ਪਟਿਆਲਾ ਸਕੂਲ ਫਾਰ ਡੈਫ ਐਂਡ ਬਲਾਈਂਡ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਪਟਿਆਲਾ, 6 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਗਲੋਬਲ ਸਿੱਖਸ, ਪਟਿਆਲਾ ਤੇ ਮਹਿਲਾ ਅਧਿਐਨ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਸਾਂਝੇ ਤੌਰ ’ਤੇ ਪਟਿਆਲਾ ਸਕੂਲ ਫਾਰ ਡੈਫ ਐਂਡ ਬਲਾਈਂਡ ਵਿਖੇ ਵਿਦਿਆਰਥਣਾਂ ਲਈ ਮਾਸਿਕ ਸਿਹਤ ਤੇ ਸਫ਼ਾਈ ਸੰਬੰਧੀ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨਾਲ ਬਹੁਤ ਹੀ ਦਿਲਚਸਪ ਤੇ ਭਾਗੀਦਾਰੀ-ਅਧਾਰਿਤ ਸੈਸ਼ਨ ਦੌਰਾਨ ਉਨ੍ਹਾਂ ਨੂੰ ਮਾਸਿਕ ਧਰਮ ਦੌਰਾਨ ਸਫ਼ਾਈ ਤੇ ਸਿਹਤ ਸੰਭਾਲ ਦੇ ਨਾਲ-ਨਾਲ ਸੰਤੁਲਿਤ ਪੋਸ਼ਣ, ਨਿੱਜੀ ਸਫ਼ਾਈ ਤੇ ਨਿਯਮਿਤ ਕਸਰਤ ਦੀ ਮਹੱਤਤਾ ਬਾਰੇ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ।
ਪਟਿਆਲਾ, 6 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਗਲੋਬਲ ਸਿੱਖਸ, ਪਟਿਆਲਾ ਤੇ ਮਹਿਲਾ ਅਧਿਐਨ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਸਾਂਝੇ ਤੌਰ ’ਤੇ ਪਟਿਆਲਾ ਸਕੂਲ ਫਾਰ ਡੈਫ ਐਂਡ ਬਲਾਈਂਡ ਵਿਖੇ ਵਿਦਿਆਰਥਣਾਂ ਲਈ ਮਾਸਿਕ ਸਿਹਤ ਤੇ ਸਫ਼ਾਈ ਸੰਬੰਧੀ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨਾਲ ਬਹੁਤ ਹੀ ਦਿਲਚਸਪ ਤੇ ਭਾਗੀਦਾਰੀ-ਅਧਾਰਿਤ ਸੈਸ਼ਨ ਦੌਰਾਨ ਉਨ੍ਹਾਂ ਨੂੰ ਮਾਸਿਕ ਧਰਮ ਦੌਰਾਨ ਸਫ਼ਾਈ ਤੇ ਸਿਹਤ ਸੰਭਾਲ ਦੇ ਨਾਲ-ਨਾਲ ਸੰਤੁਲਿਤ ਪੋਸ਼ਣ, ਨਿੱਜੀ ਸਫ਼ਾਈ ਤੇ ਨਿਯਮਿਤ ਕਸਰਤ ਦੀ ਮਹੱਤਤਾ ਬਾਰੇ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਹਰ ਵਿਦਿਆਰਥਣ ਨੂੰ ਇਕ ਸਾਲ ਲਈ ਸੈਨੇਟਰੀ ਪੈਡ ਮੁਫ਼ਤ ਪ੍ਰਦਾਨ ਕੀਤੇ ਗਏ ਤਾਂ ਜੋ ਮਾਸਿਕ ਸਫ਼ਾਈ ਸੰਬੰਧੀ ਜਾਣਕਾਰੀ ਦੇ ਨਾਲ-ਨਾਲ ਉਨ੍ਹਾਂ ਨੂੰ ਲੋੜੀਂਦੇ ਸਾਧਨਾਂ ਦੀ ਉਪਲਬਧਤਾ ਵੀ ਯਕੀਨੀ ਬਣਾਈ ਜਾ ਸਕੇ। ਇਸ ਪਹਿਲਕਦਮੀ ਵਿਚ ਗਲੋਬਲ ਸਿੱਖਸ, ਪਟਿਆਲਾ ਵਲੋਂ ਨਵਦੀਪ ਸਿੰਘ, ਰਮਨਦੀਪ ਸਿੰਘ ਅਤੇ ਪਟਿਆਲਾ ਟੀਮ ਨੇ ਮਹੱਤਵਪੂਰਨ ਯੋਗਦਾਨ ਪਾਇਆ। ਇਸ ਮੌਕੇ ਮਹਿਲਾ ਅਧਿਐਨ ਕੇਂਦਰ, ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ, ਮਹਿਲਾ ਅਧਿਐਨ ਕੇਂਦਰ ਤੇ ਪ੍ਰੋਫੈਸਰ ਡਾ. ਨੈਨਾ ਸ਼ਰਮਾ, ਪ੍ਰੋਫੈਸਰ ਅਬਨੀਸ਼ ਕੌਰ, ਡਾ. ਰਮਿੰਦਰਜੀਤ ਕੌਰ, ਡਾ. ਸੁਖਵਿੰਦਰ ਸਿੰਘ ਤੇ ਖੋਜਾਰਥੀ ਮੌਜੂਦ ਸਨ।