23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਨਾਭਾ ਸ਼ਹਿਰ ’ਚ 21 ਫੁੱਟ ਲੰਬੀ ਪਵਿੱਤਰ ਗਦਾ ਜੀ ਦੀ ਵਿਸ਼ਾਲ ਯਾਤਰਾ ਸ਼ਰਧਾ ਤੇ ਧੂਮ-ਧਾਮ ਨਾਲ ਕੱਢੀ

ਨਾਭਾ 22 ਅਕਤੂਬਰ (ਵਰਿੰਦਰ ਵਰਮਾ)- ਨਾਭਾ ਸ਼ਹਿਰ ਵਿਚ 21 ਫੁੱਟ ਲੰਬੀ ਪਵਿੱਤਰ ਗਦਾ ਜੀ ਦੀ ਵਿਸ਼ਾਲ ਯਾਤਰਾ ਬਹੁਤ ਹੀ ਸ਼ਰਧਾ ਤੇ ਧੂਮ-ਧਾਮ ਨਾਲ ਕੱਢੀ ਗਈ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀ ਰਾਮ ਮੰਦਿਰ ਵਿਖੇ ਪੂਜਾ ਅਰਚਨਾ ਕੀਤੀ ਗਈ।

ਅਜੀਤ ਡੈਸਕ 23-10-2026
ਨਾਭਾ 22 ਅਕਤੂਬਰ (ਵਰਿੰਦਰ ਵਰਮਾ)- ਨਾਭਾ ਸ਼ਹਿਰ ਵਿਚ 21 ਫੁੱਟ ਲੰਬੀ ਪਵਿੱਤਰ ਗਦਾ ਜੀ ਦੀ ਵਿਸ਼ਾਲ ਯਾਤਰਾ ਬਹੁਤ ਹੀ ਸ਼ਰਧਾ ਤੇ ਧੂਮ-ਧਾਮ ਨਾਲ ਕੱਢੀ ਗਈ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀ ਰਾਮ ਮੰਦਿਰ ਵਿਖੇ ਪੂਜਾ ਅਰਚਨਾ ਕੀਤੀ ਗਈ। ਇਸ ਧਾਰਮਿਕ ਯਾਤਰਾ ਦੌਰਾਨ ਪੂਰਾ ਸ਼ਹਿਰ ਪ੍ਰਭੂ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਇਸ ਮੌਕੇ ਬੌੜਾਂ ਗੇਟ ਤੋਂ ਸ਼ੁਰੂ ਹੋ ਕੇ ਇਹ ਪਵਿੱਤਰ ਯਾਤਰਾ ਹਸਪਤਾਲ ਰੋਡ, ਸਬਜ਼ੀ ਮੰਡੀ, ਦੇਵੀ ਦਿਵਾਲਾ ਚੌਕ, ਸਦਰ ਬਾਜ਼ਾਰ, ਭੀਖੀ ਮੋੜ ਅਤੇ ਪਟਿਆਲਾ ਗੇਟ ਤੋਂ ਹੁੰਦੀ ਹੋਈ ਸ੍ਰੀ ਅਠਾਰਾਂ ਭੁਜੀ ਸ਼ਿਵ ਮੰਦਰ, ਪਟਿਆਲਾ ਗੇਟ, ਨਾਭਾ ਵਿਖੇ ਪਹੁੰਚ ਕੇ ਸਫ਼ਲਤਾਪੂਰਵਕ ਸਮਾਪਤ ਹੋਈ। ਇਸ ਮੌਕੇ ਡਾਕਟਰ ਛੈਲ ਬਿਹਾਰੀ ਨੇ ਦੱਸਿਆ ਕਿ ਇਹ ਯਾਤਰਾ ਪੂਰੇ ਹਿੰਦੁਸਤਾਨ ਵਿਚ ਜਾਵੇਗੀ, ਲਗਪਗ 35 ਮਹੀਨੇ ਤੋਂ ਸ਼ਹਿਰਾਂ ਵਿਚ ਹੁੰਦੇ ਹੋਏ ਨਾਭਾ ਵਿਖੇ ਪਹੁੰਚੀ ਹੈ ਤੇ 10 ਸਾਲ ਤੱਕ ਇਹ ਯਾਤਰਾ ਦੇਸ਼ ਭਰ ਵਿਚ ਕੱਢੀ ਜਾਵੇਗੀ। ਯਾਤਰਾ ਦੀ ਸਮਾਪਤੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ, ਪੰਜਾਬ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਅਤੇ ਉਨ੍ਹਾਂ ਦੀ ਟੀਮ ਵਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮਾਨਵ ਸੇਵਾ ਉੱਤਮ ਸੇਵਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ, ਜੈ ਸ੍ਰੀ ਰਾਮ ਸੇਵਾ ਸੰਮਤੀ ਪ੍ਰਧਾਨ ਮੋਹਿਤ ਅਰੋੜਾ ਸੋਨੂ ਅਤੇ ਮਾਤਾ ਰਾਣੀ ਮੰਦਿਰ ਪ੍ਰਧਾਨ ਅਸ਼ਵਨੀ ਚੋਪੜਾ ਵੱਲੋਂ ਦੱਸਿਆ ਗਿਆ ਕਿ ਸੰਗਤਾਂ ਲਈ ਹਨੂੰਮਾਨ ਜੀ ਦੀ ਪਵਿੱਤਰ ਗਦਾ ਜੀ ਦੇ ਖੁੱਲ੍ਹੇ ਦਰਸ਼ਨ ਕਰਵਾਏ ਗਏ ਹਨ। ਇਸ ਮੌਕੇ ਪ੍ਰਧਾਨ ਕ੍ਰਿਸ਼ਨ ਮੰਗਲਾ ਕੁੱਕੀ, ਆੜ੍ਹਤੀਆ ਐਸੋਸੀਏਸ਼ਨ ਪ੍ਰਧਾਨ ਕਰਮਜੀਤ ਸਿੰਘ ਭੋਲੀ, ਸਾਬਕਾ ਪ੍ਰਧਾਨ ਸੁਰਿੰਦਰ ਗੁਪਤਾ, ਸੰਜੀਵ ਜਿੰਦਲ, ਰਜਨੀਸ਼ ਗੋਇਲ, ਦੀਪਕ ਗਰਗ, ਪ੍ਰਮੋਦ ਗੁਪਤਾ ਚੰਨੋ ਵਾਲੇ, ਰਾਮ ਭਜਨ, ਰਾਜ ਕੁਮਾਰ ਖਾਦੀ ਵਾਲੇ, ਅਸ਼ਵਨੀ ਚੋਪੜਾ, ਭਗਵੰਤ ਸਿੰਘ ਰਾਮਗੜੀਆ, ਉਪਿੰਦਰ ਰਾਏ, ਅਮਰ ਚੰਦ, ਸਰਬਜੀਤ ਸਿੰਘ ਰਾਮਗੜੀਆ, ਅਨੂਪ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਤੇ ਸ਼ਹਿਰ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਾ ਤਸਕਰਾਂ ਤੇ ਹੁੱਲੜਬਾਜ਼ਾਂ ਖਿਲਾਫ਼ ਮੇਰੀ ਜੰਗ ਜਾਰੀ ਰਹੇਗੀ- ਵਿਧਾਇਕ ਦੇਵ ਮਾਨ ਅਗਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਸਮਾਣਾ ਤੋਂ ਅਕਾਲੀ ਵਰਕਰਾਂ ਨੇ ਫੜਿਆ ‘ਆਪ’ ਦਾ ਪੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।