ਰਾਜਪੁਰਾ, 26 ਸਤੰਬਰ (ਜੀ.ਪੀ. ਸਿੰਘ)-ਕਾਂਗਰਸ ਪਾਰਟੀ ਦੀ ਇਕ ਲਾਮਬੰਦੀ ਬੈਠਕ ਸਥਾਨਕ ਕਾਂਗਰਸ ਦਫ਼ਤਰ ਵਿਖੇ ਬਲਾਕ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ ਦੀ ਦੇਖ-ਰੇਖ ’ਚ ਹੋਈ। ਜਿਸ ਵਿਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਾਂਗਰਸ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾ ਆ ਗਈਆਂ ਅਤੇ ਹੁਣ ਸਮਾਂ ਹੈ ਕਿ ਪਾਰਟੀ ਦੇ ਆਗੂ ਡੱਟ ਕੇ ਆਪਣੇ-ਆਪਣੇ ਇਲਾਕਿਆਂ ’ਚ ਪਾਰਟੀ ਦੀਆਂ ਨੀਤੀਆਂ ਤੇ ਲੰਘੇ ਕਾਂਗਰਸ ਰਾਜ ਸਮੇਂ ਵਿਚ ਕੀਤੇ ਕੰਮਾਂ ਨੂੰ ਲੋਕਾਂ ਨੂੰ ਯਾਦ ਦਿਵਾਉਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕਰਨ ਵਾਲੀ ਪਾਰਟੀ ਹੈ ਤੇ ਇਸ ਪਾਰਟੀ ਨੇ ਲੰਘੇ ਕਰੀਬ 5 ਸਾਲਾਂ `ਚ ਪੰਜਾਬ ਨੂੰ ਕਰਜੇ ਹੇਠਾਂ ਦੱਬ ਦਿੱਤਾ ਹੈ ਤੇ ਇਸ ਦੇ ਲੀਡਰਾਂ ਨੇ ਆਪਣੀਆਂ ਜਾਇਦਾਦਾਂ ਬਣਾਉਣ ਤੋਂ ਸਿਵਾ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਲੋਕਾਂ ਤੱਕ ਇਹ ਅਵਾਜ ਪਹੁੰਚਾਓ ਕਿ ਜੇਕਰ ਪੰਜਾਬ ਦਾ ਇਮਾਨਦਾਰੀ ਨਾਲ ਵਿਕਾਸ ਕਰ ਸਕਦੀ ਹੈ ਤਾਂ ਉਹ ਸਿਰਫ਼ ਕਾਂਗਰਸ ਪਾਰਟੀ ਹੀ ਹੈ। ਇਸ ਮੌਕੇ ਨਿਰਮਲ ਸਿੰਘ ਬਲਸੂਆਂ, ਬਲਜੀਤ ਸਿੰਘ ਚੰਦੂਆਂ, ਹਰਨੇਕ ਸਿੰਘ ਅਲੂਣਾ, ਲਖਵੀਰ ਸਿੰਘ ਧਰਮਗੜ੍ਹ, ਗੁਰਦੇਵ ਸਿੰਘ ਸਰਾਏਬੰਜਾਰਾ, ਰੌਸ਼ਨ ਲਾਲ ਸਰਾਏ ਬਸਤੀ, ਗੁਰਮੀਤ ਸਿੰਘ, ਦਰਸ਼ਨ ਕੁਮਾਰ ਬਸੰਤਪੁਰਾ, ਰਣਧੀਰ ਸਿੰਘ ਉਕਸੀ ਸੈਣੀਆਂ, ਸਪਿੰਦਰ ਸਿੰਘ, ਸੋਮਨਾਥ, ਉਕਸੀ ਜੱਟਾਂ, ਬੂਟਾ ਸਿੰਘ, ਜੇਜੀ ਸਿੰਘ ਪਿਲਖਣੀ, ਨਿਸ਼ਾਨ ਸਿੰਘ ਬੱਬੂ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ ਜੰਡੋਲੀ, ਬਲਦੇਵ ਸਿੰਘ, ਮਨਜੀਤ ਕੌਰ ਗੁਰੂ ਅੰਗਦ ਦੇਵ ਕਾਲੌਨੀ ਸਮੇਤ ਹੋਰ ਹਾਜਰ ਸਨ।