ਸੂਬਾ ਸਰਕਾਰ ਵਲੋਂ ਕੀਤੇ ਲੋਕ ਭਲਾਈ ਦੇ ਕੰਮਾਂ ਦੀ ਪਿੰਡ ਮੈਹਸ ਵਿਖੇ ਘਰ-ਘਰ ਜਾ ਕੇ ਦਿੱਤੀ ਹੈ ਜਾਣਕਾਰੀ- ਵਿਧਾਇਕ ਦੇਵ ਮਾਨ
ਨਾਭਾ,13 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਸੂਬੇ ਦੇ ਪਿੰਡਾਂ ਲੋਕ ਆਮ ਆਦਮੀ ਪਾਰਟੀ ਦੀ ‘ਭਗਵੰਤ ਮਾਨ ਸਰਕਾਰ’ ਤੋਂ ਬਹੁਤ ਖੁਸ਼ ਹਨ, ਜਿਸ ਕਰਕੇ ਨੌਜਵਾਨਾਂ, ਭੈਣਾਂ, ਮਾਤਾਵਾਂ, ਬਜ਼ੁਰਗਾਂ ਵਿਚ ਆਮ ਆਦਮੀ ਪਾਰਟੀ ਨੂੰ ਦੁਬਾਰਾ ਸਤਾ ਵਿੱਚ ਲਿਆਉਣ ਲਈ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਹਲਕੇ ਦੇ ਪਿੰਡ ਮੈਹਸ ਵਿਖੇ ਪੰਜਾਬ ਦੇ ਡੋਰ-ਟੂ-ਡੋਰ ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ।
ਨਾਭਾ,13 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਸੂਬੇ ਦੇ ਪਿੰਡਾਂ ਲੋਕ ਆਮ ਆਦਮੀ ਪਾਰਟੀ ਦੀ ‘ਭਗਵੰਤ ਮਾਨ ਸਰਕਾਰ’ ਤੋਂ ਬਹੁਤ ਖੁਸ਼ ਹਨ, ਜਿਸ ਕਰਕੇ ਨੌਜਵਾਨਾਂ, ਭੈਣਾਂ, ਮਾਤਾਵਾਂ, ਬਜ਼ੁਰਗਾਂ ਵਿਚ ਆਮ ਆਦਮੀ ਪਾਰਟੀ ਨੂੰ ਦੁਬਾਰਾ ਸਤਾ ਵਿੱਚ ਲਿਆਉਣ ਲਈ ਪੂਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਹਲਕੇ ਦੇ ਪਿੰਡ ਮੈਹਸ ਵਿਖੇ ਪੰਜਾਬ ਦੇ ਡੋਰ-ਟੂ-ਡੋਰ ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਉਹ ਇਤਿਹਾਸਿਕ ਕੰਮ ਕੀਤੇ ਗਏ ਹਨ ਜੋ ਅੱਜ ਤੱਕ ਕਿਸੇ ਵੀ ਪਾਰਟੀ ਦੀ ਸਰਕਾਰ ਵਲੋਂ ਨਹੀਂ ਕੀਤੇ ਗਏ ਇਸੇ ਕਰਕੇ ਪੰਜਾਬ ਵਾਸੀ ਆਪ ਸਰਕਾਰ ਦੀਆਂ ਨੀਤੀਆਂ ਤੋਂ ਖੁਸ ਅਤੇ ਸੰਤੁਸ਼ਟ ਹਨ। ਉਹਨਾਂ ਕਿਹਾ ਕਿ ਉਨਾਂ ਨੂੰ ਅੱਜ ਘਰ ਘਰ ਪਹੁੰਚ ਕੇ ਪਤਾ ਲੱਗ ਰਿਹਾ ਹੈ ਕਿ ਲੋਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿੰਨਾ ਕੁ ਚਾਹੁੰਦੇ ਹਨ ਕਿਉਂ ਜੋ ਉਹ ਸੂਬਾ ਸਰਕਾਰ ਦੀ ਵਾਹ ਵਾਹ ਕਰਦੇ ਥੱਕਦੇ ਨਜ਼ਰ ਨਹੀਂ ਆ ਰਹੇ। ਇਸ ਡੋਰ-ਟੂ-ਡੋਰ ਮੁਹਿੰਮ ਵਿਚ ‘ਆਪ’ ਦੇ ਸੀਨੀਅਰ ਆਗੂ ਹਰਮੀਕ ਬਾਜਵਾ,ਜੋਗਾ ਸਿੰਘ,ਜ਼ੋਰਾਵਰ ਸਿੰਘ, ਮਹਿਲਾ ‘ਆਪ’ ਆਗੂ ਰਾਜਵਿੰਦਰ ਕੌਰ, ਸਾਹਿਬ ਸਿੰਘ, ਬੱਬੂ ਮੈਹਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਹਾਜ਼ਰ ਸਨ।