ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ
ਰੱਖੜਾ, ਰਾਜਿੰਦਰ ਸਿੰਘ, ਬਰਸਟ, ਸਿੰਗਲਾ, ਜੌੜਾਮਾਜਰਾ ਤੇ ਹਰਿਆਊ ਨੇ ਕੀਤੀ ਸ਼ਿਰਕਤ
ਸਮਾਣਾ, 26 ਅਕਤੂਬਰ (ਸਾਹਿਬ ਸਿੰਘ)-ਵਾਲਮੀਕਿ ਮੰਦਿਰ ਮੁਹੱਲਾ ਅਮਾਮਗੜ੍ਹ ਵਿਖੇ ਭਗਵਾਨ ਵਾਲਮੀਕਿ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ‘ਆਪ’ ਦੇ ਹਲਕਾ ਮੁਖੀ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਕਾਂਗਰਸ ਦੇ ਬੁਲਾਰੇ ਸੰਦੀਪ ਸਿੰਗਲਾ, ਕਾਂਗਰਸ ਆਗੂ ਰਛਪਾਲ ਸਿੰਘ ਜੌੜਾਮਾਜਰਾ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਮੁਖੀ ਜਗਮੀਤ ਸਿੰਘ ਹਰਿਆਊ, ਮਨਜਿੰਦਰ ਸਿੰਘ ਰਾਣਾ ਸੇਖੋਂ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ ਅਤੇ ਨਗਰ ਕੌਂਸਲ ਮੈਂਬਰ ਬੇਅੰਤ ਸਿੰਘ ਪੱਪੀ ਸਣੇ ਮੁੱਖ ਹਸਤੀਆਂ ਨੇ ਸ਼ਮੂਲੀਅਤ ਕੀਤੀ।
ਸਮਾਣਾ, 26 ਅਕਤੂਬਰ (ਸਾਹਿਬ ਸਿੰਘ)-ਵਾਲਮੀਕਿ ਮੰਦਿਰ ਮੁਹੱਲਾ ਅਮਾਮਗੜ੍ਹ ਵਿਖੇ ਭਗਵਾਨ ਵਾਲਮੀਕਿ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ‘ਆਪ’ ਦੇ ਹਲਕਾ ਮੁਖੀ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਕਾਂਗਰਸ ਦੇ ਬੁਲਾਰੇ ਸੰਦੀਪ ਸਿੰਗਲਾ, ਕਾਂਗਰਸ ਆਗੂ ਰਛਪਾਲ ਸਿੰਘ ਜੌੜਾਮਾਜਰਾ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਮੁਖੀ ਜਗਮੀਤ ਸਿੰਘ ਹਰਿਆਊ, ਮਨਜਿੰਦਰ ਸਿੰਘ ਰਾਣਾ ਸੇਖੋਂ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ ਅਤੇ ਨਗਰ ਕੌਂਸਲ ਮੈਂਬਰ ਬੇਅੰਤ ਸਿੰਘ ਪੱਪੀ ਸਣੇ ਮੁੱਖ ਹਸਤੀਆਂ ਨੇ ਸ਼ਮੂਲੀਅਤ ਕੀਤੀ। ਸੰਦੀਪ ਸਿੰਗਲਾ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਭਗਵਾਨ ਵਾਲਮੀਕੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਮੂਹ ਸੰਗਤ ਨੂੰ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕੀ ਜੀ ਦੀਆਂ ਸਿੱਖਿਆਵਾਂ ਸਾਨੂੰ ਸਚਾਈ, ਸਮਾਨਤਾ, ਮਨੁੱਖਤਾ ਦੀ ਸੇਵਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀਆਂ ਹਨ। ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਸਮਾਜ ਵਿਚ ਪਿਆਰ, ਸਦਭਾਵਨਾ ਅਤੇ ਏਕਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਮੰਦਿਰ ਕਮੇਟੀ ਦੇ ਮੈਂਬਰ ਸੋਨੂੰ ਕਲਿਆਣ, ਹੰਸ ਰਾਜ, ਜੀਵਨ ਧਾਲੀਵਾਲ, ਕਰਨ ਕਲਿਆਣ, ਨਿਰਮਲ ਧਾਲੀਵਾਲ ਅਤੇ ਧਰਮਵੀਰ ਕਲਿਆਣ ਵਲੋਂ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਧਰਮਪਾਲ ਨਾਹਰ, ਸੁਰਜੀਤ ਪੱਪੀ, ਐਡਵੋਕੇਟ ਦਵਿੰਦਰ ਜੈ ਸਿੰਘ, ਹੀਰਾ ਜੈਨ, ਪਾਲੀ ਕੋਚਰ, ਜਗਤਾਰ ਮਣਕੂ, ਜੁਗਰਾਜ ਸਿੰਘ, ਹਰਪ੍ਰੀਤ ਚੌਂਹਠ, ਗੁਰਦਿਆਲ ਸਿੰਘ ਰੰਧਾਵਾ ਅਤੇ ਸਸੀ ਧੀਮਾਨ ਤੋਂ ਇਲਾਵਾ ਰਵਿੰਦਰ ਸਹੋਤਾ ਵਕੀਲ, ਨਿਤਿਨ ਸਹੋਤਾ ਨਾਇਬ ਤਹਿਸੀਲਦਾਰ ਅਤੇ ਭਾਰੀ ਗਿਣਤੀ ਵਿਚ ਸੰਗਤ ਮੌਜੂਦ ਸੀ।