ਸਾਬਕਾ ਸਾਂਸਦ ਸਵ. ਚਰਨਜੀਤ ਸਿੰਘ ਵਾਲੀਆ ਦੇ ਨਾਂਅ ’ਤੇ ਰੱਖਿਆ ਗਿਆ ਸੜਕ ਦਾ ਨਾਂਅ
ਪਟਿਆਲਾ, 1 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਅੱਜ ਥਾਪਰ ਕਾਲਜ ਚੌਂਕ ਤੋਂ ਲੈ ਕੇ ਪੀਰ ਬਾਬਾ ਦਰਗਾਹ ਤੱਕ ਦੀ ਸੜਕ ਦਾ ਨਾਮ ਸਾਬਕਾ ਸਾਂਸਦ ਸਵਰਗੀ ਚਰਨਜੀਤ ਸਿੰਘ ਵਾਲੀਆ ਦੇ ਨਾਂਅ ਦੇ ਉੱਪਰ ਰੱਖਿਆ ਗਿਆ। ਇਸ ਲਈ ਵਿਧੀਵਧ ਤਰੀਕੇ ਨਾਲ ਲਗਾਏ ਬੋਰਡ ਦਾ ਉਦਘਾਟਨ ਉਨ੍ਹਾਂ ਦੀ ਪਤਨੀ ਸਾਬਕਾ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਕੁਸਮਵੀਰ ਕੌਰ ਵਲੋਂ ਕਰਵਾਇਆ ਗਿਆ।
ਪਟਿਆਲਾ, 1 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਅੱਜ ਥਾਪਰ ਕਾਲਜ ਚੌਂਕ ਤੋਂ ਲੈ ਕੇ ਪੀਰ ਬਾਬਾ ਦਰਗਾਹ ਤੱਕ ਦੀ ਸੜਕ ਦਾ ਨਾਮ ਸਾਬਕਾ ਸਾਂਸਦ ਸਵਰਗੀ ਚਰਨਜੀਤ ਸਿੰਘ ਵਾਲੀਆ ਦੇ ਨਾਂਅ ਦੇ ਉੱਪਰ ਰੱਖਿਆ ਗਿਆ। ਇਸ ਲਈ ਵਿਧੀਵਧ ਤਰੀਕੇ ਨਾਲ ਲਗਾਏ ਬੋਰਡ ਦਾ ਉਦਘਾਟਨ ਉਨ੍ਹਾਂ ਦੀ ਪਤਨੀ ਸਾਬਕਾ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਕੁਸਮਵੀਰ ਕੌਰ ਵਲੋਂ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਕਈ ਵਿਭਾਗਾਂ ਦੇ ਸਾਬਕਾ ਮੁਲਾਜ਼ਮ, ਅਧਿਕਾਰੀ ਤੇ ਇਲਾਕਾ ਵਾਸੀ ਇਕੱਠੇ ਹੋਏ। ਕਈਆਂ ਨੇ ਸਵਰਗੀ ਵਾਲੀਆ ਦੇ ਬਤੌਰ ਪੰਜਾਬ ਸਟੇਟ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਹੁੰਦਿਆਂ ਮੁਲਾਜ਼ਮਾਂ ਲਈ ਕੀਤੇ ਕੰਮਾਂ ਦਾ ਜ਼ਿਕਰ ਵੀ ਕੀਤਾ। ਇੱਥੇ ਦੱਸਿਆ ਗਿਆ ਕਿ ਹੁਣ ਤੱਕ ਮੁਲਾਜ਼ਮਾਂ ਨੂੰ ਕਈ ਅਜਿਹੇ ਅਹਿਮ ਫਾਇਦੇ ਉਨ੍ਹਾਂ ਦੀ ਅਗਵਾਈ ਵਾਲੀ ਫੈਡਰੇਸ਼ਨ ਵਲੋਂ ਦਵਾਏ ਗਏ ਜਿਨ੍ਹਾਂ ਕਾਰਨ ਮੁਲਾਜ਼ਮਾਂ ਨੂੰ ਅੱਜ ਹਜ਼ਾਰਾਂ ਰੁਪਏ ਦਾ ਮਹੀਨਾਵਾਰ ਫਾਇਦਾ ਹੁੰਦਾ ਹੈ। ਕਈ ਮੁਲਾਜ਼ਮਾਂ ਨੇ ਦੱਸਿਆ ਕਿ ਅਪੀਲ, ਦਲੀਲ ਅਤੇ ਧੜੱਲੇ ਨਾਲ ਜਿਸ ਤਰ੍ਹਾਂ ਉਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਸਰਕਾਰਾਂ ਤੋਂ ਮੰਨਵਾਈਆਂ ਉਸੇ ਤਰ੍ਹਾਂ ਰਾਜਨੀਤੀ ਵਿਚ ਵਿਚਰਦਿਆਂ ਵੀ ਸਾਫ਼ ਸੁਥਰੀ ਛਵੀ ਬਣਾਈ ਰੱਖੀ। ਇਸ ਮੌਕੇ ਨਿਗਮ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਗਿਆ। ਇਸ ਮੌਕੇ ਦਵਿੰਦਰਪਾਲ ਸਿੰਘ ਵਾਲੀਆ ਸਟੇਟ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ, ਗੁਰਸ਼ਰਨ ਕੌਰ, ਮਨਜੀਤ ਕੌਰ, ਸੁਖਵੰਤ ਕੌਰ , ਕਵਲਜੀਤ ਕੌਰ,,ਰਮਿੰਦਰ ਕੌਰ, ਮਨਪ੍ਰੀਤ ਕੌਰ, ਰਾਜਵੰਤ ਕੌਰ, ਅਮਨਦੀਪ ਕੌਰ, ਸੁਰਜੀਤ ਕੌਰ, ਮੋਹਨਜੀਤ ਕੌਰ, ਪ੍ਰਭਪ੍ਰੀਤ ਕੌਰ, ਰਜਿੰਦਰ ਸਿੰਘ ਮੋਹਲ ਜ਼ਿਲ੍ਹਾ ਪ੍ਰਧਾਨ ਓ.ਬੀ.ਸੀ. ਵਿੰਗ ਆਮ ਆਦਮੀ ਪਾਰਟੀ, ਹਰਪਾਲ ਸਿੰਘ, ਗੁਰਦੀਪ ਸਿੰਘ ਵਾਲੀਆ, ਭੁਪਿੰਦਰ ਸਿੰਘ ਬਰਾੜ, ਦਰਸ਼ਨ ਸਿੰਘ ਬਠੋਈ, ਗੁਰਧਿਆਨ ਸਿੰਘ ਕਰਹਾਲੀ, ਬੂਟਾ ਸਿੰਘ ਭਾਂਖਰ, ਹਰਮੀਤ ਸਿੰਘ, ਸੁਲੱਖਣ ਸਿੰਘ ਡਰੌਲੀ, ਲਛਮਣ ਸਿੰਘ ਸ਼ੇਰਮਾਜਰਾ, ਰਾਜ ਸਿੰਘ ਖੁਸਰੋਪੁਰ, ਹਰਬੰਸ ਸਿੰਘ ਅਲੀਪੁਰ ਜੱਟਾਂ, ਹੇਮਰਾਜ ਸਾਬਕਾ ਕੇ ਸਾਬਕਾ ਸਰਪੰਚ ਪੰਜੋਲਾ, ਅਸ਼ੋਕ ਕੁਮਾਰ ਈ.ਟੀ.ਓ., ਸੁਮੇਰ ਮਿੱਤਲ ਪ੍ਰਧਾਨ ਭਾਦਸੋਂ ਚੁੰਗੀ ਮਾਰਕੀਟ, ਐਮ.ਪੀ. ਸਿੰਘ ਹੁੰਦਲ, ਰਜਿੰਦਰ ਸਿੰਘ ਰੱਖੜਾ, ਐਸ.ਡੀ.ਓ. ਭਾਗ ਸਿੰਘ, ਐਡ. ਆਰ.ਕੇ. ਕਪੂਰ, ਐਡ. ਅੰਕੁਸ਼, ਜਗਤਾਰ ਸਿੰਘ ਜ਼ੁਲਕਾ, ਸੂਬੇਦਾਰ ਸੇਵਾਮੁਕਤ ਸਾਧੂ ਸਿੰਘ, ਗੁਲਜ਼ਾਰ ਸਿੰਘ ਸੇਵਾਮੁਕਤ ਸਬ ਰਜਿਸਟਰਾਰ ਕੋਆਪਰੇਟਿਵ ਬੈਂਕ, ਪਵਿੱਤਰ ਸਿੰਘ ਡਕਾਲਾ, ਰਾਮ ਸਿੰਘ ਭੱਟੀਆਂ, ਕਰਨਲ ਸੰਜੀਵ ਕੁਮਾਰ ਸਲਵਾਨ, ਦਰਸ਼ਨਜੀਤ ਸਿੰਘ ਵਾਲੀਆ, ਦੀਦਾਰ ਸਿੰਘ ਵਾਲੀਆ, ਜਸਵਿੰਦਰਪਾਲ ਸਿੰਘ, ਚਰਨਪ੍ਰੀਤ ਸਿੰਘ, ਮਾਨਵਜੋਤ ਸਿੰਘ, ਅਮਰਜੀਤ ਸਿੰਘ, ਸਮਰਵੀਰ ਸਿੰਘ ਅਤੇ ਹੋਰ ਬਹੁਤ ਪਤਵੰਤੇ ਹਾਜ਼ਰ ਸਨ।