24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਟੈਗੋਰ ਇੰਟਰਨੈਸ਼ਨਲ ਸਕੂਲ ਵਿਖੇ ਲਗਾਇਆ ‘ਕੌਸ਼ਲ ਸੇ ਉਦਯਮ ਯੰਗ ਐਂਟਰਪ੍ਰਿਨਿਊਰਜ਼’ ਮੇਲਾ

ਦੇਵਗੜ੍ਹ, 23 ਅਗਸਤ (ਰਾਜਿੰਦਰ ਸਿੰਘ ਮੌਜੀ)-ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਅਕਬਰਪੁਰ ਅਫਗਾਨਾ ਵਿਖੇ ਸੀ. ਬੀ.

ਅਜੀਤ ਡੈਸਕ 24-08-2026
ਦੇਵਗੜ੍ਹ, 23 ਅਗਸਤ (ਰਾਜਿੰਦਰ ਸਿੰਘ ਮੌਜੀ)-ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਅਕਬਰਪੁਰ ਅਫਗਾਨਾ ਵਿਖੇ ਸੀ. ਬੀ. ਐੱਸ. ਈ. ਦੇ ‘ਕੌਸ਼ਲ ਬੋਧ’ ਪ੍ਰੋਗਰਾਮ ਤਹਿਤ “ਕੌਸ਼ਲ ਸੇ ਉਦਯਮ-ਯੰਗ ਐਂਟਰਪ੍ਰਿਨਿਊਰਜ਼ ਮੇਲਾ ਲਗਾਇਆ। ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ‘ਸਿੱਖਣ ਤੇ ਕਰਨ’ ਦੇ ਅਨੁਭਵ ਰਾਹੀਂ ਰਚਨਾਤਮਕਤਾ, ਸਮੱਸਿਆ-ਹੱਲ ਕਰਨ ਦੀ ਸਮਰੱਥਾ, ਟੀਮ ਵਰਕ ਤੇ ਉਦਯਮਸ਼ੀਲਤਾ ਵਰਗੇ ਜੀਵਨ ਕੌਸ਼ਲਾਂ ਨਾਲ ਜੋੜਨਾ ਸੀ। ਮੇਲੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਆਕਰਸ਼ਕ ਸਟਾਲ ਲਗਾਏ, ਜਿਨ੍ਹਾਂ ਵਿਚ ਹੱਥ ਨਾਲ ਤਿਆਰ ਕੀਤੀਆਂ ਕਲਾ ਅਤੇ ਕਰਾਫਟ ਦੀਆਂ ਵਸਤੂਆਂ, ਸਿਹਤਮੰਦ ਆਰਗੈਨਿਕ ਉਤਪਾਦ , ਖਾਣ-ਪੀਣ ਦੀਆਂ ਚੀਜ਼ਾਂ, ਮਨੋਰੰਜਕ ਗੇਮ ਜ਼ੋਨ ਤੇ ਹੋਰ ਰਚਨਾਤਮਕ ਸਟਾਲ ਸ਼ਾਮਿਲ ਹਨ। ਵਿਦਿਆਰਥੀਆਂ ਨੇ ਖ਼ੁਦ ਆਪਣੇ ਉਤਪਾਦਾਂ ਦੀ ਯੋਜਨਾ ਬਣਾਉਣ, ਤਿਆਰੀ ਕਰਨ, ਕੀਮਤ ਨਿਰਧਾਰਨ, ਪ੍ਰਦਰਸ਼ਨ, ਵਿਕਰੀ ਅਤੇ ਗਾਹਕਾਂ ਨਾਲ ਸੰਵਾਦ ਰਚਾਉਣ ਦੀ ਪੂਰੀ ਪ੍ਰਕਿਰਿਆ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਪਹੁੰਚੇ ਮਾਪਿਆਂ ਤੇ ਮਹਿਮਾਨਾਂ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੇ ਉਤਪਾਦ ਖਰੀਦ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਗਤੀਵਿਧੀ ਨੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਅਸਲ ਜੀਵਨ ਵਿਚ ਲਾਗੂ ਕਰਨ ਅਤੇ ਆਤਮਨਿਰਭਰਤਾ ਵੱਲ ਕਦਮ ਵਧਾਉਣ ਦਾ ਸੁਨਹਿਰੀ ਮੌਕਾ ਦਿੱਤਾ। ਸਕੂਲ ਦੇ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸ੍ਰੀਮਤੀ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿਚ ਆਤਮਵਿਸ਼ਵਾਸ, ਜ਼ਿੰਮੇਵਾਰੀ ਅਤੇ ਉਦਯਮਸ਼ੀਲ ਸੋਚ ਨੂੰ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਅੰਤ ਵਿਚ ਇਸ ਮੇਲੇ ਨੇ ਕੌਸ਼ਲ ਨੂੰ ਸਿਰਜਣਾਤਮਕਤਾ ਤੇ ਸਿਰਜਣਾਤਮਕਤਾ ਨੂੰ ਉਦਯਮ ਵਿਚ ਬਦਲਣ ਦਾ ਬਹੁਤ ਹੀ ਸੁੰਦਰ ਅਤੇ ਪ੍ਰੇਰਣਾਦਾਇਕ ਸੁਨੇਹਾ ਦਿੱਤਾ।
ਪਿਛਲੀ ਖ਼ਬਰ ਮਲਕੀਤ ਐਗਰੋਟੈਕ ਵਲੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ’ਚ ਡਿਸਟ੍ਰੀਬਿਊਟਰਸ਼ਿਪ ਦੀ ਸ਼ੁਰੂਆਤ ਵਿਧਾਨ ਸਭਾ ਸਪੀਕਰ ਤੇ ਲੋਕ ਸਭਾ... ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਤੇ ਬਲਾਕ ਕਮੇਟੀਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।