20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਖ਼ਾਲਸਾ ਕਾਲਜ ਵਿਖੇ ਡਾ. ਇੰਦਰਬੀਰ ਕੌਰ ਸੰਧੂ ਦੀ ਪੁਸਤਕ ‘ਮੈਂ ਵੀ ਜ਼ਰੂਰੀ ਹਾਂ’ ਲੋਕ ਅਰਪਣ

ਪਟਿਆਲਾ, 19­ ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਖ਼ਾਲਸਾ ਕਾਲਜ ਵਿਖੇ ਕਾਲਜ ਦੀ ਐਸੋਸੀਏਟ ਪ੍ਰੋੋਫ਼ੈਸਰ ਤੇ ਰਜਿਸਟਰਾਰ ਡਾ. ਇੰਦਰਬੀਰ ਕੌਰ ਸੰਧੂ ਦੀ ਪੁਸਤਕ ‘ਮੈਂ ਵੀ ਜ਼ਰੂਰੀ ਹਾਂ’ ਲੋਕ ਅਰਪਣ ਕੀਤੀ ਗਈ।

ਬਲਰਾਜ ਸਿੰਘ ਖੱਟੜਾ, ਪਿਤਾ : ਮਲਕੀਤ ਸਿੰਘ, ਮਾਤਾ : ਕੰਵਲਜੀਤ ਕੌਰ ਸੰਧੂ ਵਾਸੀ ਪਿੰਡ ਰੋਹਟੀ ਖਾਸ, ਨਾਭਾ ਭਾਰਗਵ ਕੌਸ਼ਿਸ਼, ਪਿਤਾ : ਮਨਦੀਪ ਸ਼ਰਮਾ, ਮਾਤਾ : ਉਰਮਿਲਾ ਸ਼ਰਮਾ ਪਿੰਡ : ਖਾਨਪੁਰ ਬੜਿੰਗ (ਰਾਜਪੁਰਾ) 20-10-2026
ਪਟਿਆਲਾ, 19­ ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਖ਼ਾਲਸਾ ਕਾਲਜ ਵਿਖੇ ਕਾਲਜ ਦੀ ਐਸੋਸੀਏਟ ਪ੍ਰੋੋਫ਼ੈਸਰ ਤੇ ਰਜਿਸਟਰਾਰ ਡਾ. ਇੰਦਰਬੀਰ ਕੌਰ ਸੰਧੂ ਦੀ ਪੁਸਤਕ ‘ਮੈਂ ਵੀ ਜ਼ਰੂਰੀ ਹਾਂ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਸ਼ੇਸ਼ ਸਮਾਗਮ ਦੌਰਾਨ ਪੁਸਤਕ ਨੂੰ ਲੋਕ ਅਰਪਣ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਇਹ ਪੁਸਤਕ ਔਰਤਾਂ ਨੂੰ ਪਰਿਵਾਰਕ ਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਆਪਣੀ ਪਛਾਣ ਅਤੇ ਨਿੱਜੀ ਲੋੜਾਂ ਪ੍ਰਤੀ ਸੁਚੇਤ ਰਹਿਣ ਦਾ ਅਹਿਮ ਸੁਨੇਹਾ ਦਿੰਦੀ ਹੈ। ਪੁਸਤਕ ਦੀ ਲੇਖਿਕਾ ਡਾ. ਇੰਦਰਬੀਰ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਰਚਨਾ ਦਾ ਮੁੱਖ ਉਦੇਸ਼ ਔਰਤਾਂ ’ਚ ਸਵੈ-ਚੇਤਨਾ, ਮਾਨਸਿਕ ਸੰਤੁਲਨ ਅਤੇ ਸਵੈਮਾਣ ਦੀ ਮਹੱਤਤਾ ਨੂੰ ਉਭਾਰਨਾ ਹੈ। ਸਮਾਗਮ ਦੌਰਾਨ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ, ਵਾਈਸ ਪ੍ਰਿੰਸੀਪਲ ਡਾ. ਹਰਵਿੰਦਰ ਕੌਰ, ਡੀਨ ਖੇਡਾਂ ਡਾ. ਗੁਰਸ਼ਰਨ ਸਿੰਘ ਗਿੱਲ, ਲੋਕ ਕਲਾ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਅਤੇ ਖੇਤੀਬਾੜੀ ਦੇ ਡੀਨ ਪ੍ਰੋ. ਸੰਦੀਪ ਕੌਰ, ਐਂਟੀ ਰੈਗਿੰਗ ਸੈੱਲ ਦੇ ਕਨਵੀਨਰ ਡਾ. ਰੂਬਲ ਬਰਾੜ, ਡਿਸਪੈਂਸਰੀ ਕਮੇਟੀ ਦੇ ਕਨਵੀਨਰ ਪ੍ਰੋ. ਜਤਿੰਦਰ ਕੌਰ, ਆਈ.ਟੀ. ਸੈੱਲ ਦੇ ਕਨਵੀਨਰ ਪ੍ਰੋ. ਗੁਰਪਾਲ ਸਿੰਘ, ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਡਾ. ਜਗਤਾਰ ਸਿੰਘ ਅਤੇ ਡਿਪਟੀ ਕੰਟਰੋਲਰ ਪ੍ਰੀਖਿਆਵਾਂ ਡਾ. ਭਰਤ ਗੋਇਲ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਉਨ੍ਹਾਂ ਨੇ ਇਸ ਅਰਥਪੂਰਨ ਸਾਹਿਤਕ ਰਚਨਾ ਲਈ ਲੇਖਿਕਾ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਹੀਰੋ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਟਰਾਫ਼ੀ ਟੂਰ ਦਾ ਪਟਿਆਲਾ ਵਿਖੇ ਭਰਵਾਂ ਸੁਆਗਤ, ਅਗਲੇ ਪੜਾਅ ਲਈ ਰਵਾਨਾ ਅਗਲੀ ਖ਼ਬਰ ਨਾਭਾ ਵਿਖੇ ਕਿਸਾਨਾਂ ਵਲੋਂ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਹਲਕਾ ਵਿਧਾਇਕ ਦੇਵ ਮਾਨ ਦੇ ਦਫ਼ਤਰ ਅੱਗੇ ਲਾਇਆ ਧਰਨਾ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।