ਜੀਵਨ ਜੋਤੀ ਪਬਲਿਕ ਸਕੂਲ ਵਿਚ ਸਪੈਸ਼ਲ ਬੱਚਿਆਂ ਨਾਲ ਮਨਾਇਆ ਗਿਆ ਦਿਵਾਲੀ ਦਾ ਤਿਉਹਾਰ ਸਮਾਜ ਸੇਵੀ ਪਰਿਵਾਰ ਨੇ ਸਪੈਸ਼ਲ ਬੱਚਿਆਂ ਵਲੋਂ ਬਣਾਈਆਂ ਗਈਆਂ ਆਈਟਮਾਂ ਦੀ ਕੀਤੀ ਪ੍ਰਸ਼ੰਸ਼ਾ
ਨਾਭਾ, 6 ਨਵੰਬਰ (ਵਰਿੰਦਰ ਵਰਮਾ)-ਸਮਾਜ ਸੇਵੀ ਪਰਿਵਾਰ ਵੱਲੋਂ ਜੀਵਨ ਜੋਤੀ ਪਬਲਿਕ ਸਕੂਲ ਦੁੱਲਦੀ ਗੇਟ ਵਿਖੇ ਸਪੈਸ਼ਲ ਬੱਚਿਆਂ ਨਾਲ ਦਿਵਾਲੀ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਓਮ ਪ੍ਰਕਾਸ਼ ਠੇਕੇਦਾਰ ਅਤੇ ਜਗਮੋਹਨ ਲਾਲ ਨੇ ਕਿਹਾ ਕਿ ਸਕੂਲ ਦੇ ਪ੍ਰਧਾਨ ਅਤੇ ਸਮੂਹ ਕਮੇਟੀ ਵੱਲੋਂ ਸਕੂਲ ‘ਚ ਸਪੈਸ਼ਲ ਬੱਚਿਆਂ ਨੂੰ ਸਵੈ-ਨਿਰਭਰ ਬਣਾਉਣ ਦੇ ਨਾਲ-ਨਾਲ ਉਨਾਂ ਨੂੰ ਗਾਉਣਾ ਤੇ ਨੱਚਣਾ ਆਦਿ ਵੀ ਸਿਖਾਇਆ ਜਾਂਦਾ ਹੈ ਤਾਂ ਜੋ ਬੱਚੇ ਆਪਣਾ ਮੰਨ ਪ੍ਰਚਾਵਾ ਕਰ ਸਕਣ।
ਅਜੀਤ ਡੈਸਕ
07-11-2026