24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪਿੰਡ ਰਾਜਗੜ੍ਹ, ਵਜੀਦਪੁਰ ਤੇ ਸਾਲੂਵਾਲ ਤੋਂ 3 ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਨਾਭਾ, 22 ਅਗਸਤ (ਵਰਿੰਦਰ ਵਰਮਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵਲੋਂ ਚੱਲ ਰਹੀ ਮੁੱਖ ਮੰਤਰੀ ਯਾਤਰਾ ਦੇ ਨਵੇਂ ਰੂਟਾਂ ਤਹਿਤ ਸਨਾਤਨ ਧਰਮ ਦੇ ਗੁਰੂ ਧਾਮ ਸ੍ਰੀ ਖਾਟੂ ਸ਼ਿਆਮ, ਸਾਲਾਸਰ ਬਾਲਾਜੀ, ਮਥੁਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਦੀ ਯਾਤਰਾ ਲਈ ਨਾਭਾ ਹਲਕੇ ਤੋਂ ਸ਼ਰਧਾਲੂਆਂ ਨਾਲ ਭਰੀਆਂ 3 ਬੱਸਾਂ ਨੂੰ ਹਲਕੇ ਦੇ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਵਿਧਾਇਕ ਦੇ ਭਰਾ ਕਪਿਲ ਮਾਨ ਨੇ ਸਥਾਨਕ ਨਵੀਂ ਅਨਾਜ ਮੰਡੀ ਤੋਂ ਝੰਡੀ ਦੇ ਕੇ ਰਵਾਨਾ ਕੀਤਾ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਸਰਕਾਰ ਵਲੋਂ ਸਨਾਤਨ ਧਰਮ ਨਾਲ ਸੰਬੰਧਤ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਇਹ ਨਵੇਂ ਰੂਟ ਸਾਡੇ ਬਜ਼ੁਰਗਾਂ ਨੂੰ ਯਾਤਰਾ ਕਰਵਾਉਣ ਲਈ ਜੋੜੇ ਗਏ ਹਨ।

ਫਤਿਹ ਸਿੰਘ, ਪਿਤਾ : ਰਾਜਦੀਪ ਸਿੰਘ, ਮਾਤਾ : ਮਨਪ੍ਰੀਤ ਕੌਰ ਵਾਸੀ ਨਾਭਾ। 23-08-2026
ਨਾਭਾ, 22 ਅਗਸਤ (ਵਰਿੰਦਰ ਵਰਮਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵਲੋਂ ਚੱਲ ਰਹੀ ਮੁੱਖ ਮੰਤਰੀ ਯਾਤਰਾ ਦੇ ਨਵੇਂ ਰੂਟਾਂ ਤਹਿਤ ਸਨਾਤਨ ਧਰਮ ਦੇ ਗੁਰੂ ਧਾਮ ਸ੍ਰੀ ਖਾਟੂ ਸ਼ਿਆਮ, ਸਾਲਾਸਰ ਬਾਲਾਜੀ, ਮਥੁਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਦੀ ਯਾਤਰਾ ਲਈ ਨਾਭਾ ਹਲਕੇ ਤੋਂ ਸ਼ਰਧਾਲੂਆਂ ਨਾਲ ਭਰੀਆਂ 3 ਬੱਸਾਂ ਨੂੰ ਹਲਕੇ ਦੇ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਵਿਧਾਇਕ ਦੇ ਭਰਾ ਕਪਿਲ ਮਾਨ ਨੇ ਸਥਾਨਕ ਨਵੀਂ ਅਨਾਜ ਮੰਡੀ ਤੋਂ ਝੰਡੀ ਦੇ ਕੇ ਰਵਾਨਾ ਕੀਤਾ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਸਰਕਾਰ ਵਲੋਂ ਸਨਾਤਨ ਧਰਮ ਨਾਲ ਸੰਬੰਧਤ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਇਹ ਨਵੇਂ ਰੂਟ ਸਾਡੇ ਬਜ਼ੁਰਗਾਂ ਨੂੰ ਯਾਤਰਾ ਕਰਵਾਉਣ ਲਈ ਜੋੜੇ ਗਏ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਤੇ ਸੂਬੇ ਦੀ ਤਰੱਕੀ ਹੀ ਸਾਡੀ ਮੁੱਖ ਤਰਜੀਹ ਹੈ। ‘ਤੀਰਥ ਯਾਤਰਾ ਯੋਜਨਾ’ ਰਾਹੀਂ ਸਾਡੇ ਬਜ਼ੁਰਗ ਪੂਰੇ ਮਾਣ-ਸਤਿਕਾਰ ਨਾਲ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਰਹੇ ਹਨ। ਸੁਖਾਲੀ ਯਾਤਰਾ, ਰਿਹਾਇਸ਼ ਤੇ ਖਾਣ-ਪੀਣ ਦੇ ਬਿਹਤਰੀਨ ਪ੍ਰਬੰਧਾਂ ਨਾਲ ਅਸੀਂ ਦਿਲੋਂ ਆਪਣਾ ਫ਼ਰਜ਼ ਨਿਭਾ ਰਹੇ ਹਾਂ। ਇਸ ਮੌਕੇ ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ, ਭੁਪੇਸ਼ ਭਾਸੀ, ਚੇਅਰਮੈਨ ਧੀਰਜ ਠਾਕੁਰ, ਚੇਅਰਮੈਨ ਹੈਪੀ ਅਰੋੜਾ, ਵਾਈਸ ਚੇਅਰਮੈਨ ਭੁਪਿੰਦਰ ਸਿੰਘ ਕੱਲਰਮਾਜਰੀ, ਬਲਾਕ ਪ੍ਰਧਾਨ ਸੰਦੀਪ ਸ਼ਰਮਾ, ਜਤਿੰਦਰ ਸਿੰਘ ਕਕਰਾਲਾ, ਹਲਕਾ ਕੋਆਰਡੀਨੇਟਰ ਦਵਿੰਦਰ ਸਿੰਘ ਨਰਮਾਣਾ, ਪਰਮਿੰਦਰ ਸਿੰਘ ਭੰਗੂ ਅਤੇ ਜਸਕਰਨਵੀਰ ਸਿੰਘ ਤੇਜੇ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ ਅੰਡਰ-17 ਕ੍ਰਿਕਟ ਟੀਮ ਨੇ ਮਲਟੀਪਰਪਸ ਸਕੂਲ ਵਿਚ ਹਾਸਿਲ ਕੀਤਾ ਦੂਜਾ ਸਥਾਨ ਅਗਲੀ ਖ਼ਬਰ ਚੰਡੀਗੜ ਮਾਰਕਾ ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।