07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭਰਤਗੜ੍ਹ ਦੇ ਜ਼ਮੀਨਦੋਜ਼ ਪੁਲ ’ਚ ਖੜ੍ਹੇ ਬਰਸਾਤੀ ਪਾਣੀ ‘ਚੋਂ ਨਿਕਲ ਰਹੇ ਵਾਹਨ ਚਾਲਕ। (ਸੱਜੇ) ਬੜਾ ਪਿੰਡ ’ਚ ਬਰਸਾਤੀ ਨਦੀ ’ਤੇ ਪੁਲ ਨਾ ਹੋਣ ਕਰਕੇ ਖੱਜਲ ਖ਼ੁਆਰ ਹੋ ਰਿਹਾ ਵਾਹਨ ਚਾਲਕ। ਬੜਾ ਪਿੰਡ ’ ਚ ਨਦੀ ’ ਤੇ ਪੁਲ ਦਾ ਨਿਰਮਾਣ ਅਤੇ ਭਰਤਗੜ੍ਹ ’ ਚ ਜ਼ਮੀਨਦੋਜ਼ ਪੁਲ ਦੀ ਮੁਰੰਮਤ ਦੀ ਮੰਗ ਪਾਣੀ ਖੜ੍ਹਾ ਰਹਿਣ ਕਰਕੇ ਸਕੂਲੀ ਬੱਚੇ, ਬਜ਼ੁਰਗ ਅਤੇ ਆਮ ਰਾਹਗੀਰ ਰੋਜ਼ਾਨਾ ਹੋ ਰਹੇ ਨੇ ਖ਼ੱਜਲ਼-ਖ਼ੁਆਰ

ਭਰਤਗੜ੍ਹ, 6 ਸਤੰਬਰ (ਜਸਬੀਰ ਸਿੰਘ ਬਾਵਾ)-ਕੌਮੀ ਮਾਰਗ ਨੂੰ ਚਹੁੰ ਮਾਰਗੀ ਕਰਨ ਮੌਕੇ ਕੌਮੀ ਮਾਰਗ ਨਿਰਮਾਣ ਅਥਾਰਿਟੀ ਅਧੀਨ ਕੰਮ ਕਰਦੀ ਨਿੱਜੀ ਕੰਪਨੀ ਨੇ ਸਕੂਲੀ ਬੱਚਿਆਂ, ਆਮ ਰਾਹਗੀਰਾਂ ਅਤੇ ਬਜ਼ੁਰਗ ਨੂੰ ਤੇਜ਼ ਰਫ਼ਤਾਰ ਵਾਹਨਾਂ ਨਾਲ ਅਚਾਨਕ ਵਾਪਰਦੇ ਹਾਦਸਿਆਂ ਤੋਂ ਬਚਾਉਣ ਲਈ ਭਰਤਗੜ੍ਹ ‘ਚ ਸਰਵਿਸ ਮਾਰਗ ਅਤੇ ਜ਼ਮੀਨਦੋਜ਼ ਪੁਲ ਦੀ ਸਹੂਲਤ ਦਿੱਤੀ ਹੋਈ ਹੈ, ਇਨ੍ਹਾਂ ਸਹੂਲਤਾਂ ਦੇ ਬਾਵਜੂਦ ਤੇਜ਼ ਰਫ਼ਤਾਰ ਵਾਹਨ ਚਾਲਕਾਂ ਦੀ ਲਾਪਰਵਾਹੀ ਬਦੌਲਤ ਆਮ ਲੋਕਾਂ ਨੂੰ ਜ਼ਖਮੀ ਕਰਨ ਵਾਲੇ ਹਾਦਸੇ ਹੁਣ ਵੀ ਵਾਪਰਦੇ ਰਹਿੰਦੇ ਹਨ, ਕਿਉਂਕਿ ਜ਼ਮੀਨਦੋਜ਼ ਪੁਲ ਦੀ ਛੱਤ ‘ਚੋਂ ਪਾਣੀ ਡਿੱਗਕੇ ਰਸਤੇ ਵਿਚਕਾਰ ਖੜਨ ਕਰਕੇ ਆਮ ਰਾਹਗੀਰ ਜ਼ਮੀਨਦੋਜ਼ ਪੁਲ ‘ਚੋਂ ਲੰਘਣ ਦੇ ਬਜਾਏ ਕੌਮੀ ਮਾਰਗ ‘ਤੇ ਆਰ-ਪਾਰ ਹੋਣ ਨੂੰ ਤਰਜੀਹ ਦਿੰਦੇ ਹਨ, ਕਈ ਵਾਰ ਕੌਮੀ ਮਾਰਗ ‘ਤੇ ਵਾਹਨ ਆਵਾਜਾਈ ਜਾਮ ਹੋਣ ਕਰਕੇ ਦੋਪਹੀਆ ਵਾਹਨ ਚਾਲਕ ਜ਼ਮੀਨਦੋਜ਼ ਪੁਲ ‘ਚੋਂ ਲੰਘਣ ਦੀ ਕਾਹਲ ਕਰਦੇ ਹਨ, ਫਿਰ ਹਾਦਸਿਆਂ ਨੂੰ ਠੱਲ੍ਹ ਪੈਣ ਦੀ ਸੰਭਾਵਨਾ ਨਹੀਂ, ਜਦਕਿ ਸਬੰਧਿਤ ਕੰਪਨੀ ਦਾ ਇਸ ਦਿੱਕਤ ਵੱਲ ਉੱਕਾ ਹੀ ਧਿਆਨ ਵੀ ਨਹੀਂ ਹੈ। ਸਰਪੰਚ ਪਰਦੀਪ ਭੱਲਾ, ਸਥਾਨਕ ਪੰਚਾਇਤ, ਨੰਬਰਦਾਰ ਹਰਕਿਰਪਾਲ ਸਿੰਘ ਰਾਣਾ ਸਮੇਤ ਹੋਰਨਾਂ ਚਿੰਤਕਾਂ ਨੇ ਕਿਹਾ ਕਿ ਨਿੱਜੀ ਕੰਪਨੀ ਨੂੰ ਜ਼ਮੀਨਦੋਜ਼ ਪੁਲ ਦੀ ਛੱਤ ਬਦਲਾਉਣ, ਰਾਤ ਦੀਆਂ ਰੌਸ਼ਨੀਆਂ ਸਹੀ ਕਰਵਾਉਣ, ਲੋੜੀਂਦੀ ਮੁਰੰਮਤ ਕਰਵਾਉਣ, ਪੰਜੇਹਰਾ ਮਾਰਗ ਵੱਲ ਜ਼ਮੀਨਦੋਜ਼ ਪੁਲ ਕੋਲੋਂ ਦੋਵੇਂ ਖੱਡਿਆਂ ਨੂੰ ਤੁਰੰਤ ਭਰਵਾਉਣ ਦੀ ਲੋੜ ਹੈ ਤਾਂ ਕਿ ਭਵਿੱਖੀ ਹਾਦਸਿਆਂ ਤੋਂ ਬਚਾਅ ਹੋ ਸਕੇ।

ਅਜੀਤ ਡੈਸਕ 07-09-2026
ਭਰਤਗੜ੍ਹ, 6 ਸਤੰਬਰ (ਜਸਬੀਰ ਸਿੰਘ ਬਾਵਾ)-ਕੌਮੀ ਮਾਰਗ ਨੂੰ ਚਹੁੰ ਮਾਰਗੀ ਕਰਨ ਮੌਕੇ ਕੌਮੀ ਮਾਰਗ ਨਿਰਮਾਣ ਅਥਾਰਿਟੀ ਅਧੀਨ ਕੰਮ ਕਰਦੀ ਨਿੱਜੀ ਕੰਪਨੀ ਨੇ ਸਕੂਲੀ ਬੱਚਿਆਂ, ਆਮ ਰਾਹਗੀਰਾਂ ਅਤੇ ਬਜ਼ੁਰਗ ਨੂੰ ਤੇਜ਼ ਰਫ਼ਤਾਰ ਵਾਹਨਾਂ ਨਾਲ ਅਚਾਨਕ ਵਾਪਰਦੇ ਹਾਦਸਿਆਂ ਤੋਂ ਬਚਾਉਣ ਲਈ ਭਰਤਗੜ੍ਹ ‘ਚ ਸਰਵਿਸ ਮਾਰਗ ਅਤੇ ਜ਼ਮੀਨਦੋਜ਼ ਪੁਲ ਦੀ ਸਹੂਲਤ ਦਿੱਤੀ ਹੋਈ ਹੈ, ਇਨ੍ਹਾਂ ਸਹੂਲਤਾਂ ਦੇ ਬਾਵਜੂਦ ਤੇਜ਼ ਰਫ਼ਤਾਰ ਵਾਹਨ ਚਾਲਕਾਂ ਦੀ ਲਾਪਰਵਾਹੀ ਬਦੌਲਤ ਆਮ ਲੋਕਾਂ ਨੂੰ ਜ਼ਖਮੀ ਕਰਨ ਵਾਲੇ ਹਾਦਸੇ ਹੁਣ ਵੀ ਵਾਪਰਦੇ ਰਹਿੰਦੇ ਹਨ, ਕਿਉਂਕਿ ਜ਼ਮੀਨਦੋਜ਼ ਪੁਲ ਦੀ ਛੱਤ ‘ਚੋਂ ਪਾਣੀ ਡਿੱਗਕੇ ਰਸਤੇ ਵਿਚਕਾਰ ਖੜਨ ਕਰਕੇ ਆਮ ਰਾਹਗੀਰ ਜ਼ਮੀਨਦੋਜ਼ ਪੁਲ ‘ਚੋਂ ਲੰਘਣ ਦੇ ਬਜਾਏ ਕੌਮੀ ਮਾਰਗ ‘ਤੇ ਆਰ-ਪਾਰ ਹੋਣ ਨੂੰ ਤਰਜੀਹ ਦਿੰਦੇ ਹਨ, ਕਈ ਵਾਰ ਕੌਮੀ ਮਾਰਗ ‘ਤੇ ਵਾਹਨ ਆਵਾਜਾਈ ਜਾਮ ਹੋਣ ਕਰਕੇ ਦੋਪਹੀਆ ਵਾਹਨ ਚਾਲਕ ਜ਼ਮੀਨਦੋਜ਼ ਪੁਲ ‘ਚੋਂ ਲੰਘਣ ਦੀ ਕਾਹਲ ਕਰਦੇ ਹਨ, ਫਿਰ ਹਾਦਸਿਆਂ ਨੂੰ ਠੱਲ੍ਹ ਪੈਣ ਦੀ ਸੰਭਾਵਨਾ ਨਹੀਂ, ਜਦਕਿ ਸਬੰਧਿਤ ਕੰਪਨੀ ਦਾ ਇਸ ਦਿੱਕਤ ਵੱਲ ਉੱਕਾ ਹੀ ਧਿਆਨ ਵੀ ਨਹੀਂ ਹੈ। ਸਰਪੰਚ ਪਰਦੀਪ ਭੱਲਾ, ਸਥਾਨਕ ਪੰਚਾਇਤ, ਨੰਬਰਦਾਰ ਹਰਕਿਰਪਾਲ ਸਿੰਘ ਰਾਣਾ ਸਮੇਤ ਹੋਰਨਾਂ ਚਿੰਤਕਾਂ ਨੇ ਕਿਹਾ ਕਿ ਨਿੱਜੀ ਕੰਪਨੀ ਨੂੰ ਜ਼ਮੀਨਦੋਜ਼ ਪੁਲ ਦੀ ਛੱਤ ਬਦਲਾਉਣ, ਰਾਤ ਦੀਆਂ ਰੌਸ਼ਨੀਆਂ ਸਹੀ ਕਰਵਾਉਣ, ਲੋੜੀਂਦੀ ਮੁਰੰਮਤ ਕਰਵਾਉਣ, ਪੰਜੇਹਰਾ ਮਾਰਗ ਵੱਲ ਜ਼ਮੀਨਦੋਜ਼ ਪੁਲ ਕੋਲੋਂ ਦੋਵੇਂ ਖੱਡਿਆਂ ਨੂੰ ਤੁਰੰਤ ਭਰਵਾਉਣ ਦੀ ਲੋੜ ਹੈ ਤਾਂ ਕਿ ਭਵਿੱਖੀ ਹਾਦਸਿਆਂ ਤੋਂ ਬਚਾਅ ਹੋ ਸਕੇ। ਇਸੇ ਤਰ੍ਹਾਂ ਬੜਾ ਪਿੰਡ ‘ਚ ਆਰਜ਼ੀ ਕੱਟ ਨੂੰ ਬੰਦ ਕਰਕੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਭਰਤਗੜ੍ਹ ਤੋਂ ਬੜਾ ਪਿੰਡ ਤੱਕ ਅਤੇ ਆਰਜ਼ੀ ਕੱਟ ਦੇ ਸਾਹਮਣਿਓਂ ਬੜਾ ਪਿੰਡ ਤੋਂ ਕੱਚੀ ਨਹਿਰ ਦੇ ਪੁਲ ਤੱਕ ਕਰੀਬ ਸਾਢੇ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਕਰਵਾਕੇ ਸ਼ਲਾਘਾਯੋਗ ਕੰਮ ਕੀਤਾ ਹੈ, ਪਰ ਬੜਾ ਪਿੰਡ ‘ਚ ਢੇਲਾਬੜ, ਬੜਾ ਪਿੰਡ ਵਲੋਂ ਆ ਰਹੀ ਬਰਸਾਤੀ ਨਿਕਾਸੀ ਵਾਲੀ ਨਦੀ ‘ਤੇ ਬਣਨ ਵਾਲੇ ਪੁਲ ਦਾ ਨਿਰਮਾਣ ਲੋਕਾਂ ਦੀ ਸਮਝ ਤੋਂ ਬਾਹਰ ਹੈ, ਦੋਵੇਂ ਮਾਰਗਾਂ ਦੇ ਨਿਰਮਾਣ ਨਾਲ ਹਾਦਸਿਆਂ ਤੋਂ ਠੱਲ੍ਹ ਪੈ ਵੀ ਰਹੀ ਹੈ, ਪਰ ਉਕਤ ਨਦੀ ਦੇ ਪੁਲ ਦੇ ਨਾ ਬਣਨ ਨਾਲ ਨਵੇਂ ਮਾਰਗ ‘ਤੇ ਜਾਣ ਵਾਲੇ ਕਾਹਲੇ ਵਾਹਨ ਚਾਲਕ, ਸ੍ਰੀ ਕੀਰਤਪੁਰ ਸਾਹਿਬ ਵਲੋਂ ਆ ਰਹੇ ਤੇਜ਼ ਰਫ਼ਤਾਰ ਵਾਹਨਾਂ ਲਈ ਅੜਿੱਕਾ ਬਣਦੇ ਹਨ, ਇਸ ਲਈ ਕੋਈ ਨਾ ਕੋਈ ਹਾਦਸਾ ਵਾਪਰਨ ਤੋਂ ਪਹਿਲਾਂ ਉਕਤ ਨਦੀ ‘ਤੇ ਪੁਲ ਦੇ ਨਿਰਮਾਣ ਦੀ ਵੀ ਲੋੜ ਹੈ, ਤਾਂ ਕਿ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਹਾਦਸਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਦਿੱਤੀ ਜਾ ਰਹੀ ਇਸ ਸਹੂਲਤ ਦਾ ਸਹੀ ਲਾਭ ਆਮ ਰਾਹਗੀਰ ਲੈ ਸਕਣ।
ਪਿਛਲੀ ਖ਼ਬਰ ਬਿਸਤ ਦੁਆਬ ਨਹਿਰ ’ਤੇ ਬਣ ਰਹੇ ਪੁਲ ਲਈ ਤਿਆਰ ਕੀਤੇ ਅਧੂਰੇ ਪਿੱਲਰ । (ਸੱਜੇ) ਪੁਲ ਬਣਨ ਕਾਰਨ ਬੰਦ ਪਿਆ ਰਸਤਾ । ਹੈੱਡਵਰਕ... ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੀ ਸ੍ਰੀ ਦਸਮੇਸ਼ ਅਕੈਡਮੀ ਵਿਖੇ ਨਵੇਂ ਡਾਇਰੈਕਟਰ ਵਜੋਂ ਅਹੁਦਾ ਸੰਭਾਲਣ ਮੌਕੇ ਬੇਅੰਤ ਸਿੰਘ, ਚੇਅਰਮੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।