01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬਾਬਾ ਨਰਿੰਦਰ ਸਿੰਘ ਅੱਜ ਪਹੁੰਚਣਗੇ ਅਲੌਹਰਾਂ ਸਾਹਿਬ

ਨਾਭਾ, 30 ਸਤੰਬਰ (ਵਰਿੰਦਰ ਵਰਮਾ)- ਅਮਰੀਕਾ ਤੇ ਕੈਨੇਡਾ ਦੀ ਧਰਤੀ ’ਤੇ ਸਿੱਖੀ ਦੇ ਪ੍ਰਚਾਰ, ਗੁਰਮਤਿ ਦੇ ਸੰਦੇਸ਼ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਅੱਗੇ ਵਧਾਉਣ ਉਪਰੰਤ ਬਾਬਾ ਨਰਿੰਦਰ ਸਿੰਘ ਅੱਜ ਨਾਭਾ ਨੇੜਲੇ ਪਿੰਡ ਅਲੌਹਰਾਂ ਸਥਿਤ ਵਿਸ਼ਵ ਪ੍ਰਸਿੱਧ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਪਹੁੰਚਣਗੇ। ਵਿਦੇਸ਼ ਦੌਰੇ ਦੌਰਾਨ ਉਨ੍ਹਾਂ ਨੂੰ ਮਿਲੇ ਵੱਖ-ਵੱਖ ਮਾਣ-ਸਨਮਾਨਾਂ ਕਾਰਨ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਇਲਾਕੇ ਦੀ ਸੰਗਤ ਵਿਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ।

ਅਜੀਤ ਡੈਸਕ 01-10-2026
ਨਾਭਾ, 30 ਸਤੰਬਰ (ਵਰਿੰਦਰ ਵਰਮਾ)- ਅਮਰੀਕਾ ਤੇ ਕੈਨੇਡਾ ਦੀ ਧਰਤੀ ’ਤੇ ਸਿੱਖੀ ਦੇ ਪ੍ਰਚਾਰ, ਗੁਰਮਤਿ ਦੇ ਸੰਦੇਸ਼ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਅੱਗੇ ਵਧਾਉਣ ਉਪਰੰਤ ਬਾਬਾ ਨਰਿੰਦਰ ਸਿੰਘ ਅੱਜ ਨਾਭਾ ਨੇੜਲੇ ਪਿੰਡ ਅਲੌਹਰਾਂ ਸਥਿਤ ਵਿਸ਼ਵ ਪ੍ਰਸਿੱਧ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਪਹੁੰਚਣਗੇ। ਵਿਦੇਸ਼ ਦੌਰੇ ਦੌਰਾਨ ਉਨ੍ਹਾਂ ਨੂੰ ਮਿਲੇ ਵੱਖ-ਵੱਖ ਮਾਣ-ਸਨਮਾਨਾਂ ਕਾਰਨ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਇਲਾਕੇ ਦੀ ਸੰਗਤ ਵਿਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ। ਵਿਦੇਸ਼ੀ ਦੌਰੇ ਦੌਰਾਨ ਕੈਨੇਡਾ ਦੇ ਬਰੈਂਪਟਨ ਸਥਿਤ ਹਿੰਦੂ ਸਭਾ ਮੰਦਰ ਵਿਖੇ ਵੀ ਬਾਬਾ ਨਰਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੰਦਰ ਦੇ ਪ੍ਰਧਾਨ ਮਧੁਸੂਧਨ ਲਾਮਾ, ਮੁੱਖ ਪੁਜਾਰੀ ਅਭੈ ਸ਼ਾਸਤਰੀ, ਮੈਂਬਰ ਅਸ਼ਵਨੀ ਕੇ. ਜੋਸ਼ੀ ਅਤੇ ਹੋਰ ਅਹੁਦੇਦਾਰਾਂ ਨੇ ਬਾਬਾ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਹਿੰਦੂ ਸਭਾ ਮੰਦਰ ਦੀ ਅਧਿਕਾਰਤ ਜਾਣਕਾਰੀ ਅਨੁਸਾਰ ਮਧੁਸੂਧਨ ਲਾਮਾ ਮੰਦਰ ਦੇ ਪ੍ਰਧਾਨ ਹਨ, ਜਦਕਿ ਅਸ਼ਵਨੀ ਕੇ. ਜੋਸ਼ੀ ਪ੍ਰਬੰਧਕੀ ਬੋਰਡ ਦੇ ਡਾਇਰੈਕਟਰ ਹਨ। ਵਿਦੇਸ਼ ਦੌਰਾ ਸਮਾਪਤ ਕਰਕੇ ਅੱਜ ਬਾਬਾ ਨਰਿੰਦਰ ਸਿੰਘ ਦਾ ਅਲੌਹਰਾਂ ਸਾਹਿਬ ਪਹੁੰਚਣ ’ਤੇ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਭਾਈ ਭੁਪਿੰਦਰ ਸਿੰਘ, ਭਾਈ ਗੁਰਿੰਦਰ ਸਿੰਘ ਤਲਵੰਡੀ, ਗਿਆਨੀ ਗੁਰਦੀਪ ਸਿੰਘ, ਭਾਈ ਹਰਜੀਤ ਸਿੰਘ, ਹਿੰਦੂ ਸਭਾ ਮੰਦਿਰ ਪ੍ਰਧਾਨ ਮਧੂਸੂਦਨ ਲਾਂਮਾ, ਮੁੱਖ ਪੁਜਾਰੀ ਅਭੈ ਸ਼ਾਸਤਰੀ, ਮੈਂਬਰ ਅਸ਼ਵਨੀ ਜੋਸ਼ੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਰਾਇਣ ਸਿੰਘ ਨਰਸੋਤ ਦੀ ਅਗਵਾਈ ਹੇਠ ਵਰਕਰਾਂ ਦਾ ਜਥਾ ਭਾਜਪਾ ਦੀ ਰੈਲੀ ’ਚ ਸ਼ਮੂਲੀਅਤ ਕਰਨ ਲਈ ਹੋਇਆ ਰਵਾਨਾ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।