05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਦੂਨ ਵਾਦੀ ’ਚ ਪੰਜਾਬੀ ਗਾਇਕਾਂ ਨੇ ਬਿਖੇਰੇ ਸੂਫ਼ੀ ਤੇ ਸੱਭਿਆਚਾਰਕ ਗਾਇਕੀ ਦੇ ਰੰਗ

ਪਟਿਆਲਾ, 4 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਭਾਸ਼ਾ ਵਿਭਾਗ ਵਲੋਂ ‘ਪੰਜਾਬੋਂ ਬਾਹਰ’ ਸਾਹਿਤਕ ਤੇ ਸੱਭਿਆਚਾਰਕ ਸਮਾਗਮਾਂ ਦੀ ਲੜੀ ਤਹਿਤ ਦੇਹਰਾਦੂਨ ਦੀ ਸ. ਭਗਵਾਨ ਸਿੰਘ ਯੂਨੀਵਰਸਿਟੀ ਬਾਲਾਵਾਲਾ ਵਿਖੇ ਸੰਗੀਤਕ ਸ਼ਾਮ ਕਰਵਾਈ ਗਈ, ਜਿਸ ਦੌਰਾਨ ਉੱਘੇ ਸੂਫ਼ੀ ਗਾਇਕ ਯਾਕੂਬ ਤੇ ਸੱਭਿਆਚਾਰਕ ਗਾਇਕੀ ਦੇ ਮੁਦਈ ਰੰਗਲੇ ਸਰਦਾਰਾਂ ਦੀ ਟੀਮ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।

ਅਜੀਤ ਡੈਸਕ 05-10-2026
ਪਟਿਆਲਾ, 4 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਭਾਸ਼ਾ ਵਿਭਾਗ ਵਲੋਂ ‘ਪੰਜਾਬੋਂ ਬਾਹਰ’ ਸਾਹਿਤਕ ਤੇ ਸੱਭਿਆਚਾਰਕ ਸਮਾਗਮਾਂ ਦੀ ਲੜੀ ਤਹਿਤ ਦੇਹਰਾਦੂਨ ਦੀ ਸ. ਭਗਵਾਨ ਸਿੰਘ ਯੂਨੀਵਰਸਿਟੀ ਬਾਲਾਵਾਲਾ ਵਿਖੇ ਸੰਗੀਤਕ ਸ਼ਾਮ ਕਰਵਾਈ ਗਈ, ਜਿਸ ਦੌਰਾਨ ਉੱਘੇ ਸੂਫ਼ੀ ਗਾਇਕ ਯਾਕੂਬ ਤੇ ਸੱਭਿਆਚਾਰਕ ਗਾਇਕੀ ਦੇ ਮੁਦਈ ਰੰਗਲੇ ਸਰਦਾਰਾਂ ਦੀ ਟੀਮ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਸਮਾਗਮ ਦੌਰਾਨ ਉੱਤਰਾਖੰਡ ਦੇ ਸੱਭਿਆਚਾਰਕ ਸਕੱਤਰ ਜੁਗਲ ਕਿਸ਼ੋਰ ਪੰਤ ਮੁੱਖ ਮਹਿਮਾਨ ਵਜੋਂ ਪਹੁੰਚੇ। ਗੌਰਵ ਭਾਰਤੀ ਸਿੱਖਿਆ ਸੰਸਥਾਨ ਦੇ ਗਵਰਨਿੰਗ ਕੌਂਸਲ ਮੈਂਬਰ ਪ੍ਰੋ. ਏ.ਐਸ. ਬਰਾੜ, ਸੰਸਥਾਨ ਦੇ ਚੇਅਰਮੈਨ ਐਸ.ਪੀ. ਸਿੰਘ ਤੇ ਪ੍ਰਧਾਨ ਪ੍ਰੋ. ਗੌਰਵਜੀਤ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਯੂਨੀਵਰਸਿਟੀ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਵਿਦਿਆਰਥੀਆਂ ਤੋਂ ਇਲਾਵਾ ਦੇਹਰਾਦੂਨ ਦੇ ਪੰਜਾਬੀ ਭਾਈਚਾਰੇ ਨੇ ਵੀ ਸਮਾਗਮ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮੇਜ਼ਬਾਨ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜੇ. ਕੁਮਾਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸੰਗੀਤਕ ਸ਼ਾਮ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਪੁੱਜੇ ਸੂਫ਼ੀ ਗਾਇਕ ਯਾਕੂਬ ਨੇ ਆਪਣੀ ਸੁਰੀਲੀ ਆਵਾਜ਼ ’ਚ ‘ਆਵੋ ਨੀ ਸਈਓ ਮੈਂ ਵਰ ਪਾਇਆ..’, ਨਾਲ ਸਮਾਗਮ ’ਚ ਸ਼ਾਮਲ ਹਰ ਵਰਗ ਦੇ ਸਰੋਤੇ ਨੂੰ ਝੂੰਮਣ ਲਗਾ ਦਿੱਤਾ। ਯਾਕੂਬ ਨੇ ਸਰੋਤਿਆਂ ਦੀ ਫ਼ਰਮਾਇਸ਼ ’ਤੇ ‘ਦਮਾ-ਦਮ ਮਸਤ ਕਲੰਦਰ’ ਗੀਤ ਨਾਲ ਆਪਣੀ ਪੇਸ਼ਕਾਰੀ ਨੂੰ ਵਿਰਾਮ ਦਿੱਤਾ। ਫਿਰ ‘ਰੰਗਲੇ ਸਰਦਾਰ’ ਟੀਮ ਨੇ ਆਜ਼ਮ ਖਾਨ ਦੀ ਅਗਵਾਈ ’ਚ ਮੰਚ ਸੰਭਾਲਿਆ ਤੇ ਟੀਮ ’ਚ ਸ਼ਾਮਲ ਬਾਕੀ ਗਾਇਕਾਂ ਸਬਰ ਸਿੰਘ ਖੋਖਰ, ਜਸਕਰਨ ਗਿੱਲ ਤੇ ਮਨਿੰਦਰ ਬਰਾੜ ਨਾਲ ਮਿਲ ਕੇ ਆਪਣੇ ਚਰਚਿਤ ਗੀਤ ‘ਕੌਣ ਕਿਸੇ ਦਾ ਕਰਦਾ ਏ..’ ਨਾਲ ਮਿਲ ਕੇ ਸ਼ੁਰੂਆਤ ਕੀਤੀ। ਮੇਜ਼ਬਾਨ ਯੂਨੀਵਰਸਿਟੀ ਦੇ ਮੈਨੇਜਰ ਜ਼ੋਰਾਵਰ ਸਿੰਘ ਤੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਜ਼ਿਲਿਆਂ ਦੇ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਜਟਾਣਾ ਮੋਗਾ, ਮਨਜੀਤ ਪੁਰੀ ਫ਼ਰੀਦਕੋਟ ਤੇ ਡਾ. ਸੰਦੀਪ ਸ਼ਰਮਾ ਲੁਧਿਆਣਾ, ਪ੍ਰਿੰ. ਰਾਜੇਸ਼ ਮੋਹਨ ਫ਼ਰੀਦਕੋਟ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਤੇ ਬਲਵਿੰਦਰ ਸੰਧੂ, ਖੋਜ ਅਫ਼ਸਰ ਡਾ. ਸੰਤੋਖ ਸਿੰਘ, ਡਾ. ਸੁਖਦਰਸ਼ਨ ਸਿੰਘ ਚਹਿਲ, ਡਾ. ਮਨਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ, ਲਿਖਾਰੀ ਕੁਮਾਰ ਜਗਦੇਵ ਸਿੰਘ ਬਰਾੜ ਸਮੇਤ ਡੈਲੀਗੇਟਸ ਤੇ ਲੇਖਕ ਹਾਜ਼ਰ ਸਨ।
ਪਿਛਲੀ ਖ਼ਬਰ ਬਸੰਤਪੁਰਾ ਤੇ ਭੇਡਵਾਲ ਮੰਡੀ ’ਚ ਝੋਨੇ ਦੀ ਲਿਫ਼ਟਿੰਗ ਨਹੀਂ ਹੋਈ ਸ਼ੁਰੂ ਅਗਲੀ ਖ਼ਬਰ 3100 ਖੇਡ ਮੈਦਾਨ, ਨਸ਼ਿਆਂ ਖ਼ਿਲਾਫ਼ ਵੱਡਾ ਹਥਿਆਰ- ਚੇਅਰਮੈਨ ਮਹਿਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।