24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਕਾਲਰਜ ਸਕੂਲ ’ਚ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਦੀ ਦਿੱਤੀ ਜਾਣਕਾਰੀ

ਰਾਜਪੁਰਾ, 23 ਅਗਸਤ (ਜੀ. ਪੀ.

ਅਜੀਤ ਡੈਸਕ 24-08-2026
ਰਾਜਪੁਰਾ, 23 ਅਗਸਤ (ਜੀ. ਪੀ. ਸਿੰਘ)-ਸਥਾਨਕ ਸਕਾਲਰਜ ਪਬਲਿਕ ਸਕੂਲ ਵਿਖੇ ਫ਼ਸਟ ਏਡ ਸੇਫ਼ਟੀ ਤੇ ਸਿਹਤ ਜਾਗਰੂਕਤਾ ਮਿਸ਼ਨ ਦੇ ਮੁੱਖ ਟਰੇਨਰ ਕਾਕਾ ਰਾਮ ਵਰਮਾ ਵਲੋਂ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵਲੋਂ ਅਚਨਚੇਤ ਘਟਨਾਵਾਂ, ਯੁੱਧਾਂ ਤੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦੇ ਦੌਰਾਨ ਅੰਤਰਰਾਸ਼ਟਰੀ ਪੱਧਰ ’ਤੇ ਮਾਨਵਤਾ ਨੂੰ ਬਚਾਉਣ ਉਥੇ ਸੰਯੁਕਤ ਰਾਸ਼ਟਰ ਦੇ ਸੋਚ ਦਾ ਜ਼ਿਕਰ ਕੀਤਾ। ਕਾਕਾ ਰਾਮ ਵਰਮਾ ਵਲੋਂ ਇਹ ਕੈਂਪ ਨਾਗਰਿਕ ਸੁਰੱਖਿਆ, ਮੁੱਢਲੀ ਸਹਾਇਤਾ, ਅੱਗ ਤੋਂ ਸੁਰੱਖਿਆ ਤੇ ਪੀੜਤਾਂ ਨੂੰ ਬਚਾਉਣ ਦੇ ਲਈ ਵਿਦਿਆਰਥੀਆਂ ਨੂੰ ਇਸ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕਈ ਘਟਨਾਵਾਂ ਦੇ ਦੌਰਾਨ ਮੌਕੇ ’ਤੇ ਮੁੱਢਲੀ ਸਹਾਇਤਾ ਨਾਂਹ ਮਿਲਣ ਕਰਕੇ 80 ਫ਼ੀਸਦੀ ਪੀੜਤ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਆਜ਼ਾਦੀ ਦਿਹਾੜੇ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਦੀ ਸੁਰੱਖਿਆ ਅਤੇ ਪੀੜਤਾਂ ਦੀ ਸਹਾਇਤਾ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਹੈ। ਨੌਜਵਾਨਾਂ ਨੂੰ ਸਿਵਲ ਡਿਫੈਂਸ ਵਲੰਟੀਅਰ ਦੇ ਤੌਰ ’ਤੇ ਤਿਆਰ ਕਰਨ ਦੇ ਲਈ ਜ਼ੋਰ ਦਿੱਤਾ ਗਿਆ। ਉਨ੍ਹਾਂ ਵਲੋਂ ਪੀੜਤ ਦੀ ਮਦਦ ਕਰਨ ਦੇ ਲਈ ਟਰੇਨਿੰਗ, ਐਕਸਰਸਾਈਜ ਤੇ ਮੋਕ ਡਰਿਲ ਦੇ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕੋਈ ਵੀ ਵਿਦਿਆਰਥੀ, ਨਾਗਰਿਕ ਜਾਂ ਕਰਮਚਾਰੀ ਜਿਹੜੇ ਦੁਰਘਟਨਾਵਾਂ ਦੇ ਸਮੇਂ ਜਾਨ ਜਾਂ ਸੰਪਤੀ ਬਚਾਉਣ ਵਿਚ ਮਦਦ ਕਰਦੇ ਹਨ ਜਾਂ ਹਾਰਟ ਅਟੈਕ, ਕਾਰਡੀਅਕ ਅਰੈਸਟ, ਬੇਹੋਸ਼ੀ, ਸ਼ੌਕ, ਜਾਂ ਗੈਸ ਨਾਲ ਲੱਗੀ ਅੱਗ ਦੇ ਸੰਪਰਕ ’ਚ ਆਉਣ ਵਾਲੇ ਪੀੜਤ ਲੋਕਾਂ ਦੀ ਸਹਾਇਤਾ ਕਰਦੇ ਹਨ ਉਨ੍ਹਾਂ ਨੂੰ ਡੀ. ਬੀ. ਜੀ. ਵਲੋਂ ਗੋਲਡ ਮੈਡਲ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਕੂਲ ਦੇ ਚੇਅਰਮੈਨ ਤਰਸੇਮ ਲਾਲ ਜੋਸ਼ੀ ਅਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਟਰੇਨਰ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਅਜਿਹੀਆਂ ਮੁੱਢਲੀ ਸਹਾਇਤਾ ਸੰਬੰਧੀ ਟ੍ਰੇਨਿੰਗਾਂ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਆਪਣੀ ਅਤੇ ਆਲੇ ਦੁਆਲੇ ਦੀ ਸੁਰੱਖਿਆ ਯਕੀਨੀ ਬਣਾ ਸਕਣ। ਇਸ ਮੌਕੇ ਕਾਕਾ ਰਾਮ ਵਰਮਾ ਵਲੋਂ ਡਾਇਰੈਕਟਰ ਸੁਦੇਸ਼ ਜੋਸ਼ੀ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਬਲਾਕ ਭਾਦਸੋਂ-2 ਦੇ ਅਧਿਆਪਕਾਂ ਦੇ ਟੀ. ਐੱਲ. ਐੱਮ. ਮੁਕਾਬਲੇ ਕਰਵਾਏ ਅਗਲੀ ਖ਼ਬਰ ਹਲਕਾ ਸ਼ੁਤਰਾਣਾ ਦੇ ਸਰਪੰਚ ਆਪਣੀਆਂ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਉਣ ਲਈ ਡੀ. ਟੀ. ਓ. ਕਰਨ ਸਿੰਘ ਨੂੰ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।