24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸੂਬੇ ’ਚ ਸਰਕਾਰੀ ਅਦਾਰੇ ਖਾਲੀ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ-ਸਾਬਕਾ ਵਿਧਾਇਕ ਚੰਦੂਮਾਜਰਾ

ਸਨੌਰ, 23 ਅਗਸਤ (ਸੋਖਲ)-30 ਅਗਸਤ ਦੇ ਸਤਾਬਦੀ ਸਮਾਗਮ ਲਈ ਪਿੰਡਾਂ ’ਚ ਮੀਟਿੰਗਾਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਬੋਸਰ ਕਲਾਂ, ਬੋਲੜ ਕਲਾਂ ਤੇ ਦਰਜਨਾਂ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ 60 ਹਜਾਰ ਨੌਕਰੀਆਂ ਦੇਣ ਦੇ ਦਾਅਵੇ ਖੋਖਲੇ ਜਾਪਦੇ ਹਨ ਕਿਉਂਕਿ ਸਰਕਾਰੀ ਅਦਾਰੇ ਮੁਲਾਜ਼ਮਾਂ ਪੱਖੋਂ ਖਾਲੀ ਪਏ ਹਨ ਤੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ।

ਅਜੀਤ ਡੈਸਕ 24-08-2026
ਸਨੌਰ, 23 ਅਗਸਤ (ਸੋਖਲ)-30 ਅਗਸਤ ਦੇ ਸਤਾਬਦੀ ਸਮਾਗਮ ਲਈ ਪਿੰਡਾਂ ’ਚ ਮੀਟਿੰਗਾਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਬੋਸਰ ਕਲਾਂ, ਬੋਲੜ ਕਲਾਂ ਤੇ ਦਰਜਨਾਂ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ 60 ਹਜਾਰ ਨੌਕਰੀਆਂ ਦੇਣ ਦੇ ਦਾਅਵੇ ਖੋਖਲੇ ਜਾਪਦੇ ਹਨ ਕਿਉਂਕਿ ਸਰਕਾਰੀ ਅਦਾਰੇ ਮੁਲਾਜ਼ਮਾਂ ਪੱਖੋਂ ਖਾਲੀ ਪਏ ਹਨ ਤੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਦਾਅਵੇ ਕਰਦੀ ਸੀ ਉਹ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਿਚ ਅਸਫਲ ਰਹੀ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਜ਼ਿੰਦਗੀ ਲਈ ਖਾਸ ਪਲ ਨੇ ਜਿਨਾਂ ਪਲਾਂ ਵਿਚ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਰਹੀਆਂ ਹਨ ਇਸੇ ਲੜੀ ਤਹਿਤ ਗੁਰੂ ਰਵਿਦਾਸ ਜੀ ਦੀ 650 ਸਾਲਾ ਜਨਮ ਸਤਾਵ ਦੀ ਵੀ ਸਾਡੀ ਜ਼ਿੰਦਗੀ ਦੇ ਇਨ੍ਹਾਂ ਪਲਾਂ ਵਿਚ ਆਈ ਹੈ ਚੰਦੂਮਾਜਰਾ ਨੇ ਕਿਹਾ ਕਿ 30 ਅਗਸਤ ਨੂੰ ਗੁਰਦੁਆਰਾ ਸਾਹਿਬ ਭੁੰਨਰਹੇੜੀ ਵਿਖੇ ਹਲਕਾ ਸਨੌਰ ਦੀਆਂ ਸਮੂਹ ਸੰਗਤਾਂ ਵਲੋਂ ਗੁਰੂ ਰਵਿਦਾਸ ਜੀ ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ। ਉਨ੍ਹਾਂ ਸਾਰੀਆਂ ਸੰਗਤਾਂ ਨੂੰ ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿਚ ਹਿੱਸਾ ਲੈਣ ਲਈ ਵੀ ਬੇਨਤੀ ਕੀਤੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਪ੍ਰਗਟ ਸਿੰਘ ਬੋਲੜ, ਹਰਫੂਲ ਸਿੰਘ ਬੋਸਰ, ਜਸਪ੍ਰੀਤ ਸਿੰਘ ਬੋਸਰ, ਸਰਕਲ ਪ੍ਰਧਾਨ ਜਸਵੀਰ ਸਿੰਘ ਲਲੀਣਾਂ, ਗੁਰਧਿਆਨ ਸਿੰਘ ਬੋਸਰ ਕਲਾਂ, ਅਮਰੀਕ ਸਿੰਘ ਸਾਬਕਾ ਸਰਪੰਚ ਬੋਸਰ ਕਲਾਂ, ਆਕਾਸ਼ਦੀਪ ਸਿੰਘ ਨੌਰੰਗਵਾਲ, ਬਹਾਦਰ ਸਿੰਘ ਬੋਸਰ ਕਲਾਂ, ਹਰਮੇਲ ਸਿੰਘ, ਜੰਗ ਸਿੰਘ ਬੋਲੜ, ਦੀਦਾਰ ਸਿੰਘ ਬੋਸਰ, ਸੂਬੇਦਾਰ ਦਰਸ਼ਨ ਸਿੰਘ ਬੋਲੜ ਕਲਾਂ, ਕੌਰ ਸਿੰਘ ਬੋਸਰ, ਗੁਰਦੀਪ ਸਿੰਘ ਬੋਸਰ, ਜਸਪ੍ਰੀਤ ਸਿੰਘ ਬੋਸਰ ਕਲਾਂ, ਗੁਰਮੁੱਖ ਸਿੰਘ ਸੁਹਾਗਹੇੜੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਸ਼ੁਤਰਾਣਾ ਦੇ ਸਰਪੰਚ ਆਪਣੀਆਂ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਉਣ ਲਈ ਡੀ. ਟੀ. ਓ. ਕਰਨ ਸਿੰਘ ਨੂੰ ਮਿਲੇ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਖਿਡਾਰੀਆਂ ਨੇ 70ਵੀਆਂ ਜ਼ੋਨਲ ਪੱਧਰੀ ਸਕੂਲ ਖੇਡਾਂ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।