ਨਸ਼ਾ-ਮੁਕਤ ਪੰਜਾਬ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਜੇਲ੍ਹਾਂ ’ਚ ਲਗਪਗ 45 ਫ਼ੀਸਦੀ ਕੈਦੀ ਨਸ਼ਾ-ਨਿਰਭਰਤਾ ਦੇ ਇਲਾਜ ’ਤੇ
ਨਾਭਾ, 23 ਸਤੰਬਰ (ਵਰਿੰਦਰ ਵਰਮਾ)- ਪੰਜਾਬ ਵਿਚ ਨਸ਼ਿਆਂ ਦੇ ਖ਼ਾਤਮੇ ਦੇ ਦਾਅਵੇ ਕਰ ਰਹੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਸਾਹਮਣੇ ਅਦਾਲਤ ਵਿਚ ਪੇਸ਼ ਅੰਕੜਿਆਂ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਸਰਕਾਰ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਿੱਤੀ ਜਾਣਕਾਰੀ ਮੁਤਾਬਕ 35,4 49 ਜੇਲ੍ਹ ਕੈਦੀਆਂ ਵਿਚੋਂ 15,768 ਕੈਦੀ ਓਪਿਓਇਡ ਅਸਿਸਟੇਡ ਟ੍ਰੀਟਮੈਂਟ ਲਈ ਰਜਿਸਟਰਡ ਹਨ, ਜੋ ਲਗਪਗ 45 ਫ਼ੀਸਦੀ ਬਣਦੇ ਹਨ।
ਨਾਭਾ, 23 ਸਤੰਬਰ (ਵਰਿੰਦਰ ਵਰਮਾ)- ਪੰਜਾਬ ਵਿਚ ਨਸ਼ਿਆਂ ਦੇ ਖ਼ਾਤਮੇ ਦੇ ਦਾਅਵੇ ਕਰ ਰਹੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਸਾਹਮਣੇ ਅਦਾਲਤ ਵਿਚ ਪੇਸ਼ ਅੰਕੜਿਆਂ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਸਰਕਾਰ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਿੱਤੀ ਜਾਣਕਾਰੀ ਮੁਤਾਬਕ 35,4 49 ਜੇਲ੍ਹ ਕੈਦੀਆਂ ਵਿਚੋਂ 15,768 ਕੈਦੀ ਓਪਿਓਇਡ ਅਸਿਸਟੇਡ ਟ੍ਰੀਟਮੈਂਟ ਲਈ ਰਜਿਸਟਰਡ ਹਨ, ਜੋ ਲਗਪਗ 45 ਫ਼ੀਸਦੀ ਬਣਦੇ ਹਨ। ਹਾਈਕੋਰਟ ਨੇ ਨਸ਼ਾ-ਨਿਰਭਰ ਕੈਦੀਆਂ ਦੇ ਇਲਾਜ ਤੇ ਪੁਨਰਵਾਸ ਲਈ ਰੋਡਮੈਪ ਵੀ ਮੰਗਿਆ ਹੈ। ਭਾਜਪਾ ਅਨੁਸੂਚਿਤ ਜਾਤੀ ਮੋਰਚਾ, ਪੰਜਾਬ ਦੇ ਉਪ-ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਸਰਕਾਰ ਨੂੰ ਪ੍ਰਚਾਰ ਤੇ ਕਾਰਵਾਈ ਦੇ ਅੰਕੜਿਆਂ ਤੋਂ ਅੱਗੇ ਵਧ ਕੇ ਨਸ਼ਾ-ਮੁਕਤੀ ਦੇ ਅਸਲ ਨਤੀਜਿਆਂ ਦਾ ਹਿਸਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ “ਹਜ਼ਾਰਾਂ ਐਫ.ਆਈ.ਆਰ. ਤੇ ਗ੍ਰਿਫ਼ਤਾਰੀਆਂ ਗਿਣਾਉਣ ਨਾਲ ਪੰਜਾਬ ਨਸ਼ਾ-ਮੁਕਤ ਨਹੀਂ ਹੋਵੇਗਾ। ਅਸਲ ਸਵਾਲ ਇਹ ਹੈ ਕਿ ਨਸ਼ੇ ਦੀ ਉਪਲਬਧਤਾ, ਖਪਤ, ਨਿਰਭਰਤਾ ਅਤੇ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਵਿਚ ਕਿੰਨੀ ਕਮੀ ਆਈ ਹੈ। ਤਾਜ਼ਾ ਪੁਲਿਸ ਅੰਕੜਿਆਂ ਅਨੁਸਾਰ 1 ਮਾਰਚ 2025 ਤੋਂ 10 ਸਤੰਬਰ 2026 ਤੱਕ 60,582 ਐਫ.ਆਈ.ਆਰ. ਦਰਜ ਹੋਈਆਂ, 79,784 ਕਥਿਤ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਅਤੇ 3,803 ਕਿਲੋ ਹੈਰੋਇਨ ਬਰਾਮਦ ਹੋਈ। ਕੈਂਥ ਨੇ ਕਿਹਾ ਕਿ ਇਹ ਕਾਰਵਾਈ ਦੇ ਅੰਕੜੇ ਹਨ , ਨਸ਼ਾ-ਮੁਕਤੀ ਦੇ ਨਤੀਜਿਆਂ ਦੇ ਨਹੀਂ। ਉਨ੍ਹਾਂ ਦੱਸਿਆ ਕਿ ਭਾਜਪਾ ਦੀ ‘ਨਸ਼ਾ-ਮੁਕਤ ਪੰਜਾਬ ਯਾਤਰਾ’ 28 ਸਤੰਬਰ ਨੂੰ ਸਵੇਰੇ 10:00 ਵਜੇ ਨਾਭਾ ਦੇ ਪਿੰਡ ਥੂਹੀ ਪਹੁੰਚੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਾਵਾਂ ਨੂੰ ਸਿਆਸੀ ਨਾਅਰੇ ਨਹੀਂ, ਆਪਣੇ ਬੱਚਿਆਂ ਲਈ ਨਸ਼ਿਆਂ ਤੋਂ ਅਜ਼ਾਦੀ ਚਾਹੀਦੀ ਹੈ। ਸਰਕਾਰ ਨੂੰ ਐਫ. ਆਈ. ਆਰ. ਦੀ ਗਿਣਤੀ ਨਹੀਂ, ਨਸ਼ੇ ਦੀ ਮੰਗ ਅਤੇ ਨਿਰਭਰਤਾ ਵਿਚ ਆਈ ਅਸਲ ਕਮੀ ਦਾ ਹਿਸਾਬ ਦੇਣਾ ਪਵੇਗਾ।