08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਓਪਨ ਜੂਨੀਅਰ ਅਥਲੈਟਿਕਸ ਮੁਕਾਬਲੇ 10 ਤੇ 11 ਨੂੰ

ਪਟਿਆਲਾ, 7 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਹਰਵੰਤ ਕੌਰ ਪੀ. ਪੀ.

ਅਜੀਤ ਡੈਸਕ 08-10-2026
ਪਟਿਆਲਾ, 7 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਹਰਵੰਤ ਕੌਰ ਪੀ. ਪੀ. ਐਸ. ਓਲੰਪੀਅਨ ਦੀ ਪ੍ਰਧਾਨਗੀ ਹੇਠ ਸਮੂਹ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਪਟਿਆਲਾ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਜੂਨੀਅਰ ਜ਼ਿਲ੍ਹਾ ਅਥਲੈਟਿਕਸ ਮੀਟ ਕਰਾਉਣ ਸੰਬੰਧੀ ਮੀਟਿੰਗ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਸੰਧੂ ਜਨਰਲ ਸਕੱਤਰ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਨੇ ਦੱਸਿਆ ਕਿ ਇਸ ਵਿਚ ਲੜਕੇ ਤੇ ਲੜਕੀਆਂ ਦੀ ਉਮਰ ਵਰਗ 14 ਤੇ 16 ਸਾਲ ਹੋਣੀ ਚਾਹੀਦੀ ਹੈ। ਉਨ੍ਹਾਂ ਦਸਿਆ ਕਿ ਇਹ ਅਥਲੈਟਿਕਸ ਮੀਟ 10 ਅਤੇ 11 ਅਕਤੂਬਰ ਦਿਨ ਸ਼ਨਿਚਰਵਾਰ ਤੇ ਐਤਵਾਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਟਰੈਕ ਵਿਖੇ ਸਵੇਰੇ 8 ਵਜੇ ਤੋਂ ਕਰਵਾਈ ਜਾਵੇਗੀ। ਸੰਧੂ ਨੇ ਦੱਸਿਆ ਕਿ ਜੂਨੀਅਰ ਮੀਟ ਵਿਚ ਭਾਗ ਲੈਣ ਵਾਲੇ ਲੜਕੇ ਤੇ ਲੜਕੀਆਂ ਦੀ ਸਿਲੈੱਕਸ਼ਨ 20ਵੀਂ ਇੰਟਰ ਜ਼ਿਲ੍ਹਾ ਜੂਨੀਅਰ ਨੈਸ਼ਨਲ ਅਥਲੈਟਿਕਸ ਮੀਟ ਜੋ ਕਿ 14 ਤੋਂ 16 ਨਵੰਬਰ ਨੂੰ ਹੈਦਰਾਬਾਦ (ਤੇਲੰਗਾਨਾ) ਵਿਖੇ ਹੋ ਰਹੀ ਹੈ ਲਈ ਕੀਤੀ ਜਾਵੇਗੀ। ਚੁਣੇ ਗਏ ਅਥਲੀਟ ਜੋ ਨੈਸ਼ਨਲ ਜੂਨੀਅਰ ਅਥਲੈਟਿਕਸ ਮੀਟ ਵਿਚ ਭਾਗ ਲੈਣਗੇ ਉਨ੍ਹਾਂ ਦੇ ਆਉਣ ਜਾਣ ਦਾ ਕਿਰਾਇਆ ਤੇ ਰਹਿਣ-ਸਹਿਣ ਦਾ ਖਰਚਾ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਲੋਂ ਦਿੱਤਾ ਜਾਵੇਗਾ ਅਤੇ ਕਿੱਟ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵਲੋਂ ਦਿੱਤੀ ਜਾਵੇਗੀ। ਸੰਧੂ ਨੇ ਦਸਿਆ ਕਿ ਜੂਨੀਅਰ ਅਥਲੈਟਿਕਸ ਮੀਟ ਵਿਚ ਭਾਗ ਲੈਣ ਵਾਲੇ ਅਥਲੀਟ ਆਪਣਾ ਅਸਲੀ ਆਧਾਰ ਕਾਰਡ ਅਤੇ ਅਸਲੀ ਜਨਮ ਮਿਤੀ ਸਰਟੀਫਿਕੇਟ ਨਾਲ ਲੈ ਕੇ ਆਉਣ ਅਤੇ ਉਹ ਜ਼ਿਲ੍ਹਾ ਪਟਿਆਲਾ ਨਾਲ ਸੰਬੰਧਿਤ ਹੋਣ। ਅਥਲੀਟਾਂ ਕੋਲੋਂ ਕੋਈ ਵੀ ਐਂਟਰੀ ਫ਼ੀਸ ਨਹੀਂ ਲਈ ਜਾਵੇਗੀ। ਇਸ ਮੌਕੇ ਮੀਟਿੰਗ ’ਚ ਸੁਖਚਰਨ ਸਿੰਘ ਬਰਾੜ, ਪਰਮਿੰਦਰ ਸਿੰਘ ਗਰੇਵਾਲ, ਬਲਵਿੰਦਰ ਸਿੰਘ ਕੋਚ, ਪ੍ਰਦੀਪ ਕੁਮਾਰ ਕੋਚ, ਧਰਮਿੰਦਰਪਾਲ ਸਿੰਘ ਕੋਚ, ਗੁਰਪਾਲ ਸਿੰਘ ਕੋਚ, ਗੁਰਪ੍ਰੀਤ ਸਿੰਘ ਕੋਚ, ਸੁਖਪ੍ਰੀਤ ਸਿੰਘ ਕੋਚ, ਰੁਪਿੰਦਰ ਸਿੰਘ ਕੋਚ, ਭੁਪਿੰਦਰ ਕੌਰ ਤੇ ਗੁਰਵੀਰ ਕੌਰ ਕੋਚ ਆਦਿ ਹਾਜ਼ਰ ਸਨ। ਹਰਭਜਨ ਸਿੰਘ ਸੰਧੂ ਨੇ ਕਿਹਾ ਕਿ ਓਪਨ ਜੂਨੀਅਰ ਅਥਲੈਟਿਕਸ ਮੁਕਾਬਲੇ ’ਚ ਭਾਗ ਲੈਣ ਵਾਲੇ ਲੜਕੇ ਤੇ ਲੜਕੀਆਂ ਦੀ ਉਮਰ ਵਰਗ 14 ਸਾਲ 17 ਨਵੰਬਰ 2012 ਤੋਂ 16 ਨਵੰਬਰ 2014 ਤੱਕ ਤੇ ਉਮਰ ਵਰਗ 16 ਸਾਲ 17 ਨਵੰਬਰ 2010 ਤੋਂ 16 ਨਵੰਬਰ 2012 ਤੱਕ ਹੋਣੀ ਚਾਹੀਦੀ ਹੈ।
ਪਿਛਲੀ ਖ਼ਬਰ ਪੁਲਿਸ ਵਲੋਂ ਗਾਂਜੇ ਸਮੇਤ ਇਕ ਗ੍ਰਿਫ਼ਤਾਰ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ਨਮਾਦਾਂ ਦੇ ਮੇਲੇ ਦੌਰਾਨ ਪਿੰਡ ਦੇ ਵਿਕਾਸ ਕਾਰਜਾਂ ਲਈ 5 ਲੱਖ ਦਾ ਚੈੱਕ ਕੀਤਾ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।