ਸ੍ਰੀ ਰਾਮ ਭਵਨ ਵਿਖੇ ਕੱਤਕ ਮਹਾਂਉਤਸਵ ਦਾ 12ਵਾਂ ਦਿਨ ਸ਼ਰਧਾ ਨਾਲ ਮਨਾਇਆ
ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਚੱਲ ਰਹੇ ਸਾਲਾਨਾ ਕੱਤਕ ਮਹਾਂਉਤਸਵ ਦੇ 12ਵੇਂ ਦਿਨ ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਮਹਾਮੰਡਲੇਵਰ ਸਵਾਮੀ ਕਮਲਾਨੰਦ ਗਿਰੀ ਨੇ ਸ਼ਰਧਾਲੂਆਂ ਨੂੰ ਕੱਤਕ ਮਹਾਤਮ ਸਰਵਣ ਕਰਵਾਇਆ। ਉਨ੍ਹਾਂ ਕਿਹਾ ਕਿ 7 ਨਵੰਬਰ ਨੂੰ ਨਰਕ ਚਤੁਰਦਸ਼ੀ, ਛੋਟੀ ਦੀਵਾਲੀ ਅਤੇ ਹਨੂੰਮਾਨ ਜਨਮ ਉਤਸਵ ਮਨਾਇਆ ਜਾਵੇਗਾ।
ਅਜੀਤ ਡੈਸਕ
07-11-2026