14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਡਾ. ਵਿਦਵਾਨ ਸਿੰਘ ਸੋਨੀ ਨਮਿਤ ਅੰਤਿਮ ਅਰਦਾਸ ਡਾ. ਵਿਦਵਾਨ ਸਿੰਘ ਸੋਨੀ ਦੇ ਅਕਾਲ ਚਲਾਣੇ ਨਾਲ ਪੰਜਾਬੀ ਜਗਤ ਨੂੰ ਨਾ ਪੂਰਾ ਹੋਣ ਯੋਗ ਘਾਟਾ ਪਿਆ-ਹਰਪਾਲ ਸਿੰਘ ਚੀਮਾ

ਪਟਿਆਲਾ, 13 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਦੇ ਪ੍ਰਸਿੱਧ ਵਿਗਿਆਨਕ ਸਾਹਿਤਕਾਰ ਤੇ ਪੁਰਾਤੱਤਵ ਖੋਜੀ ਡਾ. ਵਿਦਵਾਨ ਸਿੰਘ ਸੋਨੀ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਅਰਬਨ ਅਸਟੇਟ ਪਟਿਆਲਾ ਵਿਖੇ ਹੋਈ।

ਅਜੀਤ ਡੈਸਕ 14-09-2026
ਪਟਿਆਲਾ, 13 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਦੇ ਪ੍ਰਸਿੱਧ ਵਿਗਿਆਨਕ ਸਾਹਿਤਕਾਰ ਤੇ ਪੁਰਾਤੱਤਵ ਖੋਜੀ ਡਾ. ਵਿਦਵਾਨ ਸਿੰਘ ਸੋਨੀ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਅਰਬਨ ਅਸਟੇਟ ਪਟਿਆਲਾ ਵਿਖੇ ਹੋਈ। ਇਸ ਦੌਰਾਨ ਵੱਖ ਵਖ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਡਾ. ਵਿਦਵਾਨ ਸਿੰਘ ਸੋਨੀ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਕਿਹਾ ਕਿ ਡਾ. ਵਿਦਵਾਨ ਸਿੰਘ ਸੋਨੀ ਵਿਗਿਆਨ ਦੇ ਖੇਤਰ ਦੇ ਉੱਘੇ ਵਿਦਵਾਨ ਹੋਣ ਦੇ ਨਾਲ ਨਾਲ ਮਾਂ ਬੋਲੀ ਦੀ ਸੇਵਾ ਕਰਦੇ ਰਹੇ। ਉਨ੍ਹਾਂ ਕਿਹਾ ਕਿ ਡਾ. ਵਿਦਵਾਨ ਸਿੰਘ ਸੋਨੀ ਦੁਆਰਾ ਕੀਤੇ ਗਏ ਖੋਜ ਤੇ ਅਕਾਦਮਿਕ ਕਾਰਜ ਸਮਾਜ ਦਾ ਹਮੇਸ਼ਾ ਰਾਹ ਰੁਸ਼ਨਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਡਾ. ਵਿਦਵਾਨ ਸਿੰਘ ਸੋਨੀ ਦੇ ਅਕਾਲ ਚਲਾਣੇ ਨਾਲ ਪੰਜਾਬੀ ਜਗਤ ਨੂੰ ਨਾ ਪੂਰਾ ਹੋਣ ਯੋਗ ਘਾਟਾ ਪਿਆ ਹੈ। ਡਾ. ਜੋਗਾ ਸਿੰਘ ਨੇ ਕਿਹਾ ਕਿ ਡਾ. ਵਿਦਵਾਨ ਸਿੰਘ ਸੋਨੀ ਇਕ ਬਹੁਤ ਹੀ ਦੂਰਅੰਦੇਸ਼ੀ ਸੋਚ ਵਾਲੇ ਵਿਦਵਾਨ ਸਨ ਜਿਨ੍ਹਾਂ ਨੇ ਮਾਂ ਬੋਲੀ ਦੀ ਮਹੱਤਤਾ ਨੂੰ ਸਮਝਦਿਆਂ ਬਹੁਤ ਸਾਰੀਆਂ ਵਿਗਿਆਨਿਕ ਪੁਸਤਕਾਂ ਦਾ ਪੰਜਾਬੀ ਅਨੁਵਾਦ ਕੀਤਾ ਤਾਂ ਜੋ ਪੰਜਾਬ ਦੇ ਲੋਕ ਗਿਆਨ ਵਿਗਿਆਨ ਨੂੰ ਮਾਂ ਬੋਲੀ ਵਿਚ ਸਮਝ ਕੇ ਦੁਨੀਆਂ ਦੇ ਹਾਣ ਦੇ ਹੋ ਸਕਣ। ਡਾ. ਵਿਦਵਾਨ ਸਿੰਘ ਸੋਨੀ ਦੀ ਪੁੱਤਰੀ ਡਾ. ਨਿਪੁੰਨਜੋਤ ਕੌਰ ਨੇ ਉਨਾਂ ਦੀ ਸ਼ਖ਼ਸੀਅਤ ਤੇ ਅਕਾਦਮਿਕ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਉਨ੍ਹਾਂ ਦੀ ਪੁੱਤਰੀ ਰਿਪਨਜੋਤ ਕੌਰ ਬੱਗਾ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੀ ਦੋਹਤੀ ਤ੍ਰਿਣਮਜੋਤ ਕੌਰ ਨੇ ਡਾ. ਸੋਨੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਤੇ ਡੀਨ ਅਕਾਦਮਿਕ ਮਾਮਲੇ, ਖਾਲਸਾ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼, ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਖ਼ਾਲਸਾ ਕਾਲਜ ਯੂਨਿਟ, ਯੂਨੀਵਰਸਿਟੀ ਕਾਲਜ ਘਨੌਰ, ਸਮੂਹ ਕਾਂਸਟੀਚੂਐਂਟ ਕਾਲਜਾਂ ਦੇ ਸਟਾਫ਼ ਮੈਂਬਰਾਂ, ਭਾਸ਼ਾ ਵਿਭਾਗ ਪੰਜਾਬ ਅਤੇ ਤ੍ਰਿਵੇਣੀ ਸਾਹਿਤ ਸਭਾ ਪਟਿਆਲਾ ਵਲੋਂ ਸ਼ੋਕ ਮਤੇ ਭੇਜੇ ਗਏ। ਇਸ ਮੌਕੇ ਸੁਖਚੈਨ ਸਿੰਘ ਏ. ਡੀ. ਸੀ. ਸੰਗਰੂਰ, ਮਨਜੀਤ ਸਿੰਘ ਚੀਮਾ ਏ. ਡੀ. ਸੀ. ਜਗਰਾਉਂ, ਉਭਾ ਸਿੰਘ ਐੱਸ. ਡੀ. ਐੱਮ. ਫ਼ਤਹਿਗੜ੍ਹ ਸਾਹਿਬ, ਡਾ. ਲਖਵੀਰ ਸਿੰਘ ਗਿੱਲ, ਡਾ. ਨਰਿੰਦਰ ਸਿੰਘ ਕਪੂਰ, ਡਾ. ਸੁਰਜੀਤ ਭੱਟੀ, ਡਾ. ਗੁਰਮੋਹਣ ਵਾਲੀਆ, ਡਾ. ਜਤਿੰਦਰ ਸਿੰਘ ਸਿੱਧੂ, ਗੁਰਿੰਦਰ ਸੰਘ ਸੋਢੀ, ਉਨ੍ਹਾਂ ਦੇ ਪ੍ਰਸ਼ੰਸਕ, ਪਾਠਕ ਰਿਸ਼ਤੇਦਾਰ, ਦੋਸਤ ਅਤੇ ਸੰਗਰੂਰ ਹਲਕੇ ਦੀਆਂ ਪੰਚਾਇਤਾਂ ਦੇ ਵੱਖ-ਵੱਖ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਲੰਬੇ ਬਿਜਲੀ ਕੱਟਾਂ ਕਾਰਨ ਆਮ ਲੋਕ ਤੇ ਕਿਸਾਨ ਪ੍ਰੇਸ਼ਾਨ-ਧਰਮਸੋਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।