28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਰੌਣਕਾਂ

ਪਟਿਆਲਾ, 27 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਭੈਣ ਅਤੇ ਭਰਾ ਦੇ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਕੱਲ ਮਨਾਉਣ ਲਈ ਅੱਜ ਭੈਣਾਂ ਵਲੋਂ ਦੁਕਾਨਾਂ ’ਤੇ ਜਾ ਕੇ ਆਪਣੇ ਭਰਾਵਾਂ ਲਈ ਰੱਖੜੀ ਖਰੀਦੀ ਗਈ। ਅੱਜ ਸਵੇਰ ਤੋਂ ਹੀ ਬਾਜ਼ਾਰਾਂ ਵਿਚ ਰੌਣਕਾਂ ਦੇਖਣ ਨੂੰ ਮਿਲੀਆਂ ।

ਅਜੀਤ ਡੈਸਕ 28-08-2026
ਪਟਿਆਲਾ, 27 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਭੈਣ ਅਤੇ ਭਰਾ ਦੇ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਕੱਲ ਮਨਾਉਣ ਲਈ ਅੱਜ ਭੈਣਾਂ ਵਲੋਂ ਦੁਕਾਨਾਂ ’ਤੇ ਜਾ ਕੇ ਆਪਣੇ ਭਰਾਵਾਂ ਲਈ ਰੱਖੜੀ ਖਰੀਦੀ ਗਈ। ਅੱਜ ਸਵੇਰ ਤੋਂ ਹੀ ਬਾਜ਼ਾਰਾਂ ਵਿਚ ਰੌਣਕਾਂ ਦੇਖਣ ਨੂੰ ਮਿਲੀਆਂ । ਪਟਿਆਲਾ ਦੇ ਅੰਦਰੂਨੀ ਬਾਜ਼ਾਰਾਂ ਵਿਚ ਕੁਝ ਰੱਖੜੀ ਬਣਾਉਣ ਵਾਲੇ ਕਾਰਖਾਨੇ ਵੀ ਹਨ, ਜਿਨਾਂ ਵਲੋਂ ਤਿਆਰ ਕੀਤੀ ਜਾਂਦੀ ਰੱਖੜੀ ਪੂਰੇ ਪੰਜਾਬ ਹਿਮਾਚਲ ਅਤੇ ਹਰਿਆਣਾ ਤੱਕ ਵੀ ਜਾਂਦੀ ਹੈ। ਦੁਕਾਨਾਂ ਤੋਂ ਰੱਖੜੀ ਖਰੀਦਣ ਦੇ ਨਾਲ-ਨਾਲ ਅੱਜ ਹਲਵਾਈਆਂ ਵਲੋਂ ਵੀ ਕਈ ਦਿਨਾਂ ਤੋਂ ਰੱਖੜੀ ਦੇ ਤਿਉਹਾਰ ਲਈ ਮਿਠਾਈਆਂ ਆਦਿ ਬਣਾਈਆਂ ਜਾ ਰਹੀਆਂ ਸੀ । ਜਿਨ੍ਹਾਂ ਨੂੰ ਖਰੀਦਣ ਲਈ ਵੀ ਲੋਕਾਂ ਦੀ ਕਾਫੀ ਭੀੜ ਦਿੱਖੀ। ਤਿਉਹਾਰ ਨੂੰ ਦੇਖਦਿਆਂ ਸਿਹਤ ਵਿਭਾਗ ਵਲੋਂ ਵੀ ਕਈ ਥਾਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਕਈਂ ਥਾਈ ਖਾਣ ਦੇ ਮਿਆਰ ਤੋਂ ਨੀਵਾਂ ਬਣ ਰਿਹਾ ਸਮਾਨ ਵੀ ਫੜਿਆ ਗਿਆ। ਜਿਸ ਦਾ ਕਾਰਨ ਲੋਕਾਂ ਨੂੰ ਮਿਆਰੀ ਖਾਣ-ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਉਣਆ ਦੱਸਿਆ ਗਿਆ।
ਪਿਛਲੀ ਖ਼ਬਰ ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਵਲੋਂ ਸਾਂਝਾ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਨੂੰ ਸਮਰਥਨ ਅਗਲੀ ਖ਼ਬਰ ਜੱਜ ਮਾਡਰਨ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।