30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਕਬਰ ’ਤੇ ਚਾਦਰ ਚੜ੍ਹਾਈ

ਭਗਤਾ ਭਾਈਕਾ, 29 ਨਵੰਬਰ (ਸੁਖਪਾਲ ਸਿੰਘ ਸੋਨੀ)- ਕਲੀਆਂ ਦੇ ਬਾਦਸ਼ਾਹ ਮਰਹੂਮ ਗਾਇਕ ਕੁਲਦੀਪ ਮਾਣਕ ਦੀ 15ਵੀਂ ਬਰਸੀ ਮੌਕੇ ਪਿੰਡ ਜਲਾਲ (ਬਠਿੰਡਾ) ਵਿਖੇ ਉਨ੍ਹਾਂ ਦੀ ਕਬਰ ਉੱਪਰ ਗਾਇਕ ਯੁੱਧਵੀਰ ਮਾਣਕ ਦੀ ਅਗਵਾਈ ਹੇਠ ਚਾਦਰ ਚੜ੍ਹਾਈ ਗਈ। ਇਸ ਮੌਕੇ ਚਾਦਰ ਚੜ੍ਹਾਉਣ ਦੀ ਰਸਮ ਮਾਰਕੀਟ ਕਮੇਟੀ ਭਗਤਾ ਭਾਈਕਾ ਦੇ ਚੇਅਰਮੈਨ ਬੂਟਾ ਸਿੰਘ ਜਲਾਲ, ਸਰਪੰਚ ਸਿੰਦਰ ਸਿੰਘ ਜਲਾਲ ਅਤੇ ਸਮੂਹ ਗ੍ਰਾਮ ਪੰਚਾਇਤ ਜਲਾਲ ਨੇ ਸਾਂਝੇ ਤੌਰ ’ਤੇ ਕੀਤੀ।

ਅਜੀਤ ਡੈਸਕ 30-11-2026
ਭਗਤਾ ਭਾਈਕਾ, 29 ਨਵੰਬਰ (ਸੁਖਪਾਲ ਸਿੰਘ ਸੋਨੀ)- ਕਲੀਆਂ ਦੇ ਬਾਦਸ਼ਾਹ ਮਰਹੂਮ ਗਾਇਕ ਕੁਲਦੀਪ ਮਾਣਕ ਦੀ 15ਵੀਂ ਬਰਸੀ ਮੌਕੇ ਪਿੰਡ ਜਲਾਲ (ਬਠਿੰਡਾ) ਵਿਖੇ ਉਨ੍ਹਾਂ ਦੀ ਕਬਰ ਉੱਪਰ ਗਾਇਕ ਯੁੱਧਵੀਰ ਮਾਣਕ ਦੀ ਅਗਵਾਈ ਹੇਠ ਚਾਦਰ ਚੜ੍ਹਾਈ ਗਈ। ਇਸ ਮੌਕੇ ਚਾਦਰ ਚੜ੍ਹਾਉਣ ਦੀ ਰਸਮ ਮਾਰਕੀਟ ਕਮੇਟੀ ਭਗਤਾ ਭਾਈਕਾ ਦੇ ਚੇਅਰਮੈਨ ਬੂਟਾ ਸਿੰਘ ਜਲਾਲ, ਸਰਪੰਚ ਸਿੰਦਰ ਸਿੰਘ ਜਲਾਲ ਅਤੇ ਸਮੂਹ ਗ੍ਰਾਮ ਪੰਚਾਇਤ ਜਲਾਲ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਪ੍ਰਸਿੱਧ ਲੋਕ ਗਾਇਕ ਦਲੇਰ ਪੰਜਾਬ ਅਤੇ ਲੋਕ ਗਾਇਕ ਯੁੱਧਵੀਰ ਮਾਣਕ ਨੇ ‘ਮਾਂ ਹੁੰਦੀ ਏ ਮਾਂ’ ‘ਕਰ-ਕਰ ਵੇਲਾ ਯਾਦ ਜਿੰਦੜੀਏ ਰੋਵੇਗੀ’, ‘ਆਉਣਾ ਮਾਣਕ ਨਹੀਂ ਜੱਗ ’ਤੇ ਦੁਆਰਾ ਬੋਲ ਉਦੇ ਜਿੰਦਾ ਰਹਿਣਗੇ’ ਆਦਿ ਗੀਤ ਗਾ ਕੇ ਗਾਇਕ ਕੁਲਦੀਪ ਮਾਣਕ ਦੀ ਯਾਦ ਨੂੰ ਤਾਜ਼ਾ ਕੀਤਾ। ਇਸ ਮੌਕੇ ਚੇਅਰਮੈਨ ਬੂਟਾ ਸਿੰਘ ਜਲਾਲ ਅਤੇ ਸਰਪੰਚ ਸਿੰਦਰ ਸਿੰਘ ਜਲਾਲ ਨੇ ਕਿਹਾ ਕਿ ਕੁਲਦੀਪ ਮਾਣਕ ਨੇ ਇੱਕ ਗਰੀਬ ਘਰ ਵਿਚ ਪੈਦਾ ਹੋ ਕੇ ਆਪਣੀ ਮਿਸਰੀ ਵਰਗੀ ਆਵਾਜ਼ ਨਾਲ ਪਿੰਡ ਜਲਾਲ ਦਾ ਨਾਮ ਦੁਨੀਆਂ ਦੇ ਨਕਸ਼ੇ ’ਤੇ ਸਥਾਪਿਤ ਕੀਤਾ ਹੈ। ਉਨ੍ਹਾਂ ਦੀ ਗਾਇਕੀ ਨੂੰ ਹਰ ਪੰਜਾਬੀ ਨੇ ਮਾਂ ਵਰਗਾ ਪਿਆਰ ਅਤੇ ਸਤਿਕਾਰ ਦਿੱਤਾ ਹੈ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਜਲਾਲ ਵਲੋਂ ਮਾਣਕ ਪਰਿਵਾਰ ਅਤੇ ਉਨ੍ਹਾਂ ਨਾਲ ਆਏ ਕਲਾਕਾਰਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਬੀਬੀ ਸਰਬਜੀਤ ਮਾਣਕ, ਸਕਤੀ ਮਾਣਕ, ਮੋਨੂੰ ਮਾਣਕ, ਸਿਮਰਜੀਤ ਸਿੰਘ ਲੁਧਿਆਣਾ, ਹਰਦੀਪ ਕੌਸ਼ਲਮੱਲ੍ਹਾ, ਸਿਮਰਨ ਲੁਧਿਆਣਾ, ਰੁਮੇਸ ਕੁਮਾਰ ਮੱਖੀ, ਪੰਚ ਮੰਗਤ ਦੀਨ, ਪੰਚ ਜਸਕਰਨ ਸਿੰਘ, ਪੰਚ ਸੰਦੀਪ ਸਿੰਘ, ਪੰਚ ਗੁਰਮੀਤ ਸਿੰਘ, ਪੰਚ ਜਸਵੀਰ ਸਿੰਘ, ਪੰਚ ਨਿਰਮਲ ਸਿੰਘ, ਪੰਚ ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਜਲਾਲ, ਰੇਸਮ ਸਿੰਘ ਜਲਾਲ, ਹੁਸੈਨ ਖਾਨ, ਬਾਬਾ ਜੰਗ ਸਿੰਘ ਦੀਵਾਨਾ, ਦਿਲਬਾਗ ਬਾਗੀ, ਗੁਲਾਬ ਸਿੰਘ ਭੁਟੀ ਵਾਲਾ, ਰਣਜੀਤ ਸਿੰਘ ਰਾਣਾ, ਮੁਸਤਾਕ ਅਲੀ, ਗੁਰਜੀਤ ਕੌਰ, ਜਰਨੈਲ ਸਿੰਘ, ਪਰਮਜੀਤ ਸਿੰਘ, ਰਮਨਦੀਪ ਕੌਰ, ਸਲੀਮ ਖਾਨ, ਚਰਨਜੀਤ ਕੌਰ, ਨੰਬੜਦਾਰ ਸਾਧੂ ਸਿੰਘ, ਨੰਬੜਦਾਰ ਜਿੰਦਰ ਸਿੰਘ, ਦਰਸਨ ਸਿੰਘ, ਪ੍ਰਿਥੀ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਬਾਣੀ ਕੰਠ ਮੁਕਾਬਲੇ 3, 4 ਦਸੰਬਰ ਨੂੰ ਸਫ਼ਰ-ਏ-ਸ਼ਹਾਦਤ ਦੇ ਗੌਰਵਮਈ ਇਤਿਹਾਸ ਨੂੰ ਸਮਰਪਿਤ ਗੁਰਮਤਿ ਸਮਾਗਮ 13 ਦਸੰਬਰ ਤੋਂ... ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।