ਜੈ ਹਨੂੰਮਾਨ ਮਾਰੂਤੀ ਨੰਦਨ ਸੇਵਾ ਸਮਿਤੀ ਮਲੋਟ ਵਲੋਂ ਵਿਸ਼ਾਲ ਭੰਡਾਰਾ 12 ਤੋਂ
ਮਲੋਟ, 9 ਅਕਤੂਬਰ (ਪਾਟਿਲ)-ਜੈ ਹਨੂੰਮਾਨ ਮਾਰੂਤੀ ਨੰਦਨ ਸੇਵਾ ਸਮਿਤੀ ਮਲੋਟ ਵਲੋਂ ਬਾਲਾ ਜੀ ਦੀ ਅਪਾਰ ਕਿਰਪਾ ਅਤੇ ਸਮੂਹ ਮਲੋਟ ਵਾਸੀਆਂ ਦੇ ਸਹਿਯੋਗ ਨਾਲ 12 ਤੋਂ 17 ਅਕਤੂਬਰ ਤੱਕ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਵਾਸਤੇ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਹ ਭੰਡਾਰਾ ਰਾਜਸਥਾਨ ਦੇ ਪੱਲੂ ਤੋਂ ਲਗਪਗ 4 ਕਿਲੋਮੀਟਰ ਅੱਗੇ ਲਗਾਇਆ ਜਾਵੇਗਾ, ਜਿੱਥੇ ਸ਼ਰਧਾਲੂਆਂ ਲਈ 24 ਘੰਟੇ ਨਿਰੰਤਰ ਲੰਗਰ ਸੇਵਾ ਚੱਲੇਗੀ।
ਅਜੀਤ ਡੈਸਕ
10-10-2026