31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮਨਜੀਤ ਸਿੰਘ ਸ਼ੇਰਗੜ੍ਹ ਤੇ ਤੇਜਬੀਰ ਸਿੰਘ ਖਾਂਗ ਨੇ ਯੂਥ ਵਰਕਰਾਂ ਦੇ ਵੱਡੇ ਕਾਫ਼ਲੇ ਨਾਲ ਘਨੌਰ ਰੈਲੀ ਵਿਚ ਕੀਤੀ ਸ਼ਮੂਲੀਅਤ

ਪਾਤੜਾਂ, 30 ਅਗਸਤ (ਗੁਰਇਕਬਾਲ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਘਨੌਰ ਵਿਖੇ ਕੀਤੀ ਗਈ ਪੰਜਾਬ ਬਚਾਓ ਰੈਲੀ ਦੌਰਾਨ ਯੂਥ ਅਕਾਲੀ ਦੇ ਜਨਰਲ ਸਕੱਤਰ ਤੇ ਡੀ. ਐਸ.

ਅਜੀਤ ਡੈਸਕ 31-08-2026
ਪਾਤੜਾਂ, 30 ਅਗਸਤ (ਗੁਰਇਕਬਾਲ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਘਨੌਰ ਵਿਖੇ ਕੀਤੀ ਗਈ ਪੰਜਾਬ ਬਚਾਓ ਰੈਲੀ ਦੌਰਾਨ ਯੂਥ ਅਕਾਲੀ ਦੇ ਜਨਰਲ ਸਕੱਤਰ ਤੇ ਡੀ. ਐਸ. ਯੂ. ਦੇ ਸਾਬਕਾ ਚੇਅਰਮੈਨ ਤੇਜਬੀਰ ਸਿੰਘ ਖਾਂਗ ਤੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਮਨਜੀਤ ਸਿੰਘ (ਬਾਵਾ) ਸ਼ੇਰਗੜ੍ਹ ਨੇ ਹਲਕਾ ਸ਼ੁਤਰਾਣਾਂ ਤੋਂ ਯੂਥ ਅਕਾਲੀ ਵਰਕਰਾਂ ਦੇ ਵੱਡੇ ਕਾਫ਼ਲੇ ਨਾਲ ਘਨੌਰ ਰੈਲੀ ਵਿਚ ਸ਼ਮੂਲੀਅਤ ਕੀਤੀ। ਰੈਲੀ ਵਿਚ ਯੂਥ ਅਕਾਲੀ ਵਰਕਰਾਂ ਦੇ ਵੱਡੇ ਕਾਫ਼ਲੇ ਨਾਲ ਜਾਣ ਤੋਂ ਪਹਿਲਾਂ ਪਾਤੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਆਗੂ ਤੇਜਬਰ ਸਿੰਘ ਖਾਂਗ ਤੇ ਮਨਜੀਤ ਸਿੰਘ (ਬਾਵਾ) ਸ਼ੇਰਗੜ੍ਹ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਮੁੱਚੇ ਪੰਜਾਬ ਅੰਦਰ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ ਵਿਚ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਅਤੇ ਅਕਾਲੀ ਵਰਕਰਾਂ ਦਾ ਹੜ੍ਹ ਆ ਰਿਹਾ ਹੈ ਉਸ ਨੇ 1997 ਵਾਲਾ ਦੌਰ ਯਾਦ ਕਰਵਾ ਦਿੱਤਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅੰਦਰ ਹੂੰਝਾਂ ਫੇਰ ਜਿੱਤ ਹਾਸਿਲ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਪਿਛਲੇ 10 ਸਾਲਾਂ ਦੇ ਕਾਰਜਕਾਲ ਤੋਂ ਬੇਹਦ ਦੁਖੀ ਹੋ ਚੁੱਕੀ ਹੈ ਤੇ ਪੰਜਾਬ ਦੀ ਵਿਗੜਦੀ ਜਾ ਰਹੀ ਹਾਲਤ ਦੀ ਚਿੰਤਾ ਕਰਦਿਆਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿਚ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਡਟਵਾਂ ਸਾਥ ਦੇ ਰਹੇ ਹਨ। ਇਸ ਮੌਕੇ ਯੂਥ ਅਕਾਲੀ ਆਗੂ ਜਤਿੰਦਰ ਸਿੰਘ ਹਨੀ ਸਿੱਧੂ, ਜਗਦੇਵ ਸਿੰਘ, ਹਰਪਾਲ ਸਿੰਘ, ਧਨੀ ਰਾਮ, ਤੇਜਾ ਸਿੰਘ, ਰਾਮੂ ਸਿੰਘ ਸਮੇਤ ਵੱਖ-ਵੱਖ ਯੂਥ ਅਕਾਲੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਲਾਇਨਜ਼ ਕਲੱਬ ਵਲੋਂ ਰਾਏਕੋਟ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 3 ਨੂੰ ਅਗਲੀ ਖ਼ਬਰ 70ਵੀਆਂ ਸਕੂਲ ਗੇਮਸ ’ਚ ਦਿਸ਼ਾਂਤ ਦੀ ਸ਼ਾਨਦਾਰ ਪ੍ਰਾਪਤੀ, ਟੈਗੋਰ ਇੰਟਰਨੈਸ਼ਨਲ ਸਕੂਲ ਦਾ ਨਾਂਅ ਕੀਤਾ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।