02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸੀਨੀਅਰ ਸਿਟੀਜ਼ਨ ਭਵਨ ਵਿਖੇ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ

ਰਾਜਪੁਰਾ, 1 ਅਕਤੂਬਰ (ਜੀ. ਪੀ.

ਰਾਜਪੁਰਾ ਦੇ ਸੀਨੀਅਰ ਸਿਟੀਜਨ ਭਵਨ ਵਿਖੇ ਬਜ਼ੁਰਗਾਂ ਨੂੰ ਸਨਮਾਨਿਤ ਕਰਦੇ ਹੋਏ ਨਗਰ ਕੌਂਸਲ ਪ੍ਰਧਾਨ ਰਿਤੇਸ਼ ਬਾਂਸਲ, ਇਕਬਾਲ ਸਿੰਘ ਸੱਭਰਵਾਲ ਅਤੇ ਹੋਰ ਮੈਂਬਰ। ਤਸਵੀਰ : ਗੁਰਵਿੰਦਰ ਪਾਲ ਸਿੰਘ 02-10-2026
ਰਾਜਪੁਰਾ, 1 ਅਕਤੂਬਰ (ਜੀ. ਪੀ. ਸਿੰਘ)- ਸਥਾਨਕ ਸੀਨੀਅਰ ਸਿਟੀਜਨ ਕੌਂਸਲ ਵਿਖੇ ਕੌਂਸਲ ਦੇ ਪ੍ਰਧਾਨ ਇਕਬਾਲ ਸਿੰਘ ਸੱਭਰਵਾਲ ਦੀ ਅਗਵਾਈ ’ਚ ਸੀਨੀਅਰ ਸਿਟੀਜ਼ਨ ਭਵਨ ਵਿਖੇ ਅੰਤਰਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ ਮਨਾਇਆ ਗਿਆ, ਜਿਸ ਵਿਚ ਨਗਰ ਕੋਂਸਲ ਦੇ ਪ੍ਰਧਾਨ ਰਿਤੇਸ਼ ਬਾਂਸਲ ਮੁੱਖ ਮਹਿਮਾਨ ਵਜੋਂ ਤੇ ਕੌਂਸਲਰ ਕ੍ਰਿਸ਼ਨ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ 85 ਸਾਲਾਂ ਤੋਂ ਵੱਧ ਦੇ ਕੌਂਸਲ ਦੇ ਮੈਂਬਰ ਅਤੇ ਸ਼ਹਿਰ ਦੇ ਬਜ਼ੁਰਗ ਓਮ ਪ੍ਰਕਾਸ਼ ਨਾਗਪਾਲ, ਦੇਵੀ ਦਿਆਲ ਹੰਸ, ਸੁਰਿੰਦਰ ਸਿੰਘ ਅਤੇ ਸ਼ਕੁੰਤਲਾ ਦੇਵੀ। ਇਸੇ ਤਰ੍ਹਾਂ 80 ਸਾਲ ਤੋਂ ਵੱਧ ਪਿਆਰੇ ਲਾਲ ਮਲਹੋਤਰਾ, ਜਗਰੂਪ ਸਿੰਘ, ਐੱਸ. ਪੀ. ਆਹਲੂਵਾਲੀਆ, ਗੁਰਚਰਨ ਸਿੰਘ ਪੰਛੀ, ਕੇ.ਕੇ. ਕੌਛੜ, ਪ੍ਰੋ. ਬੀ.ਕੇ. ਛਾਬੜਾ, ਸ਼ਰਨਪਾਲ ਸਿੰਘ, ਬੰਤ ਸਿੰਘ ਸਮੇਤ 22 ਬਜ਼ੁਰਗਾਂ ਨੂੰ ਮਠਿਆਈ ਤੇ ਹੋਰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਿਆਰੇ ਲਾਲ ਮਲਹੋਤਰਾ ਵਲੋਂ 5 ਲੋੜਵੰਦ ਲੜਕੀਆਂ ਨੂੰ ਆਪਣੇ ਵਲੋਂ ਸਿਲਾਈ ਮਸ਼ੀਨਾਂ ਦਿੱਤੀਆਂ। ਇਸ ਮੌਕੇ ਮੁੱਖ ਮਹਿਮਾਨ ਰਿਤੇਸ਼ ਬਾਂਸਲ ਨੇ ਕਿਹਾ ਕਿ ਬਜ਼ੁਰਗ ਸਾਡੀ ਧਰੋਹਰ ਅਤੇ ਮਾਰਗ ਦਰਸ਼ਕ ਹਨ। ਜਿਨ੍ਹਾਂ ਦੇ ਪੂਰਣਿਆਂ ’ਤੇ ਚੱਲ ਕੇ ਉਹ ਇਸ ਮੁਕਾਮ ’ਤੇ ਪਹੁੰਚੇ ਹਨ। ਉਨ੍ਹਾਂ ਮੁੱਖ ਮੰਤਰੀ ਤੀਰਥ ਯਾਤਰਾ ਲਈ ਸਾਰੇ ਬਜ਼ੁਰਗ ਨੂੰ ਸੱਦਾ ਦਿੱਤਾ ਤੇ ਕਿਹਾ ਕਿ ਜਿਹੜੇ ਬਜ਼ੁਰਗ ਇਸ ਤੀਰਥ ਯਾਤਰਾ ਤਹਿਤ ਤੀਰਥ ਅਸਥਾਨਾਂ ’ਤੇ ਦਰਸ਼ਨ ਕਰਨਾ ਚਾਹੁੰਦੇ ਹਨ ਉਹ ਆਪਣੇ ਅਧਾਰ ਕਾਰਡਾਂ ਦੀ ਕਾਪੀ ਉਨ੍ਹਾਂ ਕੋਲ ਜਮ੍ਹਾਂ ਕਰਵਾਉਣ ਤਾਂ ਜੋ ਵਧੀਆ ਇੰਤਜਾਮ ਕੀਤਾ ਜਾ ਸਕੇ। ਸਮਾਰੋਹ ਦੌਰਾਨ ਡਾ. ਗੁਰਵਿੰਦਰ ਅਮਨ ਤੇ ਭਾਰਤ ਭੂਸ਼ਨ ਕਾਮਰਾ ਨੇ ਸਟੇਜ ਸਕੱਤਰ ਦਾ ਕੰਮ ਬਾਖੂਬੀ ਨਿਭਾਇਆ। ਇਸ ਮੌਕੇ ਚਰਨਜੀਤ ਸਿੰਘ ਨਾਮਧਾਰੀ, ਸਾਬਕਾ ਪ੍ਰਧਾਨ ਅਤੇ ਸਿਟੀਜਨ ਕੌਂਸਲ ਪੰਜਾਬ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਖੁਰਾਣਾ, ਸਾਬਕਾ ਪ੍ਰਧਾਨ ਰਤਨ ਸ਼ਰਮਾ, ਮੀਤ ਪ੍ਰਧਾਨ ਦਤਾਰ ਸਿੰਘ ਭਾਟੀਆ, ਜਨਰਲ ਸਕੱਤਰ ਨਰੇਸ਼ ਵਲੈਚਾ, ਕਰਨੈਲ ਸਿੰਘ ਪਰਵਾਨਾ, ਕੁਲਬੀਰ ਸਿੰਘ ਚੱਡਾ, ਸਤੀਸ਼ ਸ਼ਰਮਾ ਤੇ ਗਿਆਨ ਚੰਦ ਸ਼ਰਮਾ ਸਮੇਤ ਹੋਰ ਮੌਜੂਦ ਸਨ।
ਪਿਛਲੀ ਖ਼ਬਰ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਵੱਖ-ਵੱਖ ਜਮਾਤਾਂ ਦਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਵਿਧਵਾ ਔਰਤ ਵਲੋਂ ਫਾਹਾ ਲੈਣ ’ਤੇ ਨੂੰਹ, ਪੁੱਤਰ, ਸੱਸ ਸਹੁਰਾ ਸਮੇਤ 6 ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।