11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮੁਲਤਾਨੀ ਮੱਲ ਮੋਦੀ ਕਾਲਜ ਦੀ ਖਵਾਹਿਸ਼ ਕੋਹਲੀ ਨੇ ਜਿੱਤੇ ਤਿੰਨ ਵੱਕਾਰੀ ਖਿਤਾਬ

ਪਟਿਆਲਾ, 10 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ ਦੇ ਬਿਜ਼ਨਸ ਮੈਨੇਜਮੈਂਟ ਵਿਭਾਗ ਦੀ ਬੀ. ਬੀ.

ਅਜੀਤ ਡੈਸਕ 11-10-2026
ਪਟਿਆਲਾ, 10 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ ਦੇ ਬਿਜ਼ਨਸ ਮੈਨੇਜਮੈਂਟ ਵਿਭਾਗ ਦੀ ਬੀ.ਬੀ.ਏ. ਪਹਿਲੇ ਸਾਲ ਦੀ ਵਿਦਿਆਰਥਣ ਖਵਾਹਿਸ਼ ਕੋਹਲੀ ਨੇ ‘ਮਿਸਟਰ ਐਂਡ ਮਿਸ ਬਾਲੀਵੁੱਡ ਇੰਡੀਆ’ ਦੇ ਸੀਜ਼ਨ-7 ਦੇ ਗ੍ਰੈਂਡ ਫਿਨਾਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਵੱਕਾਰੀ ਖਿਤਾਬ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਸਟੂਡੀਓ 19 ਫਿਲਮਜ਼ ਵਲੋਂ ਕਰਵਾਏ। ਇਸ ਮੁਕਾਬਲੇ ਵਿਚ ਉਸ ਨੇ ਮਿਸ ਫਸਟ ਰਨਰ-ਅੱਪ, ਫੈਂਸੀ ਡਰੈੱਸ ਅਤੇ ਸਰਵੋਤਮ ਸਟੇਜ ਪ੍ਰਦਰਸ਼ਨ ਦੇ ਖਿਤਾਬ ਹਾਸਲ ਕੀਤੇ। ਰਾਸ਼ਟਰੀ ਪੱਧਰ ਦੇ ਇਸ ਮੁਕਾਬਲੇ ਵਿਚ ਖਵਾਹਿਸ਼ ਨੇ ਆਪਣੀ ਪ੍ਰਤਿਭਾ, ਆਤਮਵਿਸ਼ਵਾਸ, ਸਟੇਜ ਉਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਅਤੇ ਰਚਨਾਤਮਕਤਾ ਨਾਲ ਜੱਜਾਂ ਤੇ ਦਰਸ਼ਕਾਂ ਦਾ ਦਿਲ ਜਿੱਤਿਆ। ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਖਵਾਹਿਸ਼ ਕੋਹਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਪ੍ਰਾਪਤੀ ਕਾਲਜ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਰਚਨਾਤਮਕ ਖੇਤਰਾਂ ਵਿਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ। ਇਸ ਮੌਕੇ ਕੋਆਰਡੀਨੇਟਰ ਲੈਫਟੀਨੈਂਟ ਡਾ. ਰੋਹਿਤ ਸਚਦੇਵਾ ਨੇ ਕਿਹਾ ਕਿ ਰਾਸ਼ਟਰੀ ਮੰਚ ਉਤੇ ਖਵਾਹਿਸ਼ ਦੀ ਸਫਲਤਾ ਉਸ ਦੀ ਬਹੁਪੱਖੀ ਸ਼ਖ਼ਸੀਅਤ ਅਤੇ ਅਨੁਸ਼ਾਸਨ ਦਾ ਪ੍ਰਮਾਣ ਹੈ। ਬੀ.ਬੀ.ਏ. ਵਿਭਾਗ ਦੀ ਮੁਖੀ ਡਾ. ਸਵਿਤਾ ਗੁਪਤਾ ਨੇ ਵੀ ਉਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਾਪਤੀ ਉਸ ਦੀ ਮਿਹਨਤ, ਲਗਨ ਅਤੇ ਸਮਰਪਣ ਦਾ ਨਤੀਜਾ ਹੈ। ਇਸ ਮੌਕੇ ਵਿਭਾਗ ਦੇ ਸਮੂਹ ਅਧਿਆਪਕ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਫੂਡ ਸੇਫਟੀ ਟੀਮ ਪਟਿਆਲਾ ਵਲੋਂ ਪਨੀਰ ਦਾ ਸਟਾਕ ਜ਼ਬਤ ਤੇ 5 ਸੈਂਪਲ ਲਏ ਅਗਲੀ ਖ਼ਬਰ ਭਾਈ ਰਾਮ ਕਿਸ਼ਨ ਗੁਰਮਤਿ ਸਕੂਲ ਵਿਖੇ ਸਟੇਟ ਪੱਧਰੀ ਸਾਫ਼ਟਬਾਲ ਖੇਡ ਮੁਕਾਬਲਿਆ ਦੀ ਸ਼ੁਰੂਆਤ ਪੰਜਾਬ ਪੱਧਰ ਤੇ ਮੁੰਡਿਆਂ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।