04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜ਼ਿਲ੍ਹਾ ਪੱਧਰੀ ਨੈਟਬਾਲ ਮੁਕਾਬਲਿਆਂ ’ਚ ਨਾਭਾ ਜ਼ੋਨ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਜਿੱਤੇ ਤਮਗੇ

ਨਾਭਾ, 3 ਸਤੰਬਰ (ਵਰਿੰਦਰ ਵਰਮਾ)- ਜ਼ਿਲ੍ਹਾ ਪੱਧਰੀ ਨੈੱਟਬਾਲ ਖੇਡ ਮੁਕਾਬਲਿਆਂ ਵਿਚ ਨਾਭਾ ਜ਼ੋਨ ਦੇ ਮੁੰਡੇ ਤੇ ਕੁੜੀਆਂ ਨੇ ਆਪਣੀ ਬਹਿਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ੋਨ ਦਾ ਨਾਂ ਪੂਰੇ ਜ਼ਿਲ੍ਹੇ ਵਿਚ ਰੋਸ਼ਨ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਦੌਰਾਨ ਨਾਭਾ ਜ਼ੋਨ ਦੀਆਂ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਭਾਵਨਾ ਦਾ ਮੁਜ਼ਾਹਰਾ ਕਰਦੇ ਹੋਏ ਪ੍ਰਾਪਤੀਆਂ ਦੀ ਝੜੀ ਲਗਾ ਦਿੱਤੀ।

ਅਜੀਤ ਡੈਸਕ 04-09-2026
ਨਾਭਾ, 3 ਸਤੰਬਰ (ਵਰਿੰਦਰ ਵਰਮਾ)- ਜ਼ਿਲ੍ਹਾ ਪੱਧਰੀ ਨੈੱਟਬਾਲ ਖੇਡ ਮੁਕਾਬਲਿਆਂ ਵਿਚ ਨਾਭਾ ਜ਼ੋਨ ਦੇ ਮੁੰਡੇ ਤੇ ਕੁੜੀਆਂ ਨੇ ਆਪਣੀ ਬਹਿਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ੋਨ ਦਾ ਨਾਂ ਪੂਰੇ ਜ਼ਿਲ੍ਹੇ ਵਿਚ ਰੋਸ਼ਨ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਦੌਰਾਨ ਨਾਭਾ ਜ਼ੋਨ ਦੀਆਂ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਭਾਵਨਾ ਦਾ ਮੁਜ਼ਾਹਰਾ ਕਰਦੇ ਹੋਏ ਪ੍ਰਾਪਤੀਆਂ ਦੀ ਝੜੀ ਲਗਾ ਦਿੱਤੀ। ਖੇਡਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਨਾਭਾ ਜੂਨ ਦੇ ਜਨਰਲ ਸਕੱਤਰ ਬਲਜੀਤ ਸਿੰਘ ਧਾਰੋਕੀ, ਮਾਸਟਰ ਹਰਿੰਦਰ ਗਰੇਵਾਲ ਤੇ ਬਲਜੀਤ ਸਿੰਘ ਮਾਸਟਰ ਥੂਹੀ ਨੇ ਦੱਸਿਆ ਕਿ ਲੜਕਿਆਂ ਦੇ ਮੁਕਾਬਲਿਆਂ ਵਿਚ ਅੰਡਰ -14 ਅਤੇ ਅੰਡਰ-19 ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ (ਦੂਜਾ ਸਥਾਨ) ਹਾਸਲ ਕੀਤਾ, ਜਦੋਂ ਕਿ ਅੰਡਰ-17 ਮੁੰਡਿਆਂ ਦੀ ਟੀਮ ਨੇ ਬਰੌਂਜ਼ ਮੈਡਲ (ਤੀਜਾ ਸਥਾਨ) ਆਪਣੇ ਨਾਂ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲਿਆਂ ਵਿੱਚ ਵੀ ਨਾਭਾ ਜ਼ੋਨ ਦੀਆਂ ਖਿਡਾਰਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਅੰਡਰ-17 ਲੜਕੀਆਂ ਦੀ ਟੀਮ ਨੇ ਬਹਿਤਰੀਨ ਖੇਡ ਦਿਖਾਉਂਦੇ ਹੋਏ ਪਹਿਲਾ ਸਥਾਨ (ਗੋਲਡ ਮੈਡਲ) ਹਾਸਲ ਕੀਤਾ, ਜਦੋਂ ਕਿ ਅੰਡਰ -14 ਅਤੇ ਅੰਡਰ-19 ਲੜਕੀਆਂ ਦੀਆਂ ਟੀਮਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ ਥਰਡ (ਤੀਜਾ) ਅਤੇ ਸੈਕਿੰਡ (ਦੂਜਾ) ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ। ਖਾਸ ਤੌਰ ‘ਤੇ ਪ੍ਰੀਤਇੰਦਰ ਸਿੰਘ ਮਾਨ, ਕਾਰਤਿਕ ਸੋਹਲ, ਪਵਨ, ਜਸਕਰਨ ਖੀਵਾ, ਖੁਸ਼ਮਨਵੀਰ ਗਰੇਵਾਲ, ਕਰਨ ਸੱਗੂ, ਦਿਨੇਸ਼, ਅਰਪਿਤ, ਕਾਰਤਿਕ ਅਤੇ ਆਕਾਸ਼ ਆਦਿ ਖਿਡਾਰੀਆਂ ਨੇ ਆਪਣੀ ਆਕਰਸ਼ਕ ਅਤੇ ਤਾਲਮੇਲ ਭਰੀ ਖੇਡ ਨਾਲ ਟੀਮਾਂ ਨੂੰ ਜਿੱਤ ਦੇ ਰਾਹ ਪਾਉਣ ਵਿਚ ਅਹਿਮ ਭੂਮਿਕਾ ਨਿਭਾਈ। ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਖੇਡ ਅਧਿਆਪਕਾਂ, ਕੋਚਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸਾਰੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਿੰਗ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਵੀ ਖੇਡਾਂ ਦੇ ਖੇਤਰ ਵਿੱਚ ਬੁਲੰਦੀਆਂ ਛੂਹਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਕ੍ਰਿਸ਼ਨ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਬਾਜ਼ਾਰਾਂ ’ਚ ਲੱਗੀਆ ਰੌਣਕਾਂ ਅਗਲੀ ਖ਼ਬਰ ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਵਿਖੇ ਸੁੰਦਰ ਲਿਖਤ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।