22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਭਾਜਪਾ ਵਲੋਂ ਸ਼ੁਰੂ ਕੀਤੀ ‘ਸਮਰਸਤਾ ਸੰਕਲਪ ਯਾਤਰਾ’ ਦਾ ਸਾਦਿਕ ਵਿਖੇ ਪੁੱਜਣ ’ਤੇ ਭਰਵਾਂ ਸਵਾਗਤ ‘ਸਮਰਸਤਾ ਸੰਕਲਪ ਯਾਤਰਾ’ ਦਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ: ਸਿਵੇਸ਼ ਕੁਮਾਰ ਰਾਮ

ਸਾਦਿਕ, 21 ਨਵੰਬਰ (ਆਰ. ਐਸ.

? 22-11-2026
ਸਾਦਿਕ, 21 ਨਵੰਬਰ (ਆਰ.ਐਸ.ਧੁੰਨਾ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ ਭਾਜਪਾ ਵਲੋਂ ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਤੋਂ ਸ਼ੁਰੂ ਕੀਤੀ ਗਈ ਸਮਰਸਤਾ ਸੰਕਲਪ ਯਾਤਰਾ ਵੱਖ-ਵੱਖ ਪੜਾਵਾਂ ਨੂੰ ਪੂਰਾ ਕਰਦੀ ਹੋਈ ਜਦ ਸਾਦਿਕ ਦੇ ਮੁੱਖ ਚੌਂਕ ਵਿਖੇ ਪੁੱਜੀ ਤਾਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਅਤੇ ਡਾ. ਸੰਜੀਵ ਗੋਇਲ ਕੋ-ਕਨਵੀਨਰ ਮੈਡੀਕਲ ਸੈੱਲ ਪੰਜਾਬ ਭਾਜਪਾ ਦੀ ਅਗਵਾਈ ’ਚ ਸੈਂਕੜੇ ਭਾਜਪਾ ਕਾਰਕੁਨਾਂ ਅਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕਰਦਿਆਂ ਫ਼ੁੱਲਾਂ ਦੀ ਵਰਖਾ ਕੀਤੀ ਗਈ। ਇਸ ਯਾਤਰਾ ਦੇ ਇੰਚਾਰਜ ਸਿਵੇਸ਼ ਕੁਮਾਰ ਰਾਮ ਰਾਸ਼ਟਰੀ ਪ੍ਰਧਾਨ ਐਸ.ਸੀ ਮੋਰਚਾ ਅਤੇ ਮੈਂਬਰ ਰਾਜ ਸਭਾ ਨੇ ਕਿਹਾ ਕਿ ਇਸ ਯਾਤਰਾ ਦਾ ਵਿਧਾਨ ਸਭਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ ਤੇ ਇਸ ਨੂੰ ਕਿਸੇ ਰਾਜਨੀਤਿਕ ਪੱਖ ਤੋਂ ਨਾ ਵੇਖਿਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਆਪਣਾ ਸਫ਼ਰ ਪੂਰਾ ਕਰਦੀ ਹੋਈ 3 ਦਸੰਬਰ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਸੀਰਗੋਵਰਧਨਪੁਰ, ਵਾਰਾਨਸੀ (ਉੱਤਰ ਪ੍ਰਦੇਸ਼) ਵਿਖੇ ਪਹੁੰਚ ਕੇ ਸਮਾਪਤ ਹੋਵਗੀ। ਉਨ੍ਹਾਂ ਕਿਹਾ ਕਿ ਇਹ ਯਾਤਰਾ ਗੁਰੂ ਰਵਿਦਾਸ ਦੇ 650ਵੇਂ ਆਗਮਨ ਦਿਹਾੜੇ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਮਰਪਿਤ ਹੈ ਪਰ ਵਿਰੋਧੀ ਧਿਰਾਂ ਇਸ ਯਾਤਰਾ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਦੋਂ ਕਿ ਇਸ ਧਾਰਮਿਕ ਸਦਭਾਵਨਾ ਵਾਲੀ ਯਾਤਰਾ ਦਾ ਮੁੱਖ ਮਕਸਦ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਅਤੇ ਸਮਰਸਤਾ ਦਾ ਸੁਨੇਹਾ ਪਹੁੰਚਾਉਣਾ ਹੈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਗੁਰੂ ਰਵਿਦਾਸ ਜੀ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਗਏ ਮਹਾਨ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਚੱਲਦਿਆਂ ਆਪਣੇ ਜੀਵਨ ਨੂੰ ਸਫ਼ਲਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਆਸ਼ੂ ਸਾਂਪਲਾ ਉਪ ਪ੍ਰਧਾਨ ਭਾਜਪਾ ਪੰਜਾਬ, ਦੇਸ਼ਰਾਜ ਕਰਨੀਵਾਲ ਸਾਬਕਾ ਰਾਜ ਮੰਤਰੀ ਉੱਤਰਾਖੰਡ, ਅਨੰਦ ਚੌਹਾਨ ਯਾਤਰਾ ਇੰਚਾਰਜ ਦਿੱਲੀ, ਯਾਦਵਿੰਦਰ ਸਿੰਘ ਰਾਸ਼ਟਰੀ ਮੀਤ ਪ੍ਰਧਾਨ ਯੁਵਾ ਮੋਰਚਾ, ਕੁੰਵਰ ਵਿਜੈ ਪ੍ਰਤਾਪ ਸਿੰਘ, ਸਾਧਵੀ ਰੇਣੂਕਾ, ਰਵੀਕਰਨ ਕਾਹਲੋਂ, ਗੇਜਾ ਰਾਮ ਵਾਲਮੀਕੀ ਆਦਿ ਮਹਿਮਾਨਾਂ ਨੂੰ ਸੰਦੀਪ ਸਿੰਘ ਸੰਨੀ ਬਰਾੜ ਅਤੇ ਡਾ. ਸੰਜੀਵ ਗੋਇਲ ਆਦਿ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐਡਵੋਕੇਟ ਜੀ.ਕੇ ਗਰਗ, ਸੁਮਿਤ ਸੁਖੀਜਾ, ਡਾ. ਰੇਸ਼ਮ ਸਿੰਘ ਬਾਹੀਆ, ਰਜੀ ਵ ਗੋਇਲ ਕੋ-ਕਨਵੀਨਰ, ਗੁਰਵਿੰਦਰ ਸਿੰਘ ਧੀਂਗੜਾ, ਹਰਪ੍ਰੀਤ ਸਿੰਘ, ਦਰਸ਼ਨ ਸਿੰਘ ਚੁੱਘ, ਪ੍ਰਵੀਨ ਗਰਗ, ਨਵੀਨ ਗਰਗ, ਵਿਨੋਦ ਸਿੰਗਲਾ, ਗਗਨ ਸੁਖੀਜਾ, ਰਾਜ ਕੁਮਾਰ ਗੁਪਤਾ, ਵਿਨੋਦ ਮਿੱਤਲ, ਹਰਚਰਨ ਸਿੰਘ ਸੰਧੂ ਅਰਾਈਆਂਵਾਲਾ, ਸੁਖਦੀਪ ਸਿੰਘ ਬਰਾੜ ਘੁਗਿਆਣਾ, ਤਰਸੇਮ ਸਿੰਘ ਕਾਨਿਆਂਵਾਲੀ, ਗੁਰਜਿੰਦਰ ਸਿੰਘ ਕਿੰਗਰਾ, ਜਸਪਾਲ ਸਿੰਘ ਪੰਜਗਰਾਈਂ, ਸੁਨੀਤਾ ਅਗਰਵਾਲ ਜਨਰਲ ਸਕੱਤਰ ਮਹਿਲਾ ਮੋਰਚਾ ਫ਼ਰੀਦਕੋਟ, ਰਾਣੀ ਕੌਰ, ਮੰਜੂ ਬਾਲਾ , ਗੁਰਵਿੰਦਰ ਕੌਰ, ਕੁਲਦੀਪ ਕੌਰ, ਬਲਜੀਤ ਕੌਰ, ਚਰਨਜੀਤ ਕੌਰ, ਜਗਵਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅੱਠ ਵਿਦਿਆਰਥਣਾਂ ਨੇ ਤਿੰਨ-ਰੋਜ਼ਾ ਕੁਦਰਤ ਕੈਂਪ ’ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਫ਼ਰੀਦਕੋਟ ਵਿਚ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।