10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਵਿਸ਼ਵਕਰਮਾ ਦਿਵਸ ਮਿਹਨਤ, ਹੁਨਰ ਅਤੇ ਇਮਾਨਦਾਰੀ ਦਾ ਸੰਦੇਸ਼ ਦਿੰਦਾ ਹੈ – ਇੰਦਰਜੀਤ ਸਿੰਘ ਸੰਧੂ

ਸਨੌਰ, 9 ਨਵੰਬਰ (ਸੋਖਲ)-ਵਿਸ਼ਵਕਰਮਾ ਦਿਵਸ ਦੇ ਸ਼ੁਭ ਮੌਕੇ ’ਤੇ ਹਲਕਾ ਸਨੌਰ ਤੋਂ ਇੰਦਰਜੀਤ ਸਿੰਘ ਸੰਧੂ, ਵਾਈਸ ਚੇਅਰਮੈਨ ਪੰਜਾਬ ਸਟੇਟ ਕਨਵੇਅਰ, ਨੇ ਮਹੁੱਲਾ ਖੇੜੇ ਵਾਲਾ ਚੌਂਕ ਅਤੇ ਬੱਸ ਸਟੈਂਡ ਸਨੌਰ ਵਿਖੇ ਸਥਾਪਿਤ ਭਗਵਾਨ ਵਿਸ਼ਵਕਰਮਾ ਮੰਦਰ ਵਿਖੇ ਨਤਮਸਤਕ ਹੋ ਕੇ ਭਗਵਾਨ ਵਿਸ਼ਵਕਰਮਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਕਸਬਾ ਸਨੌਰ ਦੀ ਸੁੱਖ-ਸ਼ਾਂਤੀ, ਤਰੱਕੀ ਅਤੇ ਸਰਬਪੱਖੀ ਖੁਸ਼ਹਾਲੀ ਲਈ ਅਰਦਾਸ ਕੀਤੀ।

ਅਜੀਤ ਡੈਸਕ 10-11-2026
ਸਨੌਰ, 9 ਨਵੰਬਰ (ਸੋਖਲ)-ਵਿਸ਼ਵਕਰਮਾ ਦਿਵਸ ਦੇ ਸ਼ੁਭ ਮੌਕੇ ’ਤੇ ਹਲਕਾ ਸਨੌਰ ਤੋਂ ਇੰਦਰਜੀਤ ਸਿੰਘ ਸੰਧੂ, ਵਾਈਸ ਚੇਅਰਮੈਨ ਪੰਜਾਬ ਸਟੇਟ ਕਨਵੇਅਰ, ਨੇ ਮਹੁੱਲਾ ਖੇੜੇ ਵਾਲਾ ਚੌਂਕ ਅਤੇ ਬੱਸ ਸਟੈਂਡ ਸਨੌਰ ਵਿਖੇ ਸਥਾਪਿਤ ਭਗਵਾਨ ਵਿਸ਼ਵਕਰਮਾ ਮੰਦਰ ਵਿਖੇ ਨਤਮਸਤਕ ਹੋ ਕੇ ਭਗਵਾਨ ਵਿਸ਼ਵਕਰਮਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਕਸਬਾ ਸਨੌਰ ਦੀ ਸੁੱਖ-ਸ਼ਾਂਤੀ, ਤਰੱਕੀ ਅਤੇ ਸਰਬਪੱਖੀ ਖੁਸ਼ਹਾਲੀ ਲਈ ਅਰਦਾਸ ਕੀਤੀ। ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੂੰ ਸਿਰਜਣਾ, ਕਲਾ, ਹੁਨਰ, ਤਕਨੀਕ ਅਤੇ ਮਿਹਨਤ ਦੇ ਪ੍ਰਤੀਕ ਵਜੋਂ ਪੂਜਿਆ ਜਾਂਦਾ ਹੈ। ਉਨ੍ਹਾਂ ਨੂੰ ਦੇਵਤਿਆਂ ਦੇ ਸ਼ਿਲਪਕਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਦਿਵਸ ਸਾਨੂੰ ਆਪਣੇ ਕੰਮ, ਕਿੱਤੇ ਅਤੇ ਹੁਨਰ ਪ੍ਰਤੀ ਸਮਰਪਿਤ ਰਹਿਣ ਦੇ ਨਾਲ-ਨਾਲ ਮਿਹਨਤ ਅਤੇ ਇਮਾਨਦਾਰੀ ਦੇ ਰਾਹ ‘ਤੇ ਚੱਲਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਜਗਦੀਸ਼ ਵਿਵਸ਼ਕਰਮਾ ਮੰਦਿਰ ਸਨੌਰ, ਖੇੜਾ ਵਾਲਾ ਮਹੁੱਲਾ ਸਨੌਰ ਦੇ ਗੁਰਜੀਤ ਸਿੰਘ ਲੀਲਾ, ਅਮਰ ਅਲੀ, ਮਨਪ੍ਰੀਤ ਸੰਧੂ ਤੇ ਹੋਰ ਮੌਜੂਦ ਸਨ।
ਪਿਛਲੀ ਖ਼ਬਰ ਸਮਾਣਾ ਵਿਖੇ ਸ਼ਰਧਾ ਨਾਲ ਮਨਾਇਆ ਵਿਸ਼ਵਕਰਮਾ ਦਿਵਸ ਅਗਲੀ ਖ਼ਬਰ ਸ਼ੋਅ-ਰੂਮਾਂ ’ਤੇ ਨਾਜਾਇਜ਼ ਕਬਜ਼ਾ ਕਰਨ ਤੇ ਕਰੋੜਾਂ ਦੀ ਠੱਗੀ ਮਾਰਨ ’ਤੇ 3 ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।