ਨਹਿਰ ’ਚ ਡੁੱਬਣ ਨਾਲ ਨੌਜਵਾਨ ਦੀ ਮੌਤ
ਨਾਭਾ,1 ਸਤੰਬਰ (ਜਗਨਾਰ ਸਿੰਘ ਦੁਲੱਦੀ)- ਨਾਭਾ ਦੀ ਬਲਦੇਵ ਕਲੋਨੀ ਦਾ ਰਹਿਣ ਵਾਲਾ ਹਰਮਨ ਸਿੰਘ (20) ਦੀ ਰੱਖੜੀਆਂ ਦੇ ਤਿਉਹਾਰ ਮੌਕੇ ਘਰੋਂ ਰੱਖੜੀ ਬਣਾ ਕੇ ਆਪਣੇ ਦੋਸਤਾਂ ਨਾਲ ਨਹਿਰ ’ਤੇ ਨਹਾਉਣ ਚਲਾ ਗਿਆ ਅਤੇ ਨਹਾਉਂਦੇ ਨਹਾਉਂਦੇ ਉਹ ਲਾਪਤਾ ਹੋ ਗਿਆ, ਜਿਸ ਤੋਂ ਬਾਅਦ ਉਸਦੇ ਦੋਸਤਾਂ ਨੇ ਘਰ ਆ ਕੇ ਸੂਚਿਤ ਕੀਤਾ। ਦੋ ਤਿੰਨ ਦਿਨ ਉਸ ਦੀ ਲਾਸ਼ ਨਹੀਂ ਮਿਲੀ ਭਾਵੇਂ ਕੀ ਗੋਤਾ ਖੋਰਾ ਵਲੋਂ ਵੀ ਭਾਲ ਕੀਤੀ ਗਈ।
ਨਾਭਾ,1 ਸਤੰਬਰ (ਜਗਨਾਰ ਸਿੰਘ ਦੁਲੱਦੀ)- ਨਾਭਾ ਦੀ ਬਲਦੇਵ ਕਲੋਨੀ ਦਾ ਰਹਿਣ ਵਾਲਾ ਹਰਮਨ ਸਿੰਘ (20) ਦੀ ਰੱਖੜੀਆਂ ਦੇ ਤਿਉਹਾਰ ਮੌਕੇ ਘਰੋਂ ਰੱਖੜੀ ਬਣਾ ਕੇ ਆਪਣੇ ਦੋਸਤਾਂ ਨਾਲ ਨਹਿਰ ’ਤੇ ਨਹਾਉਣ ਚਲਾ ਗਿਆ ਅਤੇ ਨਹਾਉਂਦੇ ਨਹਾਉਂਦੇ ਉਹ ਲਾਪਤਾ ਹੋ ਗਿਆ, ਜਿਸ ਤੋਂ ਬਾਅਦ ਉਸਦੇ ਦੋਸਤਾਂ ਨੇ ਘਰ ਆ ਕੇ ਸੂਚਿਤ ਕੀਤਾ। ਦੋ ਤਿੰਨ ਦਿਨ ਉਸ ਦੀ ਲਾਸ਼ ਨਹੀਂ ਮਿਲੀ ਭਾਵੇਂ ਕੀ ਗੋਤਾ ਖੋਰਾ ਵਲੋਂ ਵੀ ਭਾਲ ਕੀਤੀ ਗਈ। ਪਰਿਵਾਰ ਆਪਣੇ ਪੁੱਤਰ ਦਾ ਇੰਤਜ਼ਾਰ ਕਰਦਾ ਰਿਹਾ ਕੀ ਕਦੋਂ ਉਹ ਆਵੇਗਾ ਕਦੋਂ ਉਸ ਦਾ ਅਸੀਂ ਜਨਮ ਦਿਨ ਮਨਾਵਾਂਗੇ। ਅੱਜ ਉਸ ਦੀ ਮ੍ਰਿਤਕ ਨੌਜਵਾਨ ਦੀ ਦੇਹ ਮਿਲਣ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰਕ ਮੈਂਬਰਾਂ ਦੱਸਿਆ ਕੀ ਸਾਨੂੰ ਨਹੀਂ ਪਤਾ ਉਹ ਕਦੋਂ ਨਹਾਉਣ ਚਲਾ ਗਿਆ। ਮ੍ਰਿਤਕ ਹਰਮਨ ਸਿੰਘ ਦੇ ਪਿਤਾ ਨੇ ਦੱਸਿਆ ਕਿ ਇਹ ਰੱਖੜੀਆਂ ਵਾਲੇ ਦਿਨ ਨਹਿਰ ’ਤੇ ਨਹਾਉਣ ਗਿਆ ਸੀ ਅਤੇ ਉਸ ਦਿਨ ਹੀ ਓਹ ਲਾਪਤਾ ਹੋ ਗਿਆ ਤੇ ਉਸ ਦਾ ਕੱਲ ਜਨਮ ਦਿਨ ਵੀ ਸੀ । ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਅਤੇ ਸ਼ਹਿਰ ਨਿਵਾਸੀ ਜਤਿੰਦਰ ਸਿੰਘ ਨੇ ਇਸ ਘਟਨਾ ਤੇ ਦੁੱਖ ਦਾ ਇਜਹਾਰ ਕਰਦੇ ਹੋਏ ਦੱਸਿਆ ਕਿ ਜੋ ਇਹ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਹੈ, ਕਿਉਂਕਿ ਕੱਲ ਇਸ ਨੌਜਵਾਨ ਦਾ ਜਨਮ ਦਿਨ ਸੀ ਅਤੇ ਅੱਜ ਇਸ ਦੀ ਲਾਸ਼ ਮਿਲੀ ਹੈ। ਪੁਲਿਸ ਚੌਂਕੀ ਰੋਹਟੀ ਪੁੱਲ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਨਹਾਉਂਦੇ ਸਮੇਂ ਮ੍ਰਿਤਕ ਨੌਜਵਾਨ ਹਰਮਨ ਸਿੰਘ ਨਹਿਰ ਵਿੱਚ ਡੁੱਬ ਗਿਆ ਸੀ, ਅੱਜ ਇਸ ਦੀ ਲਾਸ਼ ਮਿਲੀ ਹੈ ਜਿਸ ਦਾ ਅਸੀਂ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।