31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਜਥੇ. ਭੱਟੀ ਨੇ ਕਾਂਸਟੇਬਲਾਂ ਦੀ ਤਨਖ਼ਾਹ ਸੰਬੰਧੀ ਮੁੱਖ ਮੰਤਰੀ ਵਲੋਂ ਕੀਤੇ ਜਾ ਰਹੇ ਵੱਖ-ਵੱਖ ਦਾਅਵਿਆਂ ’ਤੇ ਉਠਾਏ ਸਵਾਲ

ਪਟਿਆਲਾ, 30 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਟਕਸਾਲੀ ਮੁਲਾਜ਼ਮ ਆਗੂ ਜਥੇਦਾਰ ਹਰਦਿਆਲ ਸਿੰਘ ਭੱਟੀ ਨੇ ਪੰਜਾਬ ਪੁਲਿਸ ਦੇ ਕਾਂਸਟੇਬਲਾਂ ਦੀ ਤਨਖ਼ਾਹ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਜਾ ਰਹੇ ਵੱਖ-ਵੱਖ ਦਾਅਵਿਆਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰ ਨੂੰ ਅੰਕੜਿਆਂ ਦੀ ਬਾਜ਼ੀਗਰੀ ਕਰਨ ਦੀ ਬਜਾਏ ਸਰਕਾਰੀ ਪੇ-ਸਕੇਲ, ਬੇਸਿਕ ਪੇ, ਭੱਤੇ, ਕਟੌਤੀਆਂ ਤੇ ਨੈੱਟ ਤਨਖ਼ਾਹ ਦਰਸਾਉਂਦੀ ਪੇ-ਸਲਿੱਪ ਜਨਤਕ ਕਰਕੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਜਥੇਦਾਰ ਭੱਟੀ ਨੇ ਕਿਹਾ ਕਿ 27 ਅਗਸਤ ਨੂੰ ਜਲੰਧਰ ਵਿਚ 1,746 ਨਵੇਂ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਤਨਖ਼ਾਹ ਕਰੀਬ 30-32 ਹਜ਼ਾਰ ਰੁਪਏ ਅਤੇ ਪੰਜਾਬ ਦੇ ਮੁਲਾਜ਼ਮਾਂ ਦੀ ਤਨਖ਼ਾਹ 50 ਹਜ਼ਾਰ ਰੁਪਏ ਦੱਸੀ ਗਈ।

ਅਜੀਤ ਡੈਸਕ 31-08-2026
ਪਟਿਆਲਾ, 30 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਟਕਸਾਲੀ ਮੁਲਾਜ਼ਮ ਆਗੂ ਜਥੇਦਾਰ ਹਰਦਿਆਲ ਸਿੰਘ ਭੱਟੀ ਨੇ ਪੰਜਾਬ ਪੁਲਿਸ ਦੇ ਕਾਂਸਟੇਬਲਾਂ ਦੀ ਤਨਖ਼ਾਹ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਜਾ ਰਹੇ ਵੱਖ-ਵੱਖ ਦਾਅਵਿਆਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰ ਨੂੰ ਅੰਕੜਿਆਂ ਦੀ ਬਾਜ਼ੀਗਰੀ ਕਰਨ ਦੀ ਬਜਾਏ ਸਰਕਾਰੀ ਪੇ-ਸਕੇਲ, ਬੇਸਿਕ ਪੇ, ਭੱਤੇ, ਕਟੌਤੀਆਂ ਤੇ ਨੈੱਟ ਤਨਖ਼ਾਹ ਦਰਸਾਉਂਦੀ ਪੇ-ਸਲਿੱਪ ਜਨਤਕ ਕਰਕੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਜਥੇਦਾਰ ਭੱਟੀ ਨੇ ਕਿਹਾ ਕਿ 27 ਅਗਸਤ ਨੂੰ ਜਲੰਧਰ ਵਿਚ 1,746 ਨਵੇਂ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਤਨਖ਼ਾਹ ਕਰੀਬ 30-32 ਹਜ਼ਾਰ ਰੁਪਏ ਅਤੇ ਪੰਜਾਬ ਦੇ ਮੁਲਾਜ਼ਮਾਂ ਦੀ ਤਨਖ਼ਾਹ 50 ਹਜ਼ਾਰ ਰੁਪਏ ਦੱਸੀ ਗਈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੇ ਪੇ ਲੈਵਲ 2 ਵਿਚ ਘੱਟੋ-ਘੱਟ ਤਨਖ਼ਾਹ 19,900 ਪ੍ਰਤੀ ਮਹੀਨਾ ਦਰਜ ਹੈ ਅਤੇ ਪਹਿਲੇ ਤਿੰਨ ਸਾਲਾਂ ਨਾਲ ਸੰਬੰਧਿਤ ਤਨਖ਼ਾਹ ਨਿਯਮ ਵੀ ਲਾਗੂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਵਲੋਂ ਦੱਸਿਆ ਗਿਆ 50 ਹਜ਼ਾਰ ਜਾਂ 80 ਹਜ਼ਾਰ ਰੁਪਏ ਦਾ ਅੰਕੜਾ ਡੀ. ਏ., ਐੱਚ. ਆਰ. ਏ. ਜਾਂ ਹੋਰ ਭੱਤਿਆਂ ਨੂੰ ਜੋੜ ਕੇ ਬਣਦਾ ਹੈ ਤਾਂ ਸਰਕਾਰ ਇਹ ਵੀ ਸਪੱਸ਼ਟ ਕਰੇ ਕਿ ਬੇਸਿਕ ਪੇ ਕਿੰਨੀ ਹੈ, ਗ੍ਰਾਸ ਤਨਖ਼ਾਹ ਕਿੰਨੀ ਹੈ, ਕੁੱਲ ਭੱਤੇ ਕਿੰਨੇ ਹਨ, ਸਰਕਾਰੀ ਕਟੌਤੀਆਂ ਕਿੰਨੀਆਂ ਹਨ ਤੇ ਮੁਲਾਜ਼ਮ ਦੇ ਹੱਥ ਵਿਚ ਨੈੱਟ ਤਨਖ਼ਾਹ ਕਿੰਨੀ ਪਹੁੰਚਦੀ ਹੈ। “ਜੇ ਕਾਂਸਟੇਬਲ ਨੂੰ 50 ਹਜ਼ਾਰ ਜਾਂ 80 ਹਜ਼ਾਰ ਰੁਪਏ ਮਹੀਨਾ ਮਿਲਦੇ ਹਨ ਤਾਂ ਸਰਕਾਰ ਇਕ ਅਸਲ ਪੇ-ਸਲਿੱਪ ਜਨਤਕ ਕਰੇ। ਜੇ ਇਹ ਅੰਕੜਾ ਸਹੀ ਹੈ ਤਾਂ ਦਸਤਾਵੇਜ਼ ਜਨਤਕ ਕਰਨ ਵਿਚ ਸਰਕਾਰ ਨੂੰ ਕੋਈ ਝਿਜਕ ਨਹੀਂ ਹੋਣੀ ਚਾਹੀਦੀ।”
ਪਿਛਲੀ ਖ਼ਬਰ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਨਾਭਾ ਨੇ ਕਰਵਾਇਆ ਸਨਮਾਨ ਸਮਾਰੋਹ ਅਗਲੀ ਖ਼ਬਰ ਡੇਢ ਟਨ ਤਾਂਬਾ ਚੋਰੀ, ਪੁਲਿਸ ਵਲੋਂ ਮਾਮਲਾ ਦਰਜ ਐਸੋਸੀਏਸ਼ਨ ਪ੍ਰਧਾਨ ਇਸ਼ੂ ਬਾਂਸਲ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਉਦਯੋਗਿਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।