ਪਾਠਕ ਪਰਿਵਾਰ ਵਲੋਂ ਸੰਜੀਵ ਸ਼ਰਮਾ ਕਾਲੂ ਨੂੰ ਖੁੱਲ੍ਹਾ ਸਮਰਥਨ, ਵਾਰਡ ਨੰ. 28 ’ਚ ਹੋਈ ਮੀਟਿੰਗ
ਪਟਿਆਲਾ, 16 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਹਲਕਾ ਪਟਿਆਲਾ ਦਿਹਾਤੀ ਦੇ ਵਾਰਡ ਨੰਬਰ 28 ਵਿਚ ਪੁਸ਼ਪਿੰਦਰ ਪਾਠਕ ਤੇ ਹੇਮੰਤ ਪਾਠਕ ਬਲਾਕ ਪ੍ਰਧਾਨ ਯੂਥ ਕਾਂਗਰਸ ਬਿਸ਼ਨ ਨਗਰ ਵਲੋਂ ਸੰਜੀਵ ਸ਼ਰਮਾ ਕਾਲੂ ਦੇ ਸਮਰਥਨ ਵਿਚ ਇਕ ਵਿਸ਼ਾਲ ਮੀਟਿੰਗ ਕਰਵਾਈ ਗਈ। ਇਸ ਮੌਕੇ ਸੰਜੀਵ ਸ਼ਰਮਾ ਕਾਲੂ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਪਟਿਆਲਾ, 16 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਹਲਕਾ ਪਟਿਆਲਾ ਦਿਹਾਤੀ ਦੇ ਵਾਰਡ ਨੰਬਰ 28 ਵਿਚ ਪੁਸ਼ਪਿੰਦਰ ਪਾਠਕ ਤੇ ਹੇਮੰਤ ਪਾਠਕ ਬਲਾਕ ਪ੍ਰਧਾਨ ਯੂਥ ਕਾਂਗਰਸ ਬਿਸ਼ਨ ਨਗਰ ਵਲੋਂ ਸੰਜੀਵ ਸ਼ਰਮਾ ਕਾਲੂ ਦੇ ਸਮਰਥਨ ਵਿਚ ਇਕ ਵਿਸ਼ਾਲ ਮੀਟਿੰਗ ਕਰਵਾਈ ਗਈ। ਇਸ ਮੌਕੇ ਸੰਜੀਵ ਸ਼ਰਮਾ ਕਾਲੂ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ, ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪਾਠਕ ਪਰਿਵਾਰ ਵਲੋਂ ਸੰਜੀਵ ਸ਼ਰਮਾ ਕਾਲੂ ਦੇ ਹੱਕ ਵਿਚ ਖੁੱਲ੍ਹਾ ਸਮਰਥਨ ਪ੍ਰਗਟ ਕੀਤਾ ਗਿਆ। ਪੁਸ਼ਪਿੰਦਰ ਪਾਠਕ ਤੇ ਹੇਮੰਤ ਪਾਠਕ ਵਲੋਂ ਕਰਵਾਈ ਗਈ ਇਸ ਵਿਸ਼ਾਲ ਮੀਟਿੰਗ ਵਿਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਮੀਟਿੰਗ ਦੌਰਾਨ ਪਾਠਕ ਪਰਿਵਾਰ ਅਤੇ ਮੌਜੂਦ ਲੋਕਾਂ ਨੇ ਸੰਜੀਵ ਸ਼ਰਮਾ ਕਾਲੂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਵਿਚ ਹਲਕਾ ਪਟਿਆਲਾ ਦਿਹਾਤੀ ਨਾਲ ਸੰਬੰਧਿਤ ਵੱਖ-ਵੱਖ ਲੋਕ-ਹਿੱਤ ਦੇ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਜੀਵ ਸ਼ਰਮਾ ਕਾਲੂ ਨੇ ਮੌਜੂਦ ਲੋਕਾਂ ਦੀਆਂ ਗੱਲਾਂ ਧਿਆਨ ਨਾਲ ਸੁਣਦਿਆਂ ਉਨ੍ਹਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਣ ਅਤੇ ਹੱਲ ਕਰਵਾਉਣ ਲਈ ਯਤਨ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਪਾਰਟੀ ਵਰਕਰਾਂ ਤੇ ਇਲਾਕਾ ਨਿਵਾਸੀਆਂ ਨੇ ਵੀ ਇਕਜੁੱਟ ਹੋ ਕੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਉਣ, ਆਪਸੀ ਸਹਿਯੋਗ ਵਧਾਉਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਮੀਟਿੰਗ ਦੇ ਅੰਤ ਵਿਚ ਪਾਠਕ ਪਰਿਵਾਰ ਤੇ ਮੌਜੂਦ ਸਮਰਥਕਾਂ ਨੇ ਸੰਜੀਵ ਸ਼ਰਮਾ ਕਾਲੂ ਨੂੰ ਆਪਣੇ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਪੁਸ਼ਪਿੰਦਰ ਪਾਠਕ, ਹੇਮੰਤ ਪਾਠਕ ਬਲਾਕ ਪ੍ਰਧਾਨ ਯੂਥ ਕਾਂਗਰਸ ਬਿਸ਼ਨ ਨਗਰ, ਜਸਵਿੰਦਰ ਸਿੰਘ ਜਰਗੀਆ, ਸੇਵਕ ਸਿੰਘ ਝਿੱਲ, ਅਮਰਪ੍ਰੀਤ ਸਿੰਘ ਬੌਬੀ ਸਾਬਕਾ ਕੌਂਸਲਰ, ਵਰਿੰਦਰ ਜੋਸ਼ੀ, ਸੰਦੀਪ ਦਿਕਸ਼ਿਤ, ਇਮਰਾਨ ਖਾਨ, ਮੁਹੰਮਦ ਬਸ਼ੀਰ, ਰਿਹਾਨ ਸ਼ੇਕ, ਨਦੀਮ ਖਾਨ, ਮੁਹੰਮਦ ਅਮੀਰ, ਨਿਸ਼ਚੇ ਛਾਬੜਾ, ਰਜਿੰਦਰ ਰਾਣਾ, ਜਸਵੰਤ ਸਿੰਘ ਬੰਤ, ਰਿਧਮ ਸ਼ਰਮਾ ਪ੍ਰਧਾਨ ਯੂਥ ਕਾਂਗਰਸ, ਹਰਮਨ ਕੋਹਲੀ, ਮੰਨੂ ਧਾਲੀਵਾਲ ਤੇ ਹੋਰ ਹਾਜ਼ਰ ਸਨ।