ਬਾਬਾ ਫ਼ਰੀਦ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਪ੍ਰਾਪਤ ਕੀਤਾ ਦੂਜਾ ਸਥਾਨ
ਭਾਦਸੋਂ, 2 ਸਤੰਬਰ (ਗੁਰਬਖਸ ਸਿੰਘ ਵੜੈਚ)- ਪਟਿਆਲਾ ਵਿਖੇ ਚੱਲ ਰਹੀਆਂ 70ਵੀਆਂ ਸਕੂਲ ਖੇਡਾਂ ਵਿਚ ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੁਰਖੇੜੀ ਦੀਆਂ ਵਿਦਿਆਰਥਣਾਂ ਜੰਨਤ ਪੁੱਤਰੀ ਅਨਵਰ ਖਾਨ ਝੰਬਾਲਾ ,ਅੰਸ਼ਰਾ ਅਲੀ ਪੁੱਤਰੀ ਸ਼ਾਹਿਦ ਅਲੀ ਟੌਹੜਾ, ਰੋਮਨਦੀਪ ਕੌਰ ਪੁੱਤਰੀ ਸਵਰਨ ਸਿੰਘ ਟੌਹੜਾ, ਹਰਸਿਮਰਨ ਕੌਰ ਪੁੱਤਰੀ ਹੰਸ ਰਾਜ ਤੁਰਖੇੜੀ ਅਤੇ ਹਰਮਨਪ੍ਰੀਤ ਕੌਰ ਪੁੱਤਰੀ ਗੁਰਮਿੰਦਰ ਸਿੰਘ ਰੰਨੋ ਨੇ ਡੀ. ਪੀ.
ਭਾਦਸੋਂ, 2 ਸਤੰਬਰ (ਗੁਰਬਖਸ ਸਿੰਘ ਵੜੈਚ)- ਪਟਿਆਲਾ ਵਿਖੇ ਚੱਲ ਰਹੀਆਂ 70ਵੀਆਂ ਸਕੂਲ ਖੇਡਾਂ ਵਿਚ ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੁਰਖੇੜੀ ਦੀਆਂ ਵਿਦਿਆਰਥਣਾਂ ਜੰਨਤ ਪੁੱਤਰੀ ਅਨਵਰ ਖਾਨ ਝੰਬਾਲਾ ,ਅੰਸ਼ਰਾ ਅਲੀ ਪੁੱਤਰੀ ਸ਼ਾਹਿਦ ਅਲੀ ਟੌਹੜਾ, ਰੋਮਨਦੀਪ ਕੌਰ ਪੁੱਤਰੀ ਸਵਰਨ ਸਿੰਘ ਟੌਹੜਾ, ਹਰਸਿਮਰਨ ਕੌਰ ਪੁੱਤਰੀ ਹੰਸ ਰਾਜ ਤੁਰਖੇੜੀ ਅਤੇ ਹਰਮਨਪ੍ਰੀਤ ਕੌਰ ਪੁੱਤਰੀ ਗੁਰਮਿੰਦਰ ਸਿੰਘ ਰੰਨੋ ਨੇ ਡੀ.ਪੀ. ਵਤਨ ਦੀ ਅਤੇ ਜਸਵੀਰ ਕੌਰ ਦੀ ਅਗਵਾਈ ਵਿਚ ਅੰਡਰ -17 ਚੈੱਸ ’ਚ ਭਾਗ ਲਿਆ ਅਤੇ ਜ਼ਿਲ੍ਹਾ ਪੱਧਰ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ। ਸਕੂਲ ਦੇ ਐਮ.ਡੀ. ਦਿਲਵਰ ਖਾਂ, ਚੇਅਰਪਰਸਨ ਰਾਜਦਾ ਪ੍ਰਵੀਨ ਨੇ ਪੂਰੀ ਟੀਮ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਖੇਡਾਂ ਦੇ ਮਹੱਤਵ ਤੋਂ ਜਾਣੂ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਸੁਖਵਿੰਦਰ ਕੌਰ, ਵਾਈਸ ਪ੍ਰਿੰਸੀਪਲ ਕੁਲਦੀਪ ਸਿੰਘ, ਨਰਿੰਦਰ ਕੌਰ, ਮਨਪ੍ਰੀਤ ਕੌਰ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ।