਗੂ ਸੁਨੀਲ ਕੁਮਾਰ ਗਗਨੇਜਾ ਨੇ ਦੱਸਿਆ ਕਿ ਬਦਲਦੇ ਮੌਸਮ ਕਾਰਨ ਮੱਛਰਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਵਾਰਡ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦੇ ਮੰਤਵ ਨਾਲ ਫੌਗਿੰਗ ਕਰਵਾਈ ਗਈ ਹੈ।
ਪਿਛਲੀ ਖ਼ਬਰ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਿਰੋਲ ਸੇਵਾ ਸੰਸਥਾ ਵਲੋਂ ਮੀਟਿੰਗ ਬੱਚਿਆਂ ਨੂੰ ਜਪੁ ਜੀ ਸਾਹਿਬ ਦੇ ਸ਼ੁੱਧ ਉਚਾਰਨ... ਅਗਲੀ ਖ਼ਬਰ ਰਾਜਬੀਰ ਸਿੰਘ ਘੁੰਮਣ ਬਾਰੇ ਮੁੱਖ ਮੰਤਰੀ ਪੰਜਾਬ ਗੁੰਮਰਾਹ ਕਰ ਰਹੇ : ਬੀਬਾ ਹਰਸਿਮਰਤ ਕੌਰ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।