19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਆਤਮ ਨਿਰਭਰ ਬਣਾਉਣ ਦੀ ਥਾਂ ਮੰਗਤੇ ਬਣਾ ਰਹੀਆਂ ਨੇ ਰਾਜਨੀਤਕ ਪਾਰਟੀਆਂ, ਕੁਰਸੀ ਦੀ ਖੇਡ ’ਚ ਰੁਲ ਰਹੀ ਹੈ ਸਾਡੀ ਜਵਾਨੀ ਤੇ ਕਿਸਾਨੀ

ਰਾਜਪੁਰਾ, 18 ਸਤੰਬਰ (ਰਣਜੀਤ ਸਿੰਘ)-ਜਿਉਂ-ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਉੁਸੇ ਹੀ ਸਪੀਡ ਨਾਲ ਵੱਖ ਵੱਖ ਰਾਜਨੀਤਿਕ ਪਾਰਟੀਆਂ ਸੂਬੇ ਦੇ ਵੋਟਰਾਂ ਨੂੰ ਮੁਫ਼ਤ ਦੀਆਂ ਰਿਉੜੀਆਂ ਵੰਡਣ ਵਿਚ ਇਕ ਦੂਜੇ ਤੋਂ ਮੂਹਰੇ ਲੰਘਦੀਆਂ ਜਾ ਰਹੀਆਂ ਹਨ। ਸੂਬੇ ਦੇ ਸਿਰ ਕਰੀਬ 4 ਲੱਖ 13 ਹਜਾਰ ਕਰੋੜ ਦੇ ਕਰੀਬ ਦਾ ਕਰਜਾ ਹੈ, ਪਰ ਰਾਜਨੀਤਿਕ ਪਾਰਟੀਆਂ ਕੁਰਸੀ ਦੀ ਖੇਡ ਵਿਚ ਲੱਗੀਆਂ ਹੋਈਆਂ ਹਨ।

ਅਜੀਤ ਡੈਸਕ 19-09-2026
ਰਾਜਪੁਰਾ, 18 ਸਤੰਬਰ (ਰਣਜੀਤ ਸਿੰਘ)-ਜਿਉਂ-ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਉੁਸੇ ਹੀ ਸਪੀਡ ਨਾਲ ਵੱਖ ਵੱਖ ਰਾਜਨੀਤਿਕ ਪਾਰਟੀਆਂ ਸੂਬੇ ਦੇ ਵੋਟਰਾਂ ਨੂੰ ਮੁਫ਼ਤ ਦੀਆਂ ਰਿਉੜੀਆਂ ਵੰਡਣ ਵਿਚ ਇਕ ਦੂਜੇ ਤੋਂ ਮੂਹਰੇ ਲੰਘਦੀਆਂ ਜਾ ਰਹੀਆਂ ਹਨ। ਸੂਬੇ ਦੇ ਸਿਰ ਕਰੀਬ 4 ਲੱਖ 13 ਹਜਾਰ ਕਰੋੜ ਦੇ ਕਰੀਬ ਦਾ ਕਰਜਾ ਹੈ, ਪਰ ਰਾਜਨੀਤਿਕ ਪਾਰਟੀਆਂ ਕੁਰਸੀ ਦੀ ਖੇਡ ਵਿਚ ਲੱਗੀਆਂ ਹੋਈਆਂ ਹਨ। ਸੂਬੇ ਵਿਚ ਜਵਾਨੀ ਦੇ ਚਮਕਦੇ ਭਵਿੱਖ ਦੇ ਦਰਵਾਜੇ ਬੰਦ ਹੁੰਦੇ ਜਾ ਹਨ, ਪਰ ਨਸ਼ੇ ਦੀਆਂ ਦੁਕਾਨਾਂ ਦੇ ਸ਼ਟਰ ਖੁੱਲ੍ਹਦੇ ਜਾ ਰਹੇ ਹਨ। ਸੂਬੇ ਵਿਚ ਸਿਹਤ ਅਤੇ ਸਿਖਿਆ ਦੀ ਗੱਡੀ ਲੀਹ ਤੋਂ ਲਹੀ ਪਈ ਹੈ। ਰਾਜਨੀਤਿਕ ਪਾਰਟੀਆਂ ਨੂੰ ਸੂਬੇ ਦੇ ਅਸਲ ਮੁਦਿਆਂ ਵੱਲ ਮੋੜਾ ਕੱਟਣ ਦਾ ਲੋੜ ਹੈ। ਜਾਣਕਾਰੀ ਮੁਤਾਬਕ ਸੂਬੇ ਵਿਚ ਚੋਣਾਂ ਦਾ ਬਿਗਲ ਵੱਜਣ ਵਿਚ ਕੁਝ ਕੁ ਮਹੀਨੇ ਹੀ ਬਾਕੀ ਬਚੇ ਹਨ। ਇਸ ਲਈ ਸਿਆਸੀ ਗੱਡੀ ਦੇ ਡਰਾਇਵਰਾਂ ਨੇ ਰਾਜਨੀਤਿਕ ਗੱਡੀਆਂ ਦੇ ਗੇਅਰ ਬਦਲਣੇ ਸ਼ੁਰੂ ਕਰ ਦਿੱਤੇ ਹਨ। ਰਾਜਨੀਤਿਕ ਪਾਰਟੀਆਂ ਬਿਨਾਂ ਕਿਸੇ ਵੀ ਠੋਸ ਨੀਤੀ ਦੇ ਹਰ ਘਰ ਵਿਚ ਸਰਕਾਰੀ ਨੌਕਰੀ ,ਪੈਨਸ਼ਨਾਂ ਵਿਚ ਵਾਧੇ, ਕਰਜਾ ਮੁਆਫੀ, ਮੁਫਤ ਬਿਜਲੀ ਵਰਗੀਆਂ ਆਟਾ ਦਾਲ, ਸਹੂਲਤਾਂ ਦੇਣ ਦਾ ਕੜਾਹ ਵੋਟਰਾਂ ਨੂੰ ਖਵਾ ਰਹੀਆਂ ਹਨ। ਰਾਜਨੀਤਿਕ ਪਾਰਟੀਆਂ ਨੂੰ ਇਹ ਗੱਲ ਕੰਧ ’ਤੇ ਲਿਖੀ ਪੜ੍ਹ ਲੈਣੀ ਚਾਹੀਦੀ ਹੈ ਕਿ ਸਾਡੀ ਜਵਾਨੀ ਨੂੰ ਨਸ਼ਾ ਘੁੰਣ ਵਾਂਗ ਖਾ ਰਿਹਾ ਹੈ। ਅਗਲੇ ਸਾਲ ਦੇ ਸ਼ੁਰੂ ਵਿਚ ਚੋਣਾਂ ਹੋਣ ਦਾ ਅੰਦਾਜਾ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਵਿਚ ਰਾਜਨੀਤਿਕ ਸਰਕਸ ਸ਼ੁਰੂ ਹੋ ਗਈ ਹੈ। ਵੱਖ ਵੱਖ ਪਾਰਟੀਆਂ ਦੇ ਆਗੂ ਵਫਾਦਾਰੀਆਂ ,ਪਾਰਟੀਆਂ ਅਤੇ ਗੱਡੀਆਂ ਦੇ ਫਲੈਗ ਬਦਲ ਕੇ ਨਵੇ ਨਵੇ ਚੋਲੇ ਪਾ ਕੇ ਲੋਕਾਂ ਦੀ ਕਚਹਿਰੀ ਵਿਚ ਆਂਉਣੇ ਸ਼ੁਰੂ ਹੋ ਗਏ ਹਨ। ਹਰ ਪਾਰਟੀ ਕੋਲ ਭਾਵੇਂ ਰੋਡ ਮੈਪ ਦੀ ਘਾਟ ਹੈ ਪਰ ਮੁਫ਼ਤ ਦੀ ਖੈਰਾਤ ਦੀ ਸੂਚੀ ਹਰੇਕ ਕੋਲ ਮੀਲਾਂ ਲੰਮੀ ਹੈ। ਕੋਈ ਖਾਤੇ ਵਿਚ ਨਗਦ ਪੈਸੇ ਪਾਉਣ ਦੀ ਗਰੰਟੀ ਦਾ ਚੋਗ ਸੁੱਟ ਰਿਹਾ ਹੈ ਕੋਈ ਮੁਫਤ ਬੱਸ ਸਹੂਲਤ ਦੇ ਝੂਟੇ ਦੇ ਰਿਹਾ ਹੈ। ਜਦ ਕਿ ਪੰਜਾਬ ਦੀ ਜਵਾਨੀ ਨੂੰ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ ਤੇ ਉਹ ਲੱਖਾਂ ਰੁਪਏ ਖਰਚ ਕੇ ਬਾਹਰਲੇ ਦੇਸ਼ਾਂ ਵੱਲ ਉਡਾਰੀਆਂ ਮਾਰ ਰਹੇ ਹਨ। ਕਿਸਾਨੀ ਬਰਬਾਦੀ ਕੰਢੇ ਖੜੀ ਹੈ। ਪਹਿਲਾਂ ਕਿਸਾਨ ਫਸਲ ਬੀਜਣ ਲਈ ਧਰਨੇ ਲਾਉਂਦੇ ਹੈ ਫਿਰ ਵੇਚਣ ਲਈ ਧਰਨੇ ਲਾਂਉਦਾ ਹੈ। ਕਿਸਾਨ ਦੀ ਮੰਗ ਮੁਤਾਬਕ ਹਾਲੇ ਸਾਰੀਆਂ ਫਸਲਾਂ ਤੇ ਐਮ.ਐਸ.ਪੀ. ਦੇਣਾ ਕਿਸੇ ਪਾਰਟੀ ਦੇ ਏਜੰਡੇ ’ਤੇ ਵਿਖਾਈ ਨਹੀਂ ਦੇ ਰਿਹਾ । ਪੰਜਾਬ ਦਾ ਪਾਣੀ ਹੇਠ ਜਾ ਰਿਹਾ ਹੈ। ਰਾਜਨੀਤਿਕ ਪਾਰਟੀਆਂ ਵਲੋਂ ਜਦੋਂ ਕਿਸੇ ਪਾਸੇ ਨਵਾਂ ਹਲਕਾ ਇੰਚਾਰਜ ਥਾਪ ਦਿੱਤਾ ਜਾਂਦਾ ਹੈ ਤਾਂ ਪਹਿਲਾ ਥਾਪਿਆਂ ਹੋਇਆ ਆਪਣੇ ਆਪ ਨੂੰ ਭਾਰੇ ਤੋਂ ਜਮਾਂ ਹਲਕਾ ਹੀ ਸਮਝਣ ਲੱਗ ਪੈਂਦਾ ਹੈ। ਫਿਰ ਉਹ ਦੂਜੀ ਪਾਰਟੀ ਦੀ ਘਨੇੜੀ ਜਾ ਚੜ੍ਹਦਾ ਹੈ। ਰਾਜਨੀਤਿਕ ਆਗੂਆਂ ਨੂੰ ਚਾਹੀਦਾ ਹੈ ਕਿ ਸੂਬੇ ਦੀ ਬੀਮਾਰ ਸਿਖਿਆ ਅਤੇ ਸਿਹਤ ਨੀਤੀ ਦਾ ਇਲਾਜ ਕੀਤਾ ਜਾਵੇ, ਮੁਫ਼ਤ ਦਾ ਰਾਗ ਅਲਾਪਣ ਤੋਂ ਪਹਿਲਾਂ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸੂਬੇ ਸਿਰ ਕਰਜਾ ਐਨਾ ਚੜ੍ਹ ਗਿਆ ਹੈ ਕਿ ਪਹਿਲਾਂ ਲਏ ਕਰਜੇ ਦਾ ਵਿਆਜ ਦੇਣ ਲਈ ਹੀ ਨਵਾਂ ਕਰਜਾ ਚੁੱਕਣਾ ਪੈ ਰਿਹਾ ਹੈ। ਇਸ ਲਈ ਮੁਫ਼ਤ ਖੋਰੀ ਦੀ ਆਦਤ ਪਾਉਣ ਦੀ ਬਜਾਏ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਨਵੇ ਉਦਯੋਗ ਲਾ ਕੇ ਰੋਜ਼ਗਾਰ ਪੈਦਾ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ। ਵੋਟਰਾਂ ਨੂੰ ਆਗੂਆਂ ਦੀਆਂ ਗੱਡੀਆਂ ਦੇ ਗੇੜੇ ਵੇਖ ਕੇ ਤਾਲੀਆਂ ਮਾਰਨ ਦੀ ਬਜਾਏ ਉਨ੍ਹਾਂ ਕੋਲੋ ਨਸ਼ਾ ਮੁਕਤ ਪੰਜਾਬ, ਮਿਆਰੀ ਸਿਖਿਆ ਨੀਤੀ, ਵਧੀਆ ਹਸਪਤਾਲ ਅਤੇ ਰੋਜਗਾਰ ਦੀ ਮੰਗ ਦਾ ਠੋਸ ਰੋਡਮੈਪ ਦੀ ਮੰਗ ਕਰਨੀ ਚਾਹੀਦੀ ਹੈ।
ਪਿਛਲੀ ਖ਼ਬਰ ਹਲਕਾ ਸਨੌਰ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵਿਸ਼ੇਸ਼ ਸਮਾਗ਼ਮ ਕਰਵਾਇਆ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਣੇ ਇਕ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।