16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਮਾਨਸਾ ਕਤਲ ਕਾਂਡ ਖ਼ਿਲਾਫ਼ ਉਬਾਲ , ਬਾਜ਼ਾਰਾਂ ਤੇ ਸੜਕਾਂ ’ ਤੇ ਰਹੀ ਸੁੰਨਸਾਨ

ਰਾਜਪੁਰਾ, 15 ਅਕਤੂਬਰ (ਰਣਜੀਤ ਸਿੰਘ)-ਬੀਤੇ ਦਿਨੀਂ ਮਾਨਸਾ ਵਿਖੇ ਨਸ਼ਿਆਂ ਦੇ ਵਪਾਰੀਆਂ ਖ਼ਿਲਾਫ਼ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਤੇ ਨਸ਼ੇ ਦੇ ਵਗਦੇ ਦਰਿਆ ਮੂਹਰੇ ਦਲੇਰੀ ਨਾਲ ਨੱਕਾ ਲਾਉਣ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦਾ ਬਾਜ਼ਾਰ ਵਿਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਵਿਰੋਧ ਵਿਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਸ਼ਹਿਰ ਵਿਚ ਬਾਜ਼ਾਰ ਤੇ ਸੜਕਾਂ ’ਤੇ ਸੁੰਨਸਾਨ ਦਾ ਪਹਿਰਾ ਰਿਹਾ ਅਤੇ ਹਰ ਪਾਸੇ ਵੈਰਾਨੀ ਛਾਈ ਰਹੀ।

ਅਜੀਤ ਡੈਸਕ 16-10-2026
ਰਾਜਪੁਰਾ, 15 ਅਕਤੂਬਰ (ਰਣਜੀਤ ਸਿੰਘ)-ਬੀਤੇ ਦਿਨੀਂ ਮਾਨਸਾ ਵਿਖੇ ਨਸ਼ਿਆਂ ਦੇ ਵਪਾਰੀਆਂ ਖ਼ਿਲਾਫ਼ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਤੇ ਨਸ਼ੇ ਦੇ ਵਗਦੇ ਦਰਿਆ ਮੂਹਰੇ ਦਲੇਰੀ ਨਾਲ ਨੱਕਾ ਲਾਉਣ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦਾ ਬਾਜ਼ਾਰ ਵਿਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਵਿਰੋਧ ਵਿਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਸ਼ਹਿਰ ਵਿਚ ਬਾਜ਼ਾਰ ਤੇ ਸੜਕਾਂ ’ਤੇ ਸੁੰਨਸਾਨ ਦਾ ਪਹਿਰਾ ਰਿਹਾ ਅਤੇ ਹਰ ਪਾਸੇ ਵੈਰਾਨੀ ਛਾਈ ਰਹੀ। ਸ਼ਰੇਆਮ ਹੋਏ ਇਸ ਕਤਲ ਨੇ ਰਾਜ ਦੀ ਕਾਨੂੰਨ ਵਿਵਸਥਾ ਅਤੇ ਸਰਕਾਰ ਦੇ ਨਸ਼ਾ ਵਿਰੋਧੀ ਦਾਅਵਿਆਂ ਦੀ ਪੋਲ ਖ਼ੋਲ ਕੇ ਰੱਖ ਦਿੱਤੀ ਹੈ। ਆਮ ਜਨਤਾ ਵਿਚ ਭੈਅ ਦੇ ਨਾਲ ਨਾਲ ਰੋਸ ਵੀ ਸੀ। ਸ਼ਹਿਰ ਵਿਚ ਬੈਂਕ ਅਤੇ ਨਿੱਜੀ ਅਦਾਰਿਆਂ ਨੂੰ ਵੀ ਤਾਲਾਬੰਦੀ ਹੋਈ ਵੇਖੀ ਗਈ। ਜਾਣਕਾਰੀ ਮੁਤਾਬਿਕ ਅੱਜ ਦੇ ਬੰਦ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਪੰਜਾਬ ਵਿਚ ਨਸ਼ਾ ਮੁਕੰਮਲ ਬੰਦ ਹੋਣਾ ਚਾਹੁੰਦੇ ਹਨ। ਸਵੇਰ ਤੋਂ ਹੀ ਕਿਸਾਨ ਜਥੇਬੰਦੀਆਂ, ਵਾਰਿਸ ਪੰਜਾਬ ਦੇ ਜਥੇਬੰਦੀ ਸਮੇਤ ਹੋਰ ਕਈ ਰਾਜਨੀਤਕ ਪਾਰਟੀ ਦੇ ਆਗੂਆਂ ਨੇ ਬੰਦ ਨੂੰ ਲੈ ਕੇ ਗਗਨ ਚੌਂਕ ਵਿਚ ਨਾਕਾਬੰਦੀ ਕੀਤੀ ਹੋਈ ਸੀ। ਆਗੂ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ ਤੇ ਪਰਵਿੰਦਰ ਸਿੰਘ ਝੋਟਾ ਅਮਰ ਰਹੇ ਦੇ ਨਾਅਰੇ ਲਾਉਂਦੇ ਰਹੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਗਦੀਪ ਸਿੰਘ ਅਲੂਣਾ ਅਤੇ ਮਾਨ ਸਿੰਘ ਰਾਜਪੁਰਾ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟੇ ਦਾ ਕਤਲ ਪੰਜਾਬ ਸਰਕਾਰ ਦੀ ਸ਼ਰੇਆਮ ਨਾਲਾਇਕੀ ਕਾਰਨ ਹੋਇਆ ਹੈ। ਜਥੇ. ਇੰਦਰਜੀਤ ਸਿੰਘ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇਸ ਤੋਂ ਬਿਨਾਂ ਹੋਰਨਾਂ ਆਗੂਆਂ ਨੇ ਇਕੋ ਸੁਰ ਵਿਚ ਸਮੂਹ ਦੁਕਾਨਦਾਰਾਂ ਅਤੇ ਨਿੱਜੀ ਅਦਾਰਿਆਂ ਦੇ ਮਾਲਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਬੰਦ ਹਰ ਇਕ ਦੇ ਧੀ ਪੁੱਤ ਦੇ ਭਵਿੱਖ ਨੂੰ ਮੁੱਖ ਰੱਖ ਕੇ ਬੰਦ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਪਰਚੂਨ ਦੀਆਂ ਦੁਕਾਨਾਂ ’ਤੇ ਚੀਨੀ, ਚਾਹ, ਪੱਤੀ ਭਾਵੇਂ ਮਿਲੇ ਭਾਵੇਂ ਨਾ ਮਿਲੇ ਪਰ ਚਿੱਟੇ ਦੀਆਂ ਪੂੜੀਆਂ ਜ਼ਰੂਰ ਮਿਲ ਜਾਣਗੀਆਂ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ਨੂੰ ਪਟਿਆਲਾ ’ਚ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਪੁਲਿਸ ਵਲੋਂ ਚੋਰੀ ਕੀਤੇ 9 ਵਾਹਨਾਂ ਤੇ ਘਰੇਲੂ ਸਾਮਾਨ ਸਮੇਤ 4 ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।