19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਰਿਪਦੁਮਨ ਕਾਲਜ ਸਟੇਡੀਅਮ ਵਿਖੇ ਨਾਭਾ ਕਬੱਡੀ ਕੱਪ 24 ਤੇ 25 ਅਕਤੂਬਰ ਨੂੰ- ਜੱਸੀ ਸੋਹੀਆਂ ਵਾਲਾ ਕਬੱਡੀ ਦੀਆਂ 8 ਅਕੈਡਮੀਆਂ ਵਿਚਕਾਰ ਹੋਣਗੇ ਫਸਵੇਂ ਮੁਕਾਬਲੇ

ਨਾਭਾ, 17 ਸਤੰਬਰ (ਜਗਨਾਰ ਸਿੰਘ ਦੁਲੱਦੀ)- ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਭਾ ਵਲੋਂ ਐਨ. ਆਰ.

ਅਜੀਤ ਡੈਸਕ 18-09-2026
ਨਾਭਾ, 17 ਸਤੰਬਰ (ਜਗਨਾਰ ਸਿੰਘ ਦੁਲੱਦੀ)- ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਭਾ ਵਲੋਂ ਐਨ. ਆਰ. ਆਈ. ਅਤੇ ਹਲਕਾ ਨਿਵਾਸੀਆ ਦੇ ਸਹਿਯੋਗ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਹੇਠ ਦੋ ਦਿਨਾਂ 8ਵਾਂ ਨਾਭਾ ਕਬੱਡੀ ਕੱਪ ਮਿਤੀ 24 ਅਤੇ 25 ਅਕਤੂਬਰ 2026 ਦਿਨ ਸ਼ਨੀਵਾਰ ਤੇ ਐਤਵਾਰ ਨੂੰ ਸਥਾਨਕ ਸਰਕਾਰੀ ਰਿਪੁਦਮਨ ਕਾਲਜ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਕਬੱਡੀ ਕੱਪ ਦੇ ਪਹਿਲੇ ਦਿਨ 45, 55 ਅਤੇ 65 ਕਿਲੋ ਵਜ਼ਨ ਦੀਆਂ ਟੀਮਾਂ ਵਿਚਕਾਰ ਮੈਚ ਖੇਡੇ ਜਾਣਗੇ ਜਦੋਂ ਕਿ ਅਖੀਰਲੇ ਦਿਨ ਐਤਵਾਰ ਨੂੰ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਕਬੱਡੀ 75 ਕਿਲੋ ਦੀਆਂ ਟੀਮਾਂ ਦੇ ਮੈਚ ਖੇਡੇ ਜਾਣਗੇ ਅਤੇ ਇਸ ਉਪਰੰਤ ਕਬੱਡੀ ਆਲ ਓਪਨ ਦੀਆਂ ਸੱਦੇ ਵਾਲੀਆਂ 8 ਅਕੈਡਮੀਆਂ ਵਿਚਕਾਰ ਫਸਵੇਂ ਮੁਕਾਬਲੇ ਹੋਣਗੇ, ਜਿਸ ਵਿਚ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਇਸ ਮੌਕੇ ਪੰਜਾਬ ਦੇ ਨਾਮਵਰ ਗਾਇਕ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰਨਗੇ।
ਪਿਛਲੀ ਖ਼ਬਰ ਪੀ. ਆਰ. ਟੀ. ਸੀ. ਦੇ ਪੈਨਸ਼ਨਰਾਂ ਨੇ ਮੰਗਾਂ ਨੂੰ ਲੈ ਕੇ ਘੇਰਿਆ ਮੁੱਖ ਦਫ਼ਤਰ ਅਗਲੀ ਖ਼ਬਰ ਜੇਲ੍ਹ ’ਚੋਂ ਬਾਹਰ ਨਿਕਲਦਿਆਂ ਹੀ ਅਮਨਦੀਪ ਸਿੰਘ ਘੱਗਾ ਨੇ ਸ਼ੁਤਰਾਣਾ ਤੋਂ ‘ਆਪ’ ਟਿਕਟ ’ਤੇ ਦਾਅਵਾ ਜਤਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।