ਸੜਕ ’ਤੇ ਪਏ ਟੋਏ ’ਚ ਡਿੱਗਣ ਕਾਰਨ ਆਟੋ ਪਲਟਿਆ, ਚਾਲਕ ਦੀ ਮੌਤ
ਬਨੂੜ, 25 ਸਤੰਬਰ (ਭੁਪਿੰਦਰ ਸਿੰਘ)-ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਪਏ ਟੋਏ ’ਚ ਡਿੱਗਣ ਕਾਰਨ ਥ੍ਰੀ ਵ੍ਹੀਲਰ ਦੇ ਪਲਟ ਜਾਣ ਕਾਰਨ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਖਾਸਪੁਰ ਦਾ ਵਸਨੀਕ ਨਿਰਮਲ ਸਿੰਘ (58) ਜੋ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਜਦੋਂ ਉਹ ਸਬਜ਼ੀ ਵੇਚਣ ਲਈ ਆਪਣੇ ਪਿੰਡ ਤੋਂ ਬਨੂੜ ਵੱਲ ਨੂੰ ਜਾ ਰਿਹਾ ਸੀ ਤਾਂ ਕੌਮੀ ਮਾਰਗ ’ਤੇ ਸਥਿਤ ਪਿੰਡ ਬੁੱਟਾ ਸਿੰਘ ਵਾਲਾ ਦੇ ਨੇੜੇ ਮਾਰਗ ’ਤੇ ਪਏ ਟੋਏ ਵਿਚ ਥ੍ਰੀਵ੍ਹੀਲਰ ਡਿੱਗਣ ਕਾਰਨ ਅਚਾਨਕ ਪਲਟ ਗਿਆ।
ਅਜੀਤ ਡੈਸਕ
26-09-2026