‘ ਯੁੱਧ ਨਸ਼ਿਆਂ ਵਿਰੁੱਧ’ ਜਾਗ੍ਰਿਰਤੀ ਥੀਏਟਰ ਸਪਤਾਹ ਤਹਿਤ ਨਾਟਕ ਮੇਲੇ ਕਰਵਾਏ
ਪਟਿਆਲਾ, 5 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਦਮਪਤੀ ਪਦਮਸ੍ਰੀ ਅਵਾਰਡੀ ਪ੍ਰਾਣ ਸੱਭਰਵਾਲ-ਸੁਨੀਤਾ ਸੱਭਰਵਾਲ ਵਲੋਂ ਆਰੰਭੇ “ਯੁੱਧ ਨਸ਼ਿਆਂ ਵਿਰੁੱਧ” ਜਾਗ੍ਰਿਰਤੀ ਥੀਏਟਰ ਸਪਤਾਹ ਤਹਿਤ ‘ਧੰਨਾ ਭਗਤ ਬਿਰੱਧ ਆਸ਼ਰਮ’ ਅਲੀਪੁਰ ਅਰਾਈਆਂ ਅਤੇ ਆਰੀਆ ਕੰਨਿਆ ਸ. ਸ.
ਨ
ਨਟਾਸ ਵਲੋਂ “ਧੰਨਾ ਭਗਤ ਬਿਰਧ ਆਸ਼ਰਮ” ਅਤੇ ਆਰੀਆ ਕੰਨਿਆ ਸਕੂਲ ਵਿਖੇ ਪੇਸ਼ ਨਾਟਕਾਂ ’ਚ ਸ਼ਾਮਿਲ ਸ਼ਖ਼ਸੀਅਤਾਂ, ਪਦਮਸ੍ਰੀ ਅਵਾਰਡੀ ਪ੍ਰਾਣ ਸਭਰਵਾਲ ਅਤੇ ਹੋਰ। ਅਜੀਤ ਤਸਵੀਰ
06-10-2026
ਪਟਿਆਲਾ, 5 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਦਮਪਤੀ ਪਦਮਸ੍ਰੀ ਅਵਾਰਡੀ ਪ੍ਰਾਣ ਸੱਭਰਵਾਲ-ਸੁਨੀਤਾ ਸੱਭਰਵਾਲ ਵਲੋਂ ਆਰੰਭੇ “ਯੁੱਧ ਨਸ਼ਿਆਂ ਵਿਰੁੱਧ” ਜਾਗ੍ਰਿਰਤੀ ਥੀਏਟਰ ਸਪਤਾਹ ਤਹਿਤ ‘ਧੰਨਾ ਭਗਤ ਬਿਰੱਧ ਆਸ਼ਰਮ’ ਅਲੀਪੁਰ ਅਰਾਈਆਂ ਅਤੇ ਆਰੀਆ ਕੰਨਿਆ ਸ. ਸ. ਸਕੂਲ ਲਟੂਰਪੁਰਾ ਵਿਖੇ ਜਾਗ੍ਰਿਰਤੀ ਨਾਟਕ ਮੇਲੇ ਸਫਲਤਾਪੂਰਬਕ ਆਯੋਜਿਤ ਕੀਤੇ ਗਏ। “ਧੰਨਾ ਭਗਤ ਬਿਰੱਧ ਆਸ਼ਰਮ” ਵਿਖੇ ਬਿਰਧ ਦਿਵਸ ਜਸ਼ਨਾਂ ਤਹਿਤ ਆਯੋਜਿਤ ਮੈਡੀਕਲ ਚੈਕਅਪ ਕੈਂਪ ਦਾ ਉਦਘਾਟਨ ਕਰਦਿਆਂ, ਮੁੱਖ ਮਹਿਮਾਨ ਪਦਮਸ੍ਰੀ ਅਵਾਰਡੀ ਪ੍ਰਾਣ ਸੱਭਰਵਾਲ ਨੇ ਆਸ਼ਰਮ ਮੁਖੀ ਗੁਰਸੇਵਕ ਸਿੰਘ ਨੌਨਿਹਾਲ ਨੂੰ ਨਟਾਸ ਦਾ “ਸਿਲਵਰ ਜੁਬਲੀ ਬਿਰਧ ਦਿਵਸ ਅਵਾਰਡ ਆਫ ਆਨਰ, ਸਨਮਾਨ ਚਿੰਨ੍ਹ, ਸ਼ਾਲ, ਬੁੱਕੇ ਅਤੇ ਸੁਨੀਤ ਸਭਰਵਾਲ ਦੀ ਨਵ ਪ੍ਰਕਾਸ਼ਿਤ ਕਾਵਿ ਪੁਸਤਕ “ਜੋ ਹਮ ਬੁਰੇ ਭਲੇ ਸੋ ਤੇਰੇ” ਬਤੌਰ ਸਾਹਿਤਕ ਉਪਹਾਰ ਭੇਂਟ ਕਰਕੇ ਸਨਮਾਨਿਤ ਕੀਤਾ। ਸ੍ਰੀ ਸਭਰਵਾਲ ਨੇ ਕਿਹਾ ਕਿ ਧੰਨਾ ਭਗਤ ਬਿਰਧ ਆਸ਼ਰਮ ਦਾ ਆਲੇ-ਦੁਆਲੇ ਦੇ ਪਿੰਡਾਂ ਨੂੰ ਬਹੁਤ ਵੱਡਾ ਸਹਾਰਾ ਹੈ। ਬਿਰਧ ਮਰੀਜ਼, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਨਹੀਂ ਸੰਭਾਲ ਸਕਦੇ, ਉਨ੍ਹਾਂ ਨੂੰ ਗੁਰਸੇਵਕ ਸਿੰਘ ਨੌਨਿਹਾਲ ਸੰਭਾਲਦਾ ਹੈ। ਇਸ ਦਾ ਪਰਿਵਾਰ ਅਤੇ ਆਸ਼ਰਮ ਸਟਾਫ਼ ਦਿਨ ਰਾਤ ਸੇਵਾ ਲਈ ਤਤਪਰ ਹਨ। ਪੇਸ਼ ਨਾਟਕਾਂ, ਸੁੱਕੀ ਕੁੱਖ, ਸਵੱਛਤਾ ਅਭਿਆਨ “ਰੇਤ ਦੀਆਂ ਕੰਧਾ”, ਕਾਕਾ-ਪਟਾਕਾ ’ਚ ਸ਼ਾਮਿਲ ਕਲਾਕਾਰਾਂ ਪ੍ਰਾਣ ਸਭਰਵਾਲ, ਸੁਭਾਸ਼ ਭਗਤ, ਗੋਪਾਲ ਸ਼ਰਮਾ, ਐਮ.ਐਸ. ਜੱਗੀ, ਅੰਜੂ ਸੈਣੀ, ਪਰਮਜੀਤ ਕੌਰ ਸਿਮਰਨ ਸਰਨਾ, ਖ਼ੁਸ਼ਦੀਪ ਕੌਰ ਆਦਿ ਨੂੰ ਕੈਸ਼ ਅਵਾਰਡ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਸ੍ਰੀ ਗੁਰਸੇਵਕ ਸਿੰਘ ਨੌਨਿਹਾਲ ਨੇ ਅਲੀਪੁਰ ਅਰਾਈਆਂ ਡਿਸਪੈਂਸਰੀ ਸਟਾਫ਼, ਮੇਜਰ ਯੋਗੇਸ਼, ਮੀਡੀਆ ਇੰਚਾਰਜ ਕੁਲਦੀਪ ਸਿੰਘ ਅਤੇ ਮੋਬਾਈਲ ਵਰਲਡ ਦੇ ਐਮ. ਡੀ. ਸ੍ਰੀ ਗੋਬਿੰਦ ਲਾਲ ਸਚਦੇਵਾ, ਪਿੰਡ ਨਿਵਾਸੀਆਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਇਸੀ ਤਰ੍ਹਾਂ ਆਰੀਆਂ ਕੰਨਿਆ ਸੀ. ਸੈਕੰ. ਸਕੂਲ ਵਿਖੇ ਪੇਸ਼ ਨਾਟਕ ਮੇਲੇ ਦਾ ਉਦਘਾਟਨ ਰਾਜ ਦੀਆਂ ਪ੍ਰਸਿੱਧ ਸਮਾਜਿਕ ਸ਼ਖ਼ਸੀਅਤਾਂ ਸੇਠ ਰਾਜੇਸ਼ ਅਗਰਵਾਲ ਐਮ.ਡੀ. ਨਵਯੁਗ ਵਸਤ੍ਰਾਲਿਆ, ਐਡ. ਮਾਨਿਕ ਰਾਜ ਸਿੰਗਲਾ, ਅਸਿਸਟੈਂਟ ਗਵਰਨਰ ਰੋਟਰੀ, ਕੈਰੀਅਰ ਕਾਂਸਲਟੈਂਟ ਅਤੇ ਪ੍ਰਧਾਨ ਪਟਿਆਲਾ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ, ਰਾਜ ਕੌਰ ਮਸਤ ਮੁਖੀ ਮਸਤੀ ਕੀ ਪਾਠ ਸ਼ਾਲਾ, ਪ੍ਰਿੰਸੀਪਲ ਮੈਡਮ ਉਪਮਾ ਅਤੇ ਪ੍ਰਾਣ ਸਭਰਵਾਲ ਨੇ ਸ਼ਲੋਕਾਂ ਤੇ ਉਚਾਰਣ ਦੌਰਾਨ ਕੀਤਾ। ਕਲਾਕਾਰਾਂ ਨੂੰ ਕੈਸ਼ ਅਵਾਰਡ ਚੈੱਕ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸ਼ਖ਼ਸੀਅਤਾਂ ਨੂੰ ਅਵਾਰਡ ਆਫ ਆਨਰ ਸ਼ਾਲ, ਸਨਮਾਨ ਚਿੰਨ੍ਹ, ਕਾਵਿ ਪੁਸਤਕ “ਜੋ ਹਮ ਬੁਰੇ ਭਲੇ ਸੋ ਤੇਰੇ” ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।