27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਨੌਜਵਾਨ ਜਸ਼ਨ ਦੇ ਕਤਲ ਮਾਮਲੇ ’ਚ ਨਵਾਂ ਮੋੜ- ਸਨੌਰ ’ਚ ਜਸ਼ਨ ਵਿਰਕ ਕਤਲ ਕੇਸ ਮੁੜ ਚਰਚਾ ’ਚ, ਪੁਲਿਸ

ਸਨੌਰ, 26 ਸਤੰਬਰ (ਸੋਖਲ)-ਸਨੌਰ ਵਿਚ ਅਗਸਤ ਮਹੀਨੇ ਦੌਰਾਨ ਹੋਏ ਨੌਜਵਾਨ ਜਸ਼ਨ ਵਿਰਕ ਦੇ ਕਤਲ ਮਾਮਲੇ ਵਿਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਮਾਮਲੇ ਦੇ ਮੁਦਈ ਅਮਨਦੀਪ ਸਿੰਘ ਅਮਨ ਢੋਟ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਕਾਰਵਾਈ ’ਤੇ ਸਵਾਲ ਚੁੱਕੇ ਅਤੇ ਇੱਕ ਰੋਹਿਤ ਕੌਸ਼ਲ ਨਾਮਕ ਵਿਅਕਤੀ ਨੂੰ ਬੇਵਜ੍ਹਾ ਤੰਗ - ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ।

ਪ੍ਰੈਸ ਕਾਨਫਰੰਸ ਕਰਦੇ ਹੋਏ ਅਮਨਦੀਪ ਸਿੰਘ ਅਮਨ ਢੋਟ ਆਪਣੇ ਸਾਥੀਆਂ ਸਮੇਤ। ਤਸਵੀਰ ਗੀਤਵਿੰਦਰ ਸੋਖਲ 27-09-2026
ਸਨੌਰ, 26 ਸਤੰਬਰ (ਸੋਖਲ)-ਸਨੌਰ ਵਿਚ ਅਗਸਤ ਮਹੀਨੇ ਦੌਰਾਨ ਹੋਏ ਨੌਜਵਾਨ ਜਸ਼ਨ ਵਿਰਕ ਦੇ ਕਤਲ ਮਾਮਲੇ ਵਿਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਮਾਮਲੇ ਦੇ ਮੁਦਈ ਅਮਨਦੀਪ ਸਿੰਘ ਅਮਨ ਢੋਟ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਕਾਰਵਾਈ ’ਤੇ ਸਵਾਲ ਚੁੱਕੇ ਅਤੇ ਇੱਕ ਰੋਹਿਤ ਕੌਸ਼ਲ ਨਾਮਕ ਵਿਅਕਤੀ ਨੂੰ ਬੇਵਜ੍ਹਾ ਤੰਗ - ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਅਮਨ ਢੋਟ ਨੇ ਦੋਸ਼ ਲਗਾਇਆ ਕਿ ਜਸ਼ਨ ਵਿਰਕ ਕਤਲ ਮਾਮਲੇ ਚ ਇਕ ਰੋਹਿਤ ਕੌਸ਼ਲ ਨਾਮਕ ਬੇਕਸੂਰ ਵਿਅਕਤੀ, ਜੋ ਉਨ੍ਹਾਂ ਦਾ ਕਰੀਬੀ ਵੀ ਹੈ, ਨੂੰ ਸਨੌਰ ਪੁਲਿਸ ਵਲੋਂ ਸਿਆਸੀ ਰੰਜਿਸ਼ ਦੇ ਚਲਦਿਆਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਵਲੋਂ ਸਿਆਸੀ ਰੰਜਿਸ਼ ਤਹਿਤ ਕਾਰਵਾਈ ਕੀਤੇ ਜਾਣ ਦਾ ਉਨ੍ਹਾਂ ਨੂੰ ਸ਼ੱਕ ਹੈ। ਅਮਨਦੀਪ ਸਿੰਘ ਨੇ ਦੱਸਿਆ ਕਿ ਕਤਲ ਮਾਮਲੇ ਨਾਲ ਸੰਬੰਧਤ ਦਰਜ ਪਰਚੇ ਵਿੱਚ ਇੱਕ ਅਮਨ ਨਾਮਕ ਵਿਅਕਤੀ ਦਾ ਨਾਮ ਵੀ ਸ਼ਾਮਲ ਸੀ ਜੌ ਕਤਲ ਵਾਲੀ ਜਗਾ ਦੇ ਨੇੜੇ ਬੇਕਰੀ ਦਾ ਕੰਮ ਕਰਦਾ ਹੈ ਕਤਲ ਦੇ ਸਮੇਂ ਓਹ ਮੌਕੇ ਤੇ ਮੌਜੂਦ ਸੀ ਅਤੇ ਲੜਾਈ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਕਤ ਵਿਅਕਤੀ ਦਾ ਨਾਮ ਮਾਮਲੇ ਵਿੱਚੋਂ ਬਾਹਰ ਕੱਢਣ ਲਈ ਉਹ ਹਲਫ਼ੀਆ ਬਿਆਨ ਵੀ ਦੇ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਕਿਸੇ ਵੀ ਬੇਗੁਨਾਹ ਵਿਅਕਤੀ ਨੂੰ ਬਿਨਾਂ ਕਾਰਨ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਖ਼ਿਲਾਫ਼ ਕੋਈ ਸਬੂਤ ਨਹੀਂ ਹੈ ਤਾਂ ਉਸ ਨੂੰ ਮਾਮਲੇ ਵਿਚੋਂ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਇਸ ਸੰਬੰਧੀ ਥਾਣਾ ਮੁੱਖੀ ਅਵਤਾਰ ਸਿੰਘ ਨੇ ਕਿਹਾ ਕਿ ਕੋਈ ਸਿਆਸੀ ਰੰਜਿਸ਼ ਤਹਿਤ ਨੂੰ ਨਕਾਰਦਿਆਂ ਕਿਹਾ ਕਿ ਇਹ ਕਤਲ ਕੇਸ ਦਾ ਮਾਮਲਾ ਹੈ ਇਸ ਮਾਮਲੇ ’ਚ ਕਿਸੇ ਨੂੰ ਵੀ ਤਫਤੀਸ਼ ਲਈ ਬੁਲਾ ਸਕਦੇ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਇਸ ਮਾਮਲੇ ਚ 6 ਨਾਮਜਦ ਵਿਅਕਤੀਆ ਖ਼ਿਲਾਫ਼ ਮਾਮਲਾ ਦਰਜ਼ ਹੈ ਅਤੇ ਹੁਣ ਤੱਕ ਦੋਸ਼ੀਆਂ ਦਾ ਸਾਥ ਦੇਣ ਵਾਲੇ ਸਮੇਤ 6 ਵਿਅਕਤੀ ਕਾਬੂ ਕਰ ਲਏ ਹਨ। ਓਹਨਾ ਕਿਹਾ ਕਿ ਇਸ ਮਾਮਲੇ ਨੂੰ ਹਰ ਪੱਖ ਨਾਲ ਦੇਖਿਆ ਜਾ ਰਿਹਾ ਹੈ।
ਪਿਛਲੀ ਖ਼ਬਰ ‘ ਲੋਕ ਸੇਵਾ ਮੰਚ’ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਖ਼ੂਨਦਾਨੀਆਂ ਨੂੰ ਬੂਟੇ ਵੀ... ਅਗਲੀ ਖ਼ਬਰ ਰਾਜਪੁਰਾ ਵਿਖੇ 10 ਨੂੰ ਲਗਾਇਆ ਜਾਵੇਗਾ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।