ਪੁਲਿਸ ਦੀ ਡਿਊਟੀ ’ਚ ਵਿਘਨ ਪਾਉਣ ’ਤੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਪਟਿਆਲਾ, 21 ਸਤੰਬਰ (ਮਨਦੀਪ ਸਿੰਘ ਖਰੌੜ)- ਕੇਸ ਦਰਜ ਹੋਣ ਤੋਂ ਬਾਅਦ ਵਿਅਕਤੀਆਂ ਨੂੰ ਕਾਬੂ ਕਰਨ ਲਈ ਗਏ ਇਕ ਥਾਣੇਦਾਰ ਨਾਲ ਹੱਥੋਪਾਈ ਕਰਨ ਅਤੇ ਡਿਊਟੀ ’ਚ ਵਿਘਨ ਪਾਉਣ ਦੇ ਮਾਮਲੇ ’ਚ ਥਾਣਾ ਤਿ੍ਪੜੀ ਦੀ ਪੁਲਿਸ ਨੇ ਅਰਨੌਕ ਸਿੰਘ ਅਤੇ ਦਵਿੰਦਰ ਸਿੰਘ ਵਾਸੀਅਨ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਪਵਿੱਤਰ ਸਿੰਘ ਨੇ ਦਰਜ ਕਰਵਾਈ ਕਿ ਉਹ ਥਾਣਾ ਤਿ੍ਪੜੀ ਦੇ ਵਿਚ ਥਾਣੇਦਾਰ ਦੀ ਨੌਕਰੀ ਕਰਦਾ ਹੈ।
ਅਜੀਤ ਡੈਸਕ
22-09-2026