06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਕੂਲ ਦੀ ਲਾਪਰਵਾਹੀ ਕਾਰਨ ਪਟਿਆਲਾ-ਸਨੌਰ ਰੋਡ ’ਤੇ ਲੱਗਾ ਲੰਮਾ ਜਾਮ, ਰਾਹਗੀਰ ਪ੍ਰੇਸ਼ਾਨ

ਸਨੌਰ, 5 ਸਤੰਬਰ (ਸੋਖਲ)-ਪਟਿਆਲਾ-ਸਨੌਰ ਰੋਡ ’ਤੇ ਸਥਿਤ ਇੱਕ ਨਿੱਜੀ ਸਕੂਲ ਵੱਲੋਂ ਪਾਰਕਿੰਗ ਲਈ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਸੜਕ ’ਤੇ ਟ੍ਰੈਫਿਕ ਜਾਮ ਲੰਮੇ ਸਮੇ ਤੱਕ ਲੱਗਾ ਰਿਹਾ। ਵਰਨਣਯੋਗ ਹੈ ਕਿ ਇਹ ਸਕੂਲ 20 ਸਾਲ ਦੇ ਕਰੀਬ ਪੁਰਾਣਾ ਸਕੂਲ ਹੈ ਅਤੇ ਤਕਰੀਬਨ ਦੋ ਕਿੱਲਿਆਂ ਵਿਚ ਫੈਲੇ ਇਸ ਸਕੂਲ ਵਿਚ ਆਉਣ ਵਾਲੇ ਲੋਕਾਂ ਲਈ ਵਾਹਨ ਖੜ੍ਹੇ ਕਰਨ ਦੀ ਯੋਗ ਵਿਵਸਥਾ ਨਾ ਹੋਣ ਕਾਰਨ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਸੜਕ ਦੇ ਦੋਵੇਂ ਪਾਸਿਆਂ ਖੜ੍ਹੇ ਕਰ ਦਿੱਤੇ ਗਏ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।

ਅਜੀਤ ਡੈਸਕ 06-09-2026
ਸਨੌਰ, 5 ਸਤੰਬਰ (ਸੋਖਲ)-ਪਟਿਆਲਾ-ਸਨੌਰ ਰੋਡ ’ਤੇ ਸਥਿਤ ਇੱਕ ਨਿੱਜੀ ਸਕੂਲ ਵੱਲੋਂ ਪਾਰਕਿੰਗ ਲਈ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਸੜਕ ’ਤੇ ਟ੍ਰੈਫਿਕ ਜਾਮ ਲੰਮੇ ਸਮੇ ਤੱਕ ਲੱਗਾ ਰਿਹਾ। ਵਰਨਣਯੋਗ ਹੈ ਕਿ ਇਹ ਸਕੂਲ 20 ਸਾਲ ਦੇ ਕਰੀਬ ਪੁਰਾਣਾ ਸਕੂਲ ਹੈ ਅਤੇ ਤਕਰੀਬਨ ਦੋ ਕਿੱਲਿਆਂ ਵਿਚ ਫੈਲੇ ਇਸ ਸਕੂਲ ਵਿਚ ਆਉਣ ਵਾਲੇ ਲੋਕਾਂ ਲਈ ਵਾਹਨ ਖੜ੍ਹੇ ਕਰਨ ਦੀ ਯੋਗ ਵਿਵਸਥਾ ਨਾ ਹੋਣ ਕਾਰਨ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਸੜਕ ਦੇ ਦੋਵੇਂ ਪਾਸਿਆਂ ਖੜ੍ਹੇ ਕਰ ਦਿੱਤੇ ਗਏ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਸੜਕ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਕਤਾਰਾਂ ਲੱਗਣ ਕਾਰਨ ਪਟਿਆਲਾ–ਸਨੌਰ ਰੋਡ ’ਤੇ ਲੰਮੇ ਸਮੇਂ ਤੱਕ ਜਾਮ ਲੱਗਿਆ ਰਿਹਾ। ਜਿਸ ਨਾਲ ਐਮਰਜੈਂਸੀ ਸਹੂਲਤਾਂ ਠੱਪ ਦੇ ਨਾਲ ਨਾਲ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਹੋਰ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੜਕ ’ਤੇ ਵਾਹਨਾਂ ਦੀ ਬੇਤਰਤੀਬ ਪਾਰਕਿੰਗ ਕਾਰਨ ਆਵਾਜਾਈ ਲਈ ਉਪਲੱਬਧ ਜਗ੍ਹਾ ਵੀ ਕਾਫ਼ੀ ਘੱਟ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਸਕੂਲ ਦੀ ਪਾਰਕਿੰਗ ਸੰਬੰਧੀ ਪੈਦਾ ਹੋ ਰਹੀ ਸਮੱਸਿਆ ਬਾਰੇ ਸਥਾਨਕ ਲੋਕਾਂ ਵੱਲੋਂ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਇਸ ਸਬੰਧੀ ਜਸਪਾਲ ਗੰਗਰੋਲੀ ਨੇ ਕਿਹਾ ਕਿ ਜੇਕਰ ਸਕੂਲ ਲਈ ਇੰਨੀ ਵੱਡੀ ਜਗ੍ਹਾ ਮੌਜੂਦ ਹੈ ਤਾਂ ਵਾਹਨਾਂ ਦੀ ਪਾਰਕਿੰਗ ਲਈ ਯੋਜਨਾਬੱਧ ਵਿਵਸਥਾ ਕਿਉਂ ਨਹੀਂ ਕੀਤੀ ਗਈ ? ਇਹ ਕਹਿੰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸੇ ਜ਼ਰੂਰੀ ਕੰਮ ਜਾ ਰਹੇ ਸੀ ਪਰੰਤੂ ਇਥੇ ਲਗੇ ਲੰਮੇ ਜਾਮ ਕਰਕੇ ਪਹੁੰਚਣ ’ਚ ਦੇਰੀ ਦਾ ਸਾਮਣਾ ਕਰਨਾ ਪਿਆ। ਜਾਮ ’ਚ ਫਸੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਕੂਲ ਪ੍ਰਬੰਧਕਾਂ ਨੂੰ ਪਾਰਕਿੰਗ ਦਾ ਪੱਕਾ ਪ੍ਰਬੰਧ ਕਰਨ ਲਈ ਹਦਾਇਤਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਕਿਸੇ ਇੱਕ ਸੰਸਥਾ ਦੀ ਪਾਰਕਿੰਗ ਵਿਵਸਥਾ ਦੀ ਕਮੀ ਦਾ ਖਮਿਆਜ਼ਾ ਆਮ ਰਾਹਗੀਰਾਂ ਨੂੰ ਭੁਗਤਣਾ ਨਹੀਂ ਚਾਹੀਦਾ। ਇਸ ਸੰਬੰਧੀ ਥਾਣਾ ਸਨੌਰ ਦੇ ਮੁਖੀ ਅਵਤਾਰ ਸਿੰਘ ਨੇ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ 60 ਚਲਾਨ ਕੱਟੇ ਗਏ ਹਨ। ਇਸ ਦੇ ਨਾਲ ਹੀ ਸਕੂਲ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰਕੇ ਹਦਾਇਤ ਕੀਤੀ ਗਈ ਹੈ ਕਿ ਭਵਿੱਖ ਵਿੱਚ ਅਜਿਹਾ ਕੋਈ ਪ੍ਰਬੰਧ ਨਾ ਕੀਤਾ ਜਾਵੇ, ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਅੱਜ ਸਕੂਲ ਵਿੱਚ ਅਧਿਆਪਕ ਮਿਲਣੀ ਰੱਖੀ ਗਈ ਸੀ, ਜਿਸ ਸਬੰਧੀ ਸਕੂਲ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਕਾਰਨ ਸਕੂਲ ਦੇ ਬਾਹਰ ਵੱਡੀ ਗਿਣਤੀ ਵਿੱਚ ਵਾਹਨ ਇਕੱਠੇ ਹੋਣ ਕਾਰਨ ਲੰਮਾ ਜਾਮ ਲੱਗ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ।
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਸਮਾਣਾ ਦੀਆਂ ਚੋਣਾਂ ਦਾ ਪ੍ਰੋਗਰਾਮ ਜਾਰੀ-ਚੋਣਾਂ 11 ਸਤੰਬਰ ਨੂੰ, ਨਾਮਜ਼ਦਗੀਆਂ 7 ਨੂੰ ਅਗਲੀ ਖ਼ਬਰ ਧੀਆਂ ਦੀ ਇੱਜ਼ਤ ਤੇ ਇਨਸਾਫ਼ ਲਈ ਗੂੰਜੀ ਅਕਾਲੀ ਇਸਤਰੀ ਸ਼ਕਤੀ : ਬੀਬੀ ਬਲਜਿੰਦਰ ਕੌਰ ਚੱਠਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।