‘ ਆਪ’ ਦੇ ਆਗੂਆਂ ਵਲੋਂ ਹੈਰੀ ਮੁਖਮੈਲਪੁਰ ਦਾ ਸਨਮਾਨ
ਘਨੌਰ, 21 ਸਤੰਬਰ: (ਸਰਦਾਰਾ ਸਿੰਘ ਲਾਛੜੂ)- ਆਮ ਆਦਮੀ ਪਾਰਟੀ ਵਲੋਂ ਹਲਕਾ ਘਨੌਰ ਨਾਲ ਸੰਬੰਧਤ ਨੌਜਵਾਨ ਆਗੂ ਹੈਰੀ ਮੁਖਮੈਲਪੁਰ ਨੂੰ ਯੂਥ ਵਿੰਗ ਦਾ ਸੂਬਾ ਸਕੱਤਰ ਨਿਯੁਕਤ ਕੀਤੇ ਜਾਣ ਉਪਰੰਤ, ਹਲਕੇ ਦੇ ਸੀਨੀਅਰ ਤੇ ਮੁੱਢਲੇ ਆਗੂਆਂ ਵਲੋਂ ਅਸ਼ਵਨੀ ਕੁਮਾਰ ਸਨੌਲੀਆਂ ਦੀ ਅਗਵਾਈ ਹੇਠ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੀਨੀਅਰ ਸਾਥੀਆਂ ਦਾ ਧੰਨਵਾਦ ਕਰਦਿਆਂ ਹੈਰੀ ਮੁਖਮੈਲਪੁਰ ਨੇ ਕਿਹਾ ਕਿ ਪਾਰਟੀ ਦੀ ਨੀਂਹ ਮੁੱਢਲੇ ਕਾਰਕੁੰਨਾਂ ਤੇ ਆਗੂਆਂ ਦੀ ਮਿਹਨਤ ਸਦਕਾ ਹੀ ਮਜ਼ਬੂਤ ਹੋਈ ਹੈ।
ਘਨੌਰ, 21 ਸਤੰਬਰ: (ਸਰਦਾਰਾ ਸਿੰਘ ਲਾਛੜੂ)- ਆਮ ਆਦਮੀ ਪਾਰਟੀ ਵਲੋਂ ਹਲਕਾ ਘਨੌਰ ਨਾਲ ਸੰਬੰਧਤ ਨੌਜਵਾਨ ਆਗੂ ਹੈਰੀ ਮੁਖਮੈਲਪੁਰ ਨੂੰ ਯੂਥ ਵਿੰਗ ਦਾ ਸੂਬਾ ਸਕੱਤਰ ਨਿਯੁਕਤ ਕੀਤੇ ਜਾਣ ਉਪਰੰਤ, ਹਲਕੇ ਦੇ ਸੀਨੀਅਰ ਤੇ ਮੁੱਢਲੇ ਆਗੂਆਂ ਵਲੋਂ ਅਸ਼ਵਨੀ ਕੁਮਾਰ ਸਨੌਲੀਆਂ ਦੀ ਅਗਵਾਈ ਹੇਠ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੀਨੀਅਰ ਸਾਥੀਆਂ ਦਾ ਧੰਨਵਾਦ ਕਰਦਿਆਂ ਹੈਰੀ ਮੁਖਮੈਲਪੁਰ ਨੇ ਕਿਹਾ ਕਿ ਪਾਰਟੀ ਦੀ ਨੀਂਹ ਮੁੱਢਲੇ ਕਾਰਕੁੰਨਾਂ ਤੇ ਆਗੂਆਂ ਦੀ ਮਿਹਨਤ ਸਦਕਾ ਹੀ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਵਿਚ ਇਤਿਹਾਸਕ ਕਾਰਜ ਕਰਕੇ ਪੰਜਾਬ ਨੂੰ ਮੁੜ ਖ਼ੁਸ਼ਹਾਲੀ ਅਤੇ ਵਿਕਾਸ ਦੀ ਲੀਹ ‘ਤੇ ਤੋਰਿਆ ਹੈ। ਇਸ ਇਕੱਠ ਦੌਰਾਨ ਸੀਨੀਅਰ ਆਗੂਆਂ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਹੈਰੀ ਮੁਖਮੈਲਪੁਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਰਕਾਰ ਦੀਆਂ ਨੀਤੀਆਂ ਨੂੰ ਪਿੰਡ-ਪਿੰਡ ਤੇ ਘਰ-ਘਰ ਤੱਕ ਪਹੁੰਚਾਉਣਗੇ। ਇਸ ਪ੍ਰੋਗਰਾਮ ਵਿੱਚ ਨਗਰ ਪੰਚਾਇਤ ਦੇ ਸੀਨੀਅਰ ਮੀਤ ਪ੍ਰਧਾਨ ਅੰਕਿਤ ਸੂਦ, ਸੀਨੀਅਰ ਆਗੂ ਹੈਪੀ ਰਾਮਪੁਰ, ਸੁਰਿੰਦਰ ਸਿੰਘ ਛਿੰਦੀ, ਹੈਪੀ ਸੋਗਲਪੁਰ, ਸੋਮਨਾਥ ਸੋਗਲਪੁਰ, ਸਤਨਾਮ ਸਿੰਘ, ਕਾਕਾ ਸਿੰਘ, ਸੇਬੀ ਮੰਜੌਲੀ, ਰਾਜਿੰਦਰ ਕੁਮਾਰ, ਛੋਟੂ ਰਾਮ, ਵਿਪਨ ਕੁਮਾਰ, ਰਾਜੂ ਸ਼ਰਮਾ, ਅਮਨ ਸਨੌਲੀਆਂ, ਵਿੱਕੀ ਸਨੌਲੀਆਂ, ਅਵਤਾਰ ਸਿੰਘ, ਭਾਨ ਸਿੰਘ ਅਤੇ ਸੋਮਾ ਰਾਮ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਹਾਜ਼ਰ ਸਨ।