ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਦੇ ਵਿਦਿਆਰਥੀ ਪਰਮਪ੍ਰੀਤ ਸਿੰਘ ਨੇ ਸੂਬਾ ਪੱਧਰੀ ਹੈਂਡਬਾਲ ’ਚ ਜਿੱਤਿਆ ਸੋਨ ਤਗਮਾ
ਸਨੌਰ, 26 ਸਤੰਬਰ (ਮੋਹਣ ਸਿੰਘ ਭੱਟੀ)-ਦੀਪ ਇੰਗਲਿਸ਼ ਮਾਡਲ ਹਾਈ ਸਕੂਲ, ਸਨੌਰ ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਪਰਮਪ੍ਰੀਤ ਸਿੰਘ ਨੇ ਸਟੇਟ ਪੱਧਰੀ ਹੈਂਡਬਾਲ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗ਼ਾ (ਗੋਲਡ ਮੈਡਲ) ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਸਮੁੱਚੇ ਸਨੌਰ ਇਲਾਕੇ ਦਾ ਨਾਂ ਸੂਬਾ ਪੱਧਰ ’ਤੇ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਅਤੇ ਇਤਿਹਾਸਕ ਜਿੱਤ ਦੀ ਖ਼ੁਸ਼ੀ ਵਿੱਚ ਸਕੂਲ ਪ੍ਰਬੰਧਕ ਬਲਦੀਸ਼ ਕੌਰ ਅਤੇ ਚੇਅਰਮੈਨ ਵਿਵੇਕ ਸ਼ਰਮਾ ਵਲੋਂ ਵਿਦਿਆਰਥੀ ਦੇ ਮਾਤਾ-ਪਿਤਾ, ਕੋਚ ਹਰਪ੍ਰੀਤ ਸਿੰਘ, ਮੈਡਮ ਨਵਜੋਤ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ ਗਈ।
ਸਨੌਰ, 26 ਸਤੰਬਰ (ਮੋਹਣ ਸਿੰਘ ਭੱਟੀ)-ਦੀਪ ਇੰਗਲਿਸ਼ ਮਾਡਲ ਹਾਈ ਸਕੂਲ, ਸਨੌਰ ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਪਰਮਪ੍ਰੀਤ ਸਿੰਘ ਨੇ ਸਟੇਟ ਪੱਧਰੀ ਹੈਂਡਬਾਲ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗ਼ਾ (ਗੋਲਡ ਮੈਡਲ) ਹਾਸਲ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਸਮੁੱਚੇ ਸਨੌਰ ਇਲਾਕੇ ਦਾ ਨਾਂ ਸੂਬਾ ਪੱਧਰ ’ਤੇ ਰੌਸ਼ਨ ਕੀਤਾ ਹੈ।ਇਸ ਸ਼ਾਨਦਾਰ ਪ੍ਰਾਪਤੀ ਅਤੇ ਇਤਿਹਾਸਕ ਜਿੱਤ ਦੀ ਖ਼ੁਸ਼ੀ ਵਿੱਚ ਸਕੂਲ ਪ੍ਰਬੰਧਕ ਬਲਦੀਸ਼ ਕੌਰ ਅਤੇ ਚੇਅਰਮੈਨ ਵਿਵੇਕ ਸ਼ਰਮਾ ਵਲੋਂ ਵਿਦਿਆਰਥੀ ਦੇ ਮਾਤਾ-ਪਿਤਾ, ਕੋਚ ਹਰਪ੍ਰੀਤ ਸਿੰਘ, ਮੈਡਮ ਨਵਜੋਤ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕ ਸ੍ਰੀਮਤੀ ਬਲਦੀਸ਼ ਕੌਰ ਨੇ ਖਿਡਾਰੀ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਪਰਮਪ੍ਰੀਤ ਸਿੰਘ ਪਟਿਆਲਾ ਜ਼ਿਲ੍ਹੇ ਦੀ ਹੈਂਡਬਾਲ ਟੀਮ ਦਾ ਇੱਕ ਬੇਹੱਦ ਕਾਬਲ ਅਤੇ ਹੋਣਹਾਰ ਖਿਡਾਰੀ ਹੈ। ਉਨ੍ਹਾਂ ਕਿਹਾ ਕਿ ਇਸ ਵੱਡੀ ਜਿੱਤ ਦਾ ਅਸਲ ਸਿਹਰਾ ਵਿਦਿਆਰਥੀ ਦੀ ਨਿਰੰਤਰ ਸਖ਼ਤ ਮਿਹਨਤ, ਲਗਨ ਅਤੇ ਕੋਚ ਹਰਪ੍ਰੀਤ ਸਿੰਘ ਦੀ ਸੁਚੱਜੀ ਅਗਵਾਈ ਹੇਠ ਦਿੱਤੀ ਗਈ ਸਿਖਲਾਈ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਿਹਨਤੀ ਬੱਚੇ ਭਵਿੱਖ ਵਿੱਚ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਅਤੇ ਉਨ੍ਹਾਂ ਦੇ ਦ੍ਰਿੜ੍ਹ ਇਰਾਦੇ ਪੰਜਾਬ ਦਾ ਨਾਂ ਦੇਸ਼ ਭਰ ਵਿੱਚ ਚਮਕਾਉਂਦੇ ਹਨ।ਸਕੂਲ ਦੇ ਚੇਅਰਮੈਨ ਸ੍ਰੀ ਵਿਵੇਕ ਸ਼ਰਮਾ ਨੇ ਪਰਮਪ੍ਰੀਤ ਸਿੰਘ ਨੂੰ ਭਵਿੱਖ ਵਿੱਚ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਖੇਡਾਂ ਨਾਲ ਬੱਚਿਆਂ ਵਿੱਚ ਆਪਸੀ ਟੀਮ ਭਾਵਨਾ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਅਗਵਾਈ ਦੇ ਗੁਣ ਪੈਦਾ ਹੁੰਦੇ ਹਨ।