ਵਿਧਾਨ ਸਭਾ ਚੋਣਾਂ ’ਚ ਟਿਕਟਾਂ ਲੈਣ ਵਾਲੇ ਆਗੂਆਂ ਦੀਆਂ ਰਾਜਨੀਤਕ ਫਸਲਾਂ ਨਿਸਰੀਆਂ ਪਰ ਹਲਕੇ ਦੀਆਂ ਸਮੱਸਿਆਵਾਂ ਵਿਸਰੀਆਂ
ਰਾਜਪੁਰਾ, 26 ਸਤੰਬਰ (ਰਣਜੀਤ ਸਿੰਘ)-ਜਿਉਂ ਜਿਉਂ ਸੂਬੇ ਵਿਚ ਵਿਧਾਨ ਸਭਾ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ ਉਸੇ ਹੀ ਹਿਸਾਬ ਨਾਲ ਪਾਰਟੀ ਟਿਕਟ ਲੈਣ ਵਾਲਿਆਂ ਦੀਆਂ ਰਾਜਨੀਤਕ ਫਸਲਾਂ ਨਿਸਰੀਆਂ ਜਾ ਰਹੀਆਂ ਹਨ ਜਦ ਕਿ ਆਗੂਆਂ ਨੂੰ ਸੂਬੇ ਦੀਆਂ ਮੁੱਖ ਸਮੱਸਿਆਵਾਂ ਵਿਸਰੀਆਂ ਪਈਆਂ ਹਨ। ਸੂਬੇ ਵਿਚ ਹਰ ਪਾਰਟੀ ਵਿਚ ਟਿਕਟੂਆਂ ਦੀਆਂ ਲਾਇਨਾਂ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ ਅਤੇ ਕਈਆਂ ਹਲਕਿਆਂ ਵਿਚ ਹਾਲਾਤ ਇਹੋ ਜਿਹੇ ਹੋਏ ਪਏ ਹਨ ਕਿ ਰਾਤੋ ਰਾਤ ਹਲਕੇ ਵਿਚ ਹੋਲਡਿੰਗਾਂ ਦਾ ਹੜ੍ਹ ਆਉਣ ’ਤੇ ਪਤਾ ਲੱਗਦਾ ਹੈ ਕਿ ਇਕ ਹੋਰ ਸੂਰਮਾਂ ਨੇ ਆਪਣੇ ਤਰਕਸ ਵਿਚ ਰਾਜਨੀਤਿਕ ਤੀਰ ਪਾ ਲਏ ਹਨ।
ਰਾਜਪੁਰਾ, 26 ਸਤੰਬਰ (ਰਣਜੀਤ ਸਿੰਘ)-ਜਿਉਂ ਜਿਉਂ ਸੂਬੇ ਵਿਚ ਵਿਧਾਨ ਸਭਾ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ ਉਸੇ ਹੀ ਹਿਸਾਬ ਨਾਲ ਪਾਰਟੀ ਟਿਕਟ ਲੈਣ ਵਾਲਿਆਂ ਦੀਆਂ ਰਾਜਨੀਤਕ ਫਸਲਾਂ ਨਿਸਰੀਆਂ ਜਾ ਰਹੀਆਂ ਹਨ ਜਦ ਕਿ ਆਗੂਆਂ ਨੂੰ ਸੂਬੇ ਦੀਆਂ ਮੁੱਖ ਸਮੱਸਿਆਵਾਂ ਵਿਸਰੀਆਂ ਪਈਆਂ ਹਨ। ਸੂਬੇ ਵਿਚ ਹਰ ਪਾਰਟੀ ਵਿਚ ਟਿਕਟੂਆਂ ਦੀਆਂ ਲਾਇਨਾਂ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ ਅਤੇ ਕਈਆਂ ਹਲਕਿਆਂ ਵਿਚ ਹਾਲਾਤ ਇਹੋ ਜਿਹੇ ਹੋਏ ਪਏ ਹਨ ਕਿ ਰਾਤੋ ਰਾਤ ਹਲਕੇ ਵਿਚ ਹੋਲਡਿੰਗਾਂ ਦਾ ਹੜ੍ਹ ਆਉਣ ’ਤੇ ਪਤਾ ਲੱਗਦਾ ਹੈ ਕਿ ਇਕ ਹੋਰ ਸੂਰਮਾਂ ਨੇ ਆਪਣੇ ਤਰਕਸ ਵਿਚ ਰਾਜਨੀਤਿਕ ਤੀਰ ਪਾ ਲਏ ਹਨ। ਕੋਈ ਆਗੂ ਚੰਡੀਗੜ ਦੇ ਫੇਰੇ ਲਾ ਰਿਹਾ ਹੈ ਕੋਈ ਦਿੱਲੀ ਦੇ ਚੱਕਰ ਲਾ ਰਿਹਾ ਹੈ। ਕੋਈ ਪੈਸੇ ਦੇ ਜੋਰ ਤੇ ਟਿਕਟ ਦਾ ਜੁਗਾੜ ਬਣਾਉਣ ਵਿਚ ਲੱਗਾ ਹੈ ਅਤੇ ਕੋਈ ਵੱਡੇ ਆਗੂਆਂ ਨਾਲ ਜਾਤ ਬਿਰਾਦਰੀ ਤੇ ਰਾਜਨੀਤਕ ਚਾਲਾਂ ਚਲ ਰਿਹਾ ਹੈ। ਇਸ ਤਰ੍ਹਾਂ ਵੇਖਣ ਤੋਂ ਲੱਗਦਾ ਹੈ ਕਿ ਜਿਆਦਾਤਰ ਆਗੂਆਂ ਨੂੰ ਸੂਬੇ ਦੇ ਮੁੱਖ ਮੁੱਦੇ ਸ਼ਾਇਦ ਚੇਤੇ ਨਹੀਂ ਹਨ ਉਨ੍ਹਾਂ ਨੂੰ ਸਿਰਫ ਤੇ ਸਿਰਫ ਮੱਛੀ ਦੀ ਅੱਖ ਵਾਂਗ ਪਾਰਟੀ ਟਿਕਟ ਹੀ ਵਿਖਾਈ ਦੇ ਰਹੀ ਹੈ। ਜਾਣਕਾਰੀ ਮੁਤਾਬਕ ਸੂਬੇ ਵਿਚ ਚੋਣਾਂ ਦਾ ਬਿੱਗਲ ਕਿਸੇ ਵੀ ਸਮੇ ਵੱਜ ਸਕਦਾ ਹੈ ਪਰ ਅੰਦਾਜੇ ਮੁਤਾਬਕ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿਚ ਹੋਣੀਆਂ ਲੱਗ ਭੱਗ ਤਹਿ ਹਨ। ਇਨ੍ਹਾਂ ਆਗੂਆਂ ਦੀ ਟਿਕਟਾਂ ਦੀ ਲੱਗੀ ਹੋੜ ਵਿਚ ਸੂਬੇ ਦੇ ਵੋਟਰ ਆਪਣੇ ਆਪ ਨੂੰ ਠੱਗੇ ਠੱਗੇ ਜਿਹੇ ਮਹਿਸੂਸ ਕਰ ਰਹੇ ਹਨ। ਹਰ ਪਾਰਟੀ ਨੇ ਕਰੀਬ ਕਰੀਬ ਪੰਜਾਬ ਦੀ ਰਾਜ ਸਤਾ ਦੀ ਕੁਰਸੀ ਦਾ ਨਿੱਘ ਮਾਣ ਲਿਆ ਹੈ ਪਰ ਸੂਬੇ ਦੀਆਂ ਅਸਲ ਮੰਗਾਂ ਜਿਉ ਦੀਆਂ ਤਿਉ ਹੀ ਖੜੀਆਂ ਹਨ। ਸੂਬੇ ਵਿਚ ਨਸ਼ਿਆਂ ਦਾ ਦਰਿਆ ਠਾਠਾਂ ਮਾਰ ਰਿਹਾ ਹੈ।ਹਰ ਰੋਜ਼ ਕਿਸੇ ਨਾ ਕਿਸੇ ਹਲਕੇ ਵਿਚ ਕੋਈ ਨਾ ਕੋਈ ਨਸ਼ਿਆਂ ਦੀ ਭੇਟ ਚੜ ਰਿਹਾ ਹੈ। ਇਸ ਕਾਰਨ ਚੰਗੇ ਭਲੇ ਹਸਦੇ ਵਸਦੇ ਘਰਾਂ ਦੇ ਚਿਰਾਗ ਬੁੱਝ ਰਹੇ ਹਨ।ਕਿਸਾਨੀ ਦਾ ਸੰਕਟ ਸਿਰ ’ਤੇ ਖੜ੍ਹਾ ਹੈ। ਕਿਸਾਨਾਂ ਨੂੰ ਆਪਣੀਆਂ ਫਸਲਾਂ ਬੀਜਣ ਤੋਂ ਲੈ ਕੇ ਵੱਢਣ ਤੱਕ ਸੰਘਰਸ਼ ਕਰਨੇ ਪੈਂਦੇ ਹਨ। ਕਦੇ ਖਾਦ ਨੀ ਮਿਲਦੀ ਕਦੇ ਪੱਕੀ ਫਸਲ ਕੁਦਰਤੀ ਆਫਤਾਂ ਦੀ ਭੇਟ ਚੜ੍ਹ ਜਾਂਦੀ ਹੈ। ਫਸਲਾਂ ਦਾ ਮੁਆਵਜਾ ਸ਼ਾਇਦ ਹੀ ਕਦੇ ਕਿਸੇ ਕਿਸਾਨ ਦੇ ਖਾਤੇ ਵਿਚ ਆਇਆ ਹੋਵੇ, ਫਸਲਾਂ ਦਾ ਐਮ.ਐਸ.ਪੀ. ਭਾਅ ਵੀ ਦੂਰ ਦੀ ਕੋਡੀ ਨਜਰ ਆ ਰਿਹਾ ਹੈ। ਇਹੀ ਹਾਲ ਸੂਬੇ ਦੀ ਸਿਖਿਆ ਅਤੇ ਸਿਹਤ ਦਾ ਹੈ। ਸਕੂਲਾਂ ਕਾਲਜਾਂ ਵਿਚ ਅਧਿਆਪਕਾਂ ਦੀ ਘਾਟ ਹੈ ਅਧਿਆਪਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਕੰਮਾਂ ’ਤੇ ਲਾਇਆ ਜਾਂਦਾ ਹੈ। ਹਸਪਤਾਲਾਂ ਵਿਚ ਡਾਕਟਰ ਦਵਾਈਆਂ ਅਤੇ ਹੋਰ ਸਾਜੋ ਸਮਾਨ ਦੀ ਥੁੜ੍ਹ ਮਹਿਸੂਸ ਹੁੰਦੀ ਹੈ। ਹਸਪਤਾਲ ਬੇਹਤਰ ਇਲਾਜ ਕਰਨ ਬਜਾਏ ਰੈਫਰ ਹਸਪਤਾਲ ਜਿਆਦਾ ਬਣੇ ਪਏ ਹਨ। ਕਿਸੇ ਹਸਪਤਾਲ ਵਿਚ ਮਸ਼ੀਨਾਂ ਦੀ ਘਾਟ ਹੈ ਕਿ ਕਿਤੇ ਉਨ੍ਹਾਂ ਮਸ਼ੀਨਾਂ ਨੂੰ ਚਲਾਉਣ ਵਾਲੇ ਸਟਾਫ ਦੀ ਘਾਟ ਹੈ। ਨੌਜਵਾਨ ਬੇਰੋਜਗਾਰੀ ਦੀ ਦਲਦਲ ਵਿਚ ਖੁੱਭਿਆ ਜਾ ਰਿਹਾ ਹੈ ਅਤੇ ਉਹ ਲੱਖਾਂ ਰੁਪਏ ਖਰਚ ਕੇ ਬਾਹਰਲੇ ਦੇਸ਼ ਵੱਲ ਭੱਜ ਰਿਹਾ ਹੈ। ਕਿਸੇ ਵੀ ਆਗੂ ਕੋਲ ਇਸ ਹਿਜਰਤ ਨੂੰ ਰੋਕਣ ਦਾ ਕੋਈ ਠੋਸ ਰੋਡਮੈਪ ਨਹੀਂ ਹੈ। ਬੁਨਿਆਦੀ ਢਾਂਚੇ ਦੀ ਹਾਲਤ ਖਸਤਾ ਹੈ ਕਿਤੇ ਸੜਕਾਂ ਦੀ ਹਾਲਤ ਮਾੜੀ ਹੈ ਕਿਤੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀ ਮਿਲ ਰਿਹਾ ਕਿੱਤੇ ਸੀਵਰੇਜ਼ ਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਲਦਾ ਪਿਆ ਹੈ ।ਸੜਕਾਂ ’ਤੇ ਅਵਾਰਾ ਪਸ਼ੂਆਂ ਦੀ ਭਰਮਾਰ ਹੈ ਗਲੀਆਂ ਮੁਹੱਲਿਆਂ ਵਿਚ ਅਵਾਰਾ ਕੁਤਿਆਂ ਨੇ ਆਪਣਾ ਵੱਖਰਾ ਰਾਜ ਸਥਾਪਿਤ ਕੀਤਾ ਪਿਆ ਹੈ।ਪਰ ਆਗੂਆਂ ਦਾ ਧਿਆਨ ਹਲਕੇ ਵਿਚ ਵਿਕਾਸ ਦੀ ਬਜਾਏ ਟਿਕਟ ਤੇ ਟਿਕਿਆਂ ਪਿਆ ਹੈ। ਜਿਆਦਾਤਰ ਆਗੂਆਂ ਦਾ ਖਿਆਲ ਹੈ ਕਿ ਟਿਕਟ ਮਿਲ ਜਾਵੇ ਭਾਵੇ ਘਨੋਰ ਤੋ ਮਿਲ ਜਾਵੇ ਤੇ ਭਾਵੇ ਸਨੌਰ ਤੋਂ ਮਿਲ ਜਾਵੇ।