16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਭਾਰਤ ਕਾਲੋਨੀ ’ਚੋਂ ਚੋਰ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਹੋਏ ਫਰਾਰ

ਰਾਜਪੁਰਾ, 15 ਅਕਤੂਬਰ (ਜੀ. ਪੀ.

ਅਜੀਤ ਡੈਸਕ 16-10-2026
ਰਾਜਪੁਰਾ, 15 ਅਕਤੂਬਰ (ਜੀ.ਪੀ. ਸਿੰਘ)- ਪੁਰਾਣਾ ਰਾਜਪੁਰਾ ਦੀ ਭਾਰਤ ਕਾਲੌਨੀ ਦੇ ਇਕ ਘਰ ਵਿੱਚੋਂ ਚੋਰ ਦਿਨ ਦਿਹਾੜੇ ਤਾਲਾ ਤੋੜ ਕੇ ਅੰਦਰ ਦਾਖ਼ਲ ਹੋ ਕੇ ਕਰੀਬ 3 ਲੱਖ ਰੁਪਏ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗੲ। ਘਰ ਦੇ ਮਾਲਕ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਸਥਾਨਕ ਮੁਕਤ ਸਕੂਲ `ਚ ਕੰਮ ਕਰਦਾ ਹੈ ਤੇ ਲੰਘੀ 13 ਅਕਤੂਬਰ ਨੂੰ ਉਹ ਅਤੇ ਉਸ ਦੀ ਪਤਨੀ ਜੋ ਕਿ ਗਿਆਨ ਸਾਗਰ ਹਸਪਤਾਲ ’ਚ ਕੰਮ ਕਰਦੀ ਹੈ ਦੋਵੇਂ ਡਿਊਟੀ ਤੇ ਗਏ ਹੋਏ ਸਨ ਅਤੇ ਉਨ੍ਹਾਂ ਦੀ ਲੜਕੀ ਆਪਣੇ ਕਾਲਜ ਪੜ੍ਹਣ ਗਈ ਸੀ। ਇਸ ਦੌਰਾਨ ਘਰ ’ਚ ਕੋਈ ਨਾਂਹ ਹੋਣ ਕਾਰਨ ਚੋਰਾਂ ਨੇ ਨਾਲ ਦੇ ਘਰ ਤੋਂ ਟੱਪ ਕੇ ਉਹਨਾਂ ਦੇ ਛੱਤ ’ਤੇ ਆ ਗਏ ਤੇ ਫੇਰ ਥੱਲੇ ਆ ਕੇ ਘਰ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋ ਕੇ ਅਲਮਾਰੀ ਵਿਚ ਪਏ ਕਰੀਬ 3 ਲੱਖ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਇਸ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਸ਼ਹਿਰੀ ਥਾਣੇ ਦੀ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਤਫਤੀਸ਼ ਦੌਰਾਨ ਵਿਅਕਤੀਆਂ ਲਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਨਲਵੀ ਜ਼ਿਲ੍ਹਾ ਕੁਰਕਸ਼ੇਤਰ ਹਰਿਆਣਾ ਤੇ ਸੂਰਜ ਕੁਮਾਰ ਪੁੱਤਰ ਹੀਰਾ ਲਾਲਾ ਵਾਸੀ ਪੀਰ ਕਾਲੋਨੀ ਰਾਜਪੁਰਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸਾਈਬਰ ਠੱਗ ਨੇ ਪੱਤਰਕਾਰ ਦਾ ਮੋਬਾਈਲ ਹੈਕ ਕਰ ਠੱਗੀ ਮਾਰ ਕੇ ਖਾਤੇ ਦੀ ਕੀਤੀ ਦੁਰਵਰਤੋਂ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਸਨੌਰ ਦੇ ਖਿਡਾਰੀਆਂ ਨੇ ਗੱਡੇ ਝੰਡੇ, 22 ਚਾਂਦੀ ਦੇ ਤਗਮੇ ਜਿੱਤ ਕੇ ਚਮਕਾਇਆ ਨਾਂਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।