30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗ਼ਲਤ ਅਨਸਰਾਂ ਨੂੰ ਕਿਰਾਏ ਦੇ ਮਕਾਨ ’ਚ ਰੱਖਣ ਵਾਲੇ ਮਾਲਕਾਂ ਖ਼ਿਲਾਫ਼ ਹੋਵੇਗੀ ਕਾਰਵਾਈ

ਪਟਿਆਲਾ, 29 ਸਤੰਬਰ (ਮਨਦੀਪ ਸਿੰਘ ਖਰੌੜ)- ਪੀ. ਜੀ.

ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ 30-09-2026
ਪਟਿਆਲਾ, 29 ਸਤੰਬਰ (ਮਨਦੀਪ ਸਿੰਘ ਖਰੌੜ)- ਪੀ. ਜੀ. ਤੇ ਆਪਣੇ ਮਕਾਨ ਵਿਚ ਕਿਰਾਏਦਾਰਾਂ ਨੂੰ ਪੁਲਿਸ ਪੜਤਾਲ ਨਾ ਕਰਵਾਉਣ ਦੇ ਮਾਮਲੇ ਵਿਚ ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੇ ਘਰ ਵਿਚ ਕੋਈ ਗ਼ਲਤ ਅਨਸਰ ਕਿਰਾਏ ’ਤੇ ਰਹਿ ਰਿਹਾ ਹੈ ਤਾਂ ਇਸ ਮਾਮਲੇ ਵਿਚ ਮਕਾਨ ਮਾਲਕ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸਨ ਅਤੇ ਪੁਲਿਸ ਵਲੋਂ ਪਹਿਲਾਂ ਹੀ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਜਿਹੜੇ ਵਿਅਕਤੀ ਆਪਣੇ ਘਰਾਂ ਅਤੇ ਪੀ.ਜੀ. ਵਿਚ ਕਿਰਾਏਦਾਰ ਰੱਖਦੇ ਹਨ ਉਨ੍ਹਾਂ ਦੇ ਪੂਰੇ ਵੇਰਵੇ ਸੰਬੰਧਤ ਥਾਣੇ ਵਿਚ ਦਿੱਤੇ ਜਾਣ। ਇਸ ਦਾ ਮੁੱਖ ਕਾਰਨ ਇਹ ਹੈ ਕਿ ਕੋਈ ਵੀ ਗ਼ਲਤ ਅਨਸਰ ਪਟਿਆਲਾ ਜ਼ਿਲ੍ਹੇ ਵਿਚ ਆ ਕੇ ਨਾ ਰਹਿ ਸਕੇ। ਕਈ ਵਾਰ ਹੁੰਦਾ ਹੈ ਕਿ ਲੋਕੀ ਹੋਰ ਜਿਲ੍ਹਿਆਂ ਵਿਚ ਕ੍ਰਾਈਮ ਕਰਕੇ ਦੂਸਰੇ ਜ਼ਿਲ੍ਹਿਆਂ ਵਿਚ ਲੁੱਕ ਕੇ ਕਿਰਾਏ ’ਤੇ ਰਹਿਣ ਲੱਗ ਜਾਂਦੇ ਹਨ ਉਨ੍ਹਾਂ ਦੀ ਜਾਣਕਾਰੀ ਪੁਲਿਸ ਕੋਲ ਨਾ ਹੋਣ ਕਰਕੇ ਮੁਲਜਮ ਲੰਮੇ ਸਮੇਂ ਤੱਕ ਪੁਲਿਸ ਤੋਂ ਬਚਦੇ ਰਹਿੰਦੇ ਹਨ। ਇਸ ਕਰਕੇ ਇਹ ਮਕਾਨ ਮਾਲਕ ਦੀ ਜਿੰਮੇਵਾਰੀ ਹੈ ਕਿ ਉਹ ਕਿਹੋ ਜਿਹੇ ਵਿਅਕਤੀਆਂ ਨੂੰ ਆਪਣੇ ਘਰ ਰੱਖ ਰਿਹਾ ਹੈ ਜੇਕਰ ਕਿਸੇ ਕੇਸ ਵਿਚ ਪਟਿਆਲਾ ਜਿਲ੍ਹੇ ਵਿਚ ਕਿਰਾਏ ’ਤੇ ਰਹਿੰਦੇ ਵਿਅਕਤੀ ਦੀ ਸ਼ਮੂਲੀਅਤ ਹੁੰਦੀ ਹੈ ਤਾਂ ਉਸ ਮਾਮਲੇ ਵਿਚ ਮਕਾਨ ਮਾਲਕ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ ਅਗਲੀ ਖ਼ਬਰ ਦਿੱਤੂਪੁਰ ਦਾ ਟਿਵਾਣਾ ਕਬੱਡੀ ਕੱਪ 5,6 ਅਤੇ 7 ਨੂੰ- ਚੇਅਰਮੈਨ ਟਿਵਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।