17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮਾਨਵ ਸੇਵਾ ਉੱਤਮ ਸੇਵਾ ਸੰਸਥਾ ਨੇ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਤੇ ਵਰਦੀਆਂ ਵੰਡੀਆਂ

ਨਾਭਾ, 16 ਸਤੰਬਰ (ਵਰਿੰਦਰ ਵਰਮਾ)- ਮਾਨਵ ਸੇਵਾ ਉੱਤਮ ਸੇਵਾ ਸਟੇਟ ਐਵਾਰਡੀ ਸੰਸਥਾ ਨਾਭਾ ਵਲੋਂ ਆਰੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਟਿਆਲਾ ਗੇਟ ਵਿਖੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਅਤੇ ਵਰਦੀਆਂ ਵੰਡੀਆਂ ਗਈਆਂ, ਇਸ ਦੇ ਨਾਲ ਹੀ ਖਾਣ ਪੀਣ ਦਾ ਸਮਾਨ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਨੇ ਇਸ ਨੇਕ ਕਾਰਜ ਲਈ ਯੋਗਦਾਨ ਪਾਉਣ ਲਈ ਨੀਲਮ ਵਰਮਾ ਅਤੇ ਸੁਧਾ ਰਾਣੀ ਪਰਿਵਾਰਿਕ ਮੈਂਬਰ ਦਾ ਧੰਨਵਾਦ ਕੀਤਾ, ਉਨ੍ਹਾਂ ਕਿਹਾ ਕਿ ਇਹ ਕਾਰਜ ਉਨਾਂ ਨੇ ਆਪਣੇ ਸਵਰਗੀ ਬੇਟੇ ਅਭਿਨਵ ਦੀ ਨਿੱਘੀ ਯਾਦ ਵਿਚ ਜਰੂਰਤ ਦਾ ਸਮਾਨ ਲੋੜਵੰਦ ਬੱਚਿਆਂ ਨੂੰ ਵੰਡਿਆ ਹੈ।

ਅਜੀਤ ਡੈਸਕ 17-09-2026
ਨਾਭਾ, 16 ਸਤੰਬਰ (ਵਰਿੰਦਰ ਵਰਮਾ)- ਮਾਨਵ ਸੇਵਾ ਉੱਤਮ ਸੇਵਾ ਸਟੇਟ ਐਵਾਰਡੀ ਸੰਸਥਾ ਨਾਭਾ ਵਲੋਂ ਆਰੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਟਿਆਲਾ ਗੇਟ ਵਿਖੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਅਤੇ ਵਰਦੀਆਂ ਵੰਡੀਆਂ ਗਈਆਂ, ਇਸ ਦੇ ਨਾਲ ਹੀ ਖਾਣ ਪੀਣ ਦਾ ਸਮਾਨ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਨੇ ਇਸ ਨੇਕ ਕਾਰਜ ਲਈ ਯੋਗਦਾਨ ਪਾਉਣ ਲਈ ਨੀਲਮ ਵਰਮਾ ਅਤੇ ਸੁਧਾ ਰਾਣੀ ਪਰਿਵਾਰਿਕ ਮੈਂਬਰ ਦਾ ਧੰਨਵਾਦ ਕੀਤਾ, ਉਨ੍ਹਾਂ ਕਿਹਾ ਕਿ ਇਹ ਕਾਰਜ ਉਨਾਂ ਨੇ ਆਪਣੇ ਸਵਰਗੀ ਬੇਟੇ ਅਭਿਨਵ ਦੀ ਨਿੱਘੀ ਯਾਦ ਵਿਚ ਜਰੂਰਤ ਦਾ ਸਮਾਨ ਲੋੜਵੰਦ ਬੱਚਿਆਂ ਨੂੰ ਵੰਡਿਆ ਹੈ। ਇਸ ਮੌਕੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਸ਼ਵਨੀ ਮਦਾਨ ਨੇ ਮਾਨਵ ਸੇਵਾ ਉੱਤਮ ਸੇਵਾ ਸੰਸਥਾ ਦੇ ਮੈਂਬਰ ਵਿਕਾਸ ਮਿੱਤਲ, ਅੰਕੁਰ ਸਿੰਗਲਾ, ਸੁਨੀਲ ਗੁਪਤਾ, ਵਰੁਣ ਸਿੰਗਲਾ, ਰਵਿੰਦਰ ਸਿੰਘ, ਨਰਿੰਦਰ ਮੋਹਨ ਸ਼ਰਮਾ, ਦੀਪਕ ਕੁਮਾਰ, ਸਾਹਿਲ ਗੁਪਤਾ, ਕਰਨ ਸਿੰਗਲਾ ਆਦਿ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਨਰਿੰਦਰ ਗਰਗ, ਅਨੂਪ੍ਰੀਆ ਗਰਗ, ਬਿੰਦੂ ਮਦਾਨ, ਦਿਨੇਸ਼ ਕੁਮਾਰ, ਰੂਬੀਨਾ ਰਾਣੀ ਤੋਂ ਇਲਾਵਾ ਸਕੂਲ ਦਾ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਜਗਦੀਸ਼ ਜੱਗਾ ਤੇ ਪ੍ਰਨੀਤ ਕੌਰ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਡੀ. ਸੀ. ਨਾਲ ਅਧਿਆਪਕ ਜਥੇਬੰਦੀਆਂ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।