16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਲੁਟੇਰੇ ਟਰੱਕ ਚਾਲਕ ਤੋਂ 10 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਖੋਹ ਕਰ ਹੋਏ ਫ਼ਰਾਰ

ਸ਼ੰਭੂ ਪੁਲਿਸ ਨੇ 4 ਅਣਪਛਾਤੇ ਸਕਾਰਪੀਓ ਸਵਾਰਾਂ ਖ਼ਿਲਾਫ਼ ਕੀਤਾ ਕੇਸ ਦਰਜ ਰਾਜਪੁਰਾ, 15 ਸਤੰਬਰ (ਜੀ. ਪੀ.

ਅਜੀਤ ਡੈਸਕ 16-09-2026
ਸ਼ੰਭੂ ਪੁਲਿਸ ਨੇ 4 ਅਣਪਛਾਤੇ ਸਕਾਰਪੀਓ ਸਵਾਰਾਂ ਖ਼ਿਲਾਫ਼ ਕੀਤਾ ਕੇਸ ਦਰਜ
ਰਾਜਪੁਰਾ, 15 ਸਤੰਬਰ (ਜੀ.ਪੀ. ਸਿੰਘ)- ਥਾਣਾ ਸ਼ੰਭੂ ਦੀ ਪੁਲਿਸ ਨੇ ਇਕ ਟਰੱਕ ਚਾਲਕ ਨਾਲ ਧੱਕਾ ਮੁੱਕੀ ਕਰਕੇ ਉਸ ਦੀ ਜੇਬ ਵਿਚੋਂ 10 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਖੋਹ ਕੇ ਲੈ ਜਾਣ ਦੇ ਦੋਸ਼ ਹੇਠ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਟਰੱਕ ਚਾਲਕ ਮੁਕੀਮ ਵਾਸੀ ਜੀਰਾ ਹੇਰਾ ਜ਼ਿਲ੍ਹਾ ਭਰਤਪੁਰ ਰਾਜਸਥਾਨ ਨੇ ਬਿਆਨ ਦਰਜ ਕਰਵਾਏ ਹਨ ਕਿ ਲੰਘੇ ਦਿਨ ਸਵੇਰੇ 1 ਵਜੇ ਦੇ ਕਰੀਬ ਉਹ ਆਪਣੇ ਟਰੱਕ ’ਤੇ ਸਵਾਰ ਹੋ ਮਾਲ ਲਾਹ ਕੇ ਪਿੰਡ ਬਾਸਮਾ ਨੇੜੇ ਜਾ ਰਿਹਾ ਸੀ। ਇਸ ਦੌਰਾਨ ਇਕ ਸਕਾਰਪੀਓ ਗੱਡੀ ਆਈ ਤੇ ਉਸ ਦੇ ਟਰੱਕ ਨੂੰ ਇਕ ਪਾਸੇ ਲਗਵਾ ਦਿੱਤਾ। ਜਿਸ ’ਤੇ ਗੱਡੀ ਵਿਚੋਂ 4 ਵਿਅਕਤੀ ਬਾਹਰ ਆਏ ਤੇ ਉਸ ਨਾਲ ਧੱਕਾ ਮੁੱਕੀ ਕਰਕੇ ਉਸ ਦੀ ਜੇਬ ਵਿਚੋਂ ਝਪੱਟਾ ਮਾਰ ਕੇ 10 ਹਜ਼ਾਰ ਰੁਪਏ ਦੀ ਨਗਦੀ ਅਤੇ ਉਸ ਦਾ ਮੋਬਾਈਲ ਖੋਹ ਕਰ ਫ਼ਰਾਰ ਹੋ ਗਏ। ਥਾਣਾ ਸ਼ੰਭੂ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਲੜਕੀ ਨੂੰ ਨਾਜਾਇਜ਼ ਤੌਰ ’ਤੇ ਹਿਰਾਸਤ ’ਚ ਰੱਖਣ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਸਬਜ਼ੀਆਂ ਅਤੇ ਫਲਾਂ ਦੀ ਪੌਸ਼ਟਿਕ ਬਗੀਚੀ ਸੰਬੰਧੀ ਲਗਾਇਆ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।