08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਡੀ.ਏ.ਵੀ. ਸਕੂਲ ਜੈਤੋ ਦੇ ਬੱਚੇ ਗੁਰੂ ਨਾਨਕ ਮੋਦੀਖਾਨਾ ਦੀਆਂ ਸੇਵਾਵਾਂ ਵੇਖਣ ਲਈ ਪਹੁੰਚੇ

ਜੈਤੋ, 7 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਡੀ. ਏ.

ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਚੌਂਕ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਲੱਗੀ ਪਟਾਕਿਆਂ ਦੀ ਸਟਾਲ ਦਾ ਦ੍ਰਿਸ਼। ਤਸਵੀਰ ਤੇ ਵੇਰਵਾ: ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ 08-11-2026
ਜੈਤੋ, 7 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਡੀ.ਏ.ਵੀ ਸਕੂਲ ਜੈਤੋ ਦੇ ਬੱਚੇ ਗੁਰੂ ਨਾਨਕ ਮੋਦੀਖਾਨਾ ਦੀਆਂ ਸੇਵਾਵਾਂ ਵੇਖਣ ਲਈ ਪਹੁੰਚੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵਲੋਂ ਮਨੁੱਖਤਾ ਦੀ ਭਲਾਈ ਲਈ ਗੁਰੂ ਨਾਨਕ ਮੋਦੀਖਾਨਾ ਪ੍ਰੋਜੈਕਟ ਕਰੋਨਾ ਕਾਲ ਤੋਂ ਚਲਾਇਆ ਜਾ ਰਿਹਾ ਹੈ। ਜਿਸ ਤੋਂ ਅਨੇਕਾਂ ਲੋੜਵੰਦ ਪਰਿਵਾਰ ਸਹਾਇਤਾ ਪ੍ਰਾਪਤ ਕਰ ਰਹੇ ਹਨ। ਡੀ.ਏ.ਵੀ ਪਬਲਿਕ ਸਕੂਲ ਜੈਤੋ ਦੇ ਬੱਚੇ ਗੁਰੂ ਨਾਨਕ ਮੋਦੀਖਾਨਾ ਦੀਆਂ ਸੇਵਾਵਾਂ ਵੇਖਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਤਾਂ ਗੁਰੂ ਨਾਨਕ ਮੋਦੀਖਾਨਾ ਦੇ ਇੰਚਾਰਜ ਬਾਬਾ ਵੀਰ ਸਿੰਘ ਨੇ ਚੱਲ ਰਹੀਆਂ ਸੇਵਾਵਾਂ ਦੀ ਜਾਣਕਾਰੀ ਸਾਂਝੀ ਕੀਤੀ। ਖੇਤਰ ਪ੍ਰਧਾਨ ਤੇਜ ਸਿੰਘ ਅਤੇ ਖੇਤਰ ਸਰਪ੍ਰਸਤ ਪ੍ਰਕਾਸ਼ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਤੁਸੀਂ ਵੀ ਕਿਸ ਤਰ੍ਹਾਂ ਆਪਣੀ ਪੜ੍ਹਾਈ ਦੇ ਨਾਲ ਨਾਲ ਲੋਕ ਭਲਾਈ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾ ਸਕਦੇ ਹੋ। ਇਸ ਮੌਕੇ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਵੀ ਕੀਤਾ। ਬੱਚੇ ਆਪਣੇ ਨਾਲ ਲੋੜਵੰਦਾਂ ਲਈ ਬੂਟ ਕੱਪੜੇ ਆਦਿ ਵੀ ਲੈ ਕੇ ਆਏ। ਬੱਚਿਆਂ ਦੇ ਨਾਲ ਆਏ ਅਧਿਆਪਕ ਮੀਨਾ ਰਾਣੀ, ਮੰਜੂ ਰਾਣੀ ਅਤੇ ਰੋਹਿਤ ਗਰਗ ਨੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਕਾਰਜ ਲਈ ਦਸਵੰਧ ਵੀ ਭੇਟ ਕੀਤਾ ਅਤੇ ਕਿਹਾ ਕਿ ਅਸੀ ਅੱਗੇ ਤੋਂ ਵੀ ਸੇਵਾ ਕਾਰਜਾਂ ਵਿਚ ਬਣਦਾ ਯੋਗਦਾਨ ਪਾਉਂਦੇ ਰਹਾਂਗੇ।
ਪਿਛਲੀ ਖ਼ਬਰ ਕਾਰ ਵਿਚੋਂ 12 ਪੇਟੀਆਂ ਸ਼ਰਾਬ ਬਰਾਮਦ, ਨਾਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।