17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਵਿਰੋਧੀ ਪਾਰਟੀਆਂ ਕੋਲ 2027 ਦੀਆਂ ਚੋਣਾਂ ਲਈ ਕੋਈ ਮੁੱਦਾ ਬਾਕੀ ਨਹੀਂ ਬਚਿਆ- ਹਰਪਾਲ ਜੁਨੇਜਾ

ਪਟਿਆਲਾ, 16 ਸਤੰਬਰ (ਅ. ਸ.

ਅਜੀਤ ਡੈਸਕ 17-09-2026
ਪਟਿਆਲਾ, 16 ਸਤੰਬਰ (ਅ.ਸ. ਆਹਲੂਵਾਲੀਆ)-ਪੀ. ਆਰ. ਟੀ. ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਤੇ ਸਾਰੇ ਵਾਅਦੇ ਪੂਰੇ ਕਰਨ ਕਰਕੇ ਹੁਣ ਵਿਰੋਧੀ ਪਾਰਟੀਆਂ ਕੋਲ 2027 ਦੀਆਂ ਚੋਣਾਂ ਲਈ ਕੋਈ ਮੁੱਦਾ ਬਾਕੀ ਨਹੀਂ ਬਚਿਆ ਹੈ। ਐਡਵੋਕੇਟ ਜੁਨੇਜਾ ਇੱਥੇ ਗਾਂਧੀ ਨਗਰ, ਲਾਹੌਰੀ ਗੇਟ ਇਲਾਕਾ ਨਿਵਾਸੀਆਂ ਨਾਲ ਲੋਕ ਮਿਲਣੀ ਕਰ ਰਹੇ ਸਨ। ਇਸ ਮੌਕੇ ਚੇਅਰਮੈਨ ਜੁਨੇਜਾ ਨਾਲ ਗੱਲਬਾਤ ਕਰਦਿਆਂ ਇਲਾਕਾ ਨਿਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ 2022 ਦੀਆਂ ਚੋਣਾਂ ਵਿਚ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸਨ ਉਹ ਬਿਨਾਂ ਕਿਸੇ ਮਤਭੇਦ ਤੋਂ ਲਾਗੂ ਕਰਕੇ ਇਤਹਾਸ ਸਿਰਜਿਆ ਹੈ। ਇਸ ਮਿਲਣੀ ਦੇ ਦੌਰਾਨ ਵਾਰਡ ਵਾਸੀਆਂ ਦੇ ਜੋ ਰਹਿੰਦੇ ਕੰਮ ਹਨ, ਉਨ੍ਹਾਂ ਤੋਂ ਚੇਅਰਮੈਨ ਜੁਨੇਜਾ ਨੂੰ ਜਾਣੂ ਕਰਵਾਇਆ, ਜਿਸ ਦਾ ਚੇਅਰਮੈਨ ਹਰਪਾਲ ਜੁਨੇਜਾ ਵਲੋਂ ਜਲਦ ਤੋਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕੇ ਇਸ ਇਲਾਕੇ ਦੇ ਨਾਲ ਲੱਗਦਾ ਪੁਰਾਣਾ ਬੱਸ ਸਟੈਂਡ ਜੋ ਪਿਛਲੇ ਲੰਬੇ ਸਮੇ ਤੋਂ ਕਾਰਜਸ਼ੀਲ ਨਹੀਂ ਹੈ ਉਸ ਨੂੰ ਜਲਦ ਤੋਂ ਜਲਦ ਨਵ-ਨਿਰਮਾਣ ਕਰਕੇ ਲੋਕਾਂ ਨੂੰ ਸਪੁਰਦ ਕੀਤਾ ਜਾਵੇਗਾ ਤਾਂ ਜੋ ਇਸ ਦੇ ਆਸ-ਪਾਸ ਦੇ ਦੁਕਾਨਦਾਰਾਂ, ਸ਼ਹਿਰ ਵਾਸੀਆਂ ਨੂੰ ਇਸ ਦਾ ਲਾਭ ਮਿਲ ਸਕੇ। ਇਸ ਮੌਕੇ ਜੌਨੀ ਅਟਵਾਲ, ਰਾਜੇਸ਼ ਕੌਸ਼ਲ, ਰਾਜੇਸ਼ ਕੇਹਰ, ਸ਼ੀਤਲ ਅਦਿਵਾਸ ਮੁੱਖ ਸੰਚਾਲਕ ਬਾਲਮੀਕੀ ਐਜੂਕੇਸ਼ਨ ਰਾਜੇਸ਼ ਕਾਲਾ, ਹਰਿੰਦਰ ਜੋਅ, ਸੋਨੂ ਅਟਵਾਲ, ਲਵਲੀ ਅਛੂਤ, ਰੋਹਿਤ ਅਟਵਾਲ, ਜੀਵਨ ਗਿੱਲ, ਰੀਗਨ ਅਟਵਾਲ, ਰਾਜਿੰਦਰ ਮੱਟੂ, ਸਮੀ ਦੇਵੀ, ਰੇਣੂ ਰਾਣੀ, ਸੋਨੂ ਦੇਵੀ, ਬਨੀ ਸਹੋਤਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸ਼ਿਵ ਸੈਨਾ ਇਕ ਹੈ, ਸਾਰੇ ਵਰਕਰ ਪਾਰਟੀ ਦੀ ਵਿਚਾਰਧਾਰਾ ਨੂੰ ਕਾਇਮ ਰੱਖਣ- ਸਵਰਾਜ ਘੁੰਮਣ ਅਗਲੀ ਖ਼ਬਰ ਰੋਲ ਆਬਜ਼ਰਵਰ ਵਿਨੈ ਬੁਬਲਾਨੀ ਵਲੋਂ ਐਸ. ਆਈ. ਆਰ. ਦੌਰਾਨ ਭਰੇ ਜਾ ਰਹੇ ਫਾਰਮਾਂ ਦੀ ਸੁਪਰ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।